ਸਮਾਜ ਸੇਵਿਕਾ ਤੇ ਪ੍ਰਸਿੱਧ ਲੇਖਕ ਸਤਿੰਦਰ ਕੌਰ ਕਾਹਲੋ ਨੇ ਬੱਚਿਆਂ ਨੂੰ ਦਿੱਤੀਆਂ ਸੇਧਾਂ
ਬਟਾਲਾ, 17 ਜੂਨ (ਨਰਿੰਦਰ ਬਰਨਾਲ) – ਭਾਰਤ ਸਰਕਾਰ ਨਹਿਰੂ ਯੂਵਾ ਕੇਦਰ ਗੁਰਦਾਸਪੁਰ ਦੇ ਜਿਲ੍ਹਾ ਕੋਆਰਡੀਨੇਟਰ ਸ ਬਿਕਰਮ ਸਿੰਘ ਗਿੱਲ ਦੀ ਯੋਗ ਅਤੇ ਸੁਚੱਜੀ ਅਗਵਾਈ ਹੇਠ ਡਾ ਸਰਵਨ ਸਿੰਘ ਦੇ ਸਹਿਯੋਗ ਸਦਕਾ ਲੋਕ ਭਲਾਈ ਸੰਸਥਾ (ਰਜਿ) ਦੇ ਪ੍ਰਧਾਨ ਅਤੇ ਕੈਂਪ ਕਮਾਂਡਰ ਗੁਰਮੀਤ ਸਿੰਘ ਬੱਲਪੁਰੀਆਂ ਵੱਲੋ ਗੁਰੂ ਤੇਗ ਬਹਾਦਰ ਇੰਟਰਫੇਥ ਅਕੈਡਮੀ ਕੋਟਲਾ ਸਰਫ ਵਿਖੇ ਇੱਕ ਜੂਨ ਤੋ 30 ਜੂਨ ਤੱਕ ਯੂਥ ਲੀਡਰਸਿੱਪ ਅਤੇ ਪਰਸਨੈਲਟੀ ਡਿਵੈਲਮੈਂਟ ਪ੍ਰੋਗਰਾਮ ਅਧੀਨ ਕੈਂਪ ਚਲਾਇਆ ਜਾ ਰਿਹਾ ਹੈ।ਜਿਸ ਵਿੱਚ ਵੱਖ ਵੱਖ ਖੇਤਰਾਂ ਦੇ ਮਾਹਿਰ ਹਰ ਰੋਜ਼ ਚੱਚਿਆਂ ਨਾਂਲ ਆਪਣੇ ਵਿਚਾਰ ਸਾਂਝੇ ਕਰਨ ਲਈ ਆਉਦੇ ਹਨ।ਇਸ ਲੜੀ ਨੂੰ ਅੱਗੇ ਤੋਰਦਿਆਂ ਕੈਂਪ ਵਿੱਚ ਸੀ ਮਤੀ ਸਤਿੰਦਰ ਕੌਰ ਲੈਕਚਰਾਰ ਅੰਗਰੇਜੀ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਧੁੱਪਸੜੀ ਆਪਣੇ ਤਰਜ਼ਬੇ ਦੀਆਂ ਗੱਲਾਂ ਸਾਂਝੀਆਂ ਕੀਤੀਆਂ ਤੇ ਕਿਹਾ ਕਿ ਸਮਾਜ ਵਿੱਚ ਇੰਨਸਾਨ ਦੀ ਪਰਸਨੈਲਟੀ ਦੀ ਇੱਕ ਵੱਖਰੀ ਪਛਾਂਣ ਹੋਣੀ ਚਾਹੀਦੀ ਹੈ। ਇਸ ਸਭ ਤੋ ਪਹਿਲਾਂ ਇੰਨਸਾਨ ਦੀ ਬੋਲਚਾਰ ਤੇ ਨਿਰਭਰ ਕਰਦਾ ਹੈ ਕਿ ਸਮਾਜ ਵਿੱਚ ਉਸ ਨੇ ਕਿਵੇਂ ਦੀ ਆਪਣੀ ਪਛਾਣ ਬਣਾਂਉਣੀ ਹੈ ਤੇ ਮਿਠੜੇ ਬੋਲ ਚਾਲ ਕੋਈ ਧਨ ਖਰਚ ਨਹੀ ਹੁੰਦਾ ਸਗੋ ਆਪਣਾ ਤੇ ਸਾਹਮਣੇ ਸੁਣਨ ਵਾਲੀ ਸਖਸੀਅਤ ਮਿਠਾਸ ਭਰੇ ਬੋਲਾਂ ਨਾਲ ਕੀਲੀ ਜਾਂਦੀ ਹੈ ।ਸਫਲਤਾ ਪੂਰਵਰਕ ਤਰੀਕੇ ਨਾਲ ਚਲ ਰਹੇ ਕੈਂਪ ਵਿੱਚ ਪ੍ਰਧਾਨ ਗੁਰਮੀਤ ਸਿੰਘ ਬਲਪੂਰੀਆਂ ਵੱਲੋ ਸਿਰੋਪਾ ਦੇ ਕੇ ਸ੍ਰੀ ਮਤੀ ਸਤਿੰਦਰ ਕੌਰ ਕਾਹਲੋ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਦਲਜੀਤ ਕੌਰ, ਗੁਰਭੇਜ ਸਿੰਘ, ਮਨਪ੍ਰੀਤ ਸਿੰਘ ,ਰਣਜੀਤ ਸਿੰਘ ਅਦਿ ਹਾਜ਼ਰ ਸਨ। ਇਸ ਮੌਕੇ ਬੱਚਿਆਂ ਨੂੰ ਸਿਲਾਈ ਕਢਾਈ ਤੇ ਬਿਊਟੀ ਪਾਰਲਰ ਦੇ ਕੋਰਸਾ ਬਾਰੇ ਵੀ ਜਾਗਰੂਕ ਕੀਤਾ ਗਿਆ।
Punjab Post Daily Online Newspaper & Print Media
