
ਅੰਮ੍ਰਿਤਸਰ, 17 ਜੂਨ (ਗੁਰਚਰਨ ਸਿੰਘ) – ਪੰਜਾਬ ਸਰਕਾਰ ਵੱਲੋਂ 21 ਜੂਨ, 2015 ਨੂੰ ਸਵੇਰੇ 7:00 ਵਜੇ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਅੰਤਰ ਰਾਸ਼ਟਰੀ ਯੋਗਾ ਦਿਵਸ ਦਾ ਰਾਜ ਪੱਧਰੀ ਸਮਾਗਮ ਕਰਵਾਇਆ ਜਾ ਰਿਹਾ ਹੈ।
ਇਹ ਜਾਣਕਾਰੀ ਸ੍ਰੀ ਪ੍ਰਦੀਪ ਸਭਰਵਾਲ, ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਅਧਿਕਾਰੀਆਂ ਨਾਲ ਅਗੇਤੇ ਪ੍ਰਬੰਧਾਂ ਦੀ ਰੁਪ ਰੇਖਾ ਤਿਆਰ ਕਰਦਿਆਂ ਦਿੱਤੀ।ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਅੰਤਰ ਰਾਸ਼ਟਰੀ ਯੋਗਾ ਦਿਵਸ ਦਾ ਰਾਜ ਪੱਧਰੀ ਸਮਾਗਮ ਅੰਮ੍ਰਿਤਸਰ ਵਿਖੇ ਕਰਵਾਉਣਾ ਇਕ ਮਾਣ ਵਾਲੀ ਗੱਲ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਸਮਾਗਮ ਦੇ ਮੁੱਖ ਮਹਿਮਾਨ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਫੂਡ ਪ੍ਰਸੋਸੈਸਿੰਗ ਮੰਤਰੀ ਕੇਂਦਰ ਸਰਕਾਰ ਹੋਣਗੇ। ਉਨ੍ਹਾਂ ਨੇ ਮੀਟਿੰਗ ਦੌਰਾਨ ਦੱਸਿਆ ਕਿ ਸਮਾਗਮ ਨੂੰ ਸਫਲਤਾ ਪੂਰਵਕ ਨੇਪਰੇ ਚਾੜਣ ਲਈ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਤੇਜਿੰਦਰਪਾਲ ਸਿੰਘ ਸੰਧੂ ਸਮਾਗਮ ਦੇ ਓਵਰ ਆਲ ਇੰਚਾਰਜ ਹੋਣਗੇ ਅਤੇ ਸ੍ਰੀ ਰੋਹਿਤ ਗੁਪਤਾ ਐਸ:ਡੀ:ਐਮ ਇਸ ਸਮਾਗਮ ਦੇ ਨੋਡਲ ਅਫਸਰ ਹੋਣਗੇ।
ਸ੍ਰੀ ਸਭਰਵਾਲ ਨੇ ਸ੍ਰੀ ਸੁਰਿੰਦਰ ਸਿੰਘ, ਸ੍ਰੀ ਵਿਮਲ ਸੇਤੀਆ ਕ੍ਰਮਵਾਰ ਅਜਨਾਲਾ ਅਤੇ ਬਾਬਾ ਬਕਾਲਾ ਦੇ ਉਪ ਮੰਡਲ ਮੈਜਿਸਟਰੇਟਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਕਿ ਬਲਾਕ ਪੱਧਰ ‘ਤੇ ਵੀ ਅੰਤਰ ਰਾਸ਼ਟਰੀ ਯੋਗਾ ਦਿਵਸ ਮਨਾਇਆ ਜਾਵੇ।ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸ੍ਰੀ ਜਸਬੀਰ ਸਿੰਘ ਐਡੀਸ਼ਨਲ ਕਮਿਸ਼ਨਰ ਨਗਰ ਨਿਗਮ, ਸ੍ਰੀਮਤੀ ਲਵਜੀਤ ਕਲਸੀ ਟਰਾਂਸਪੋਰਟ ਅਫਸਰ, ਸ੍ਰੀਮਤੀ ਹਰਪਾਲਜੀਤ ਕੌਰ ਜਿਲ੍ਹਾ ਖੇਡ ਅਫਸਰ ਹਾਜਰ ਸਨ।
Punjab Post Daily Online Newspaper & Print Media