Wednesday, March 25, 2026

ਕ੍ਰਿਕਟ ਸਮਰ ਕੈਂਪ ਦਾ ਸਕੱਤਰ ਸਿੰਘ ਐਸ. ਡੀ. ਐਮ ਬਟਾਲਾ ਵੱਲੋਂ ਦੌਰਾ

PPN1706201502

ਬਟਾਲਾ, 17 ਜੂਨ (ਨਰਿੰਦਰ ਬਰਨਾਲ) – ਸਰਕਾਰੀ ਬਹੁ ਤਕਨੀਕੀ ਕਾਲਜ਼ ਬਟਾਲਾ ਵਿਖੇ ਗੁਰਦਾਸਪੁਰ ਡਿਸਟ੍ਰਿਕ ਕ੍ਰਿਕਟ ਐਸੋਸੀਏਸਨ ਵੱਲੋ ਕ੍ਰਿਕਟ ਸਮਰ ਕੈਪ 1 ਜੂਨ ਤੋ ਸ਼ੁਰੂ ਹੋ ਚੁਕੱਾ ਹੈ ਜੋ 30 ਜੂਨ ਤੱਕ ਚੱਲੇਗਾ।ਹਰ ਰੋਜ਼ ਕ੍ਰਿਕਟ ਪ੍ਰੇਮੀਆਂ ਨੂੰ ਅਸ਼ੀਰਵਾਦ ਦੇਣ ਵਾਸਤੇ ਉਚ ਅਫਸਰ ਤੇ ਸਮਾਜ ਸੇਵੀ ਪਹੁੰਚ ਰਹੇ ਹਨ।ਇਸ ਕ੍ਰਿਕਟ ਸਮਰ ਕੈਂਪ ਦਾ ਵਿਸ਼ੇਸ਼ ਦੌਰਾ ਸ੍ਰੀ ਸਕੱਤਰ ਸਿੰਘ ਐਸ. ਡੀ. ਐਮ ਬਟਾਲਾ ਵੱਲੋ ਕੀਤਾ ਗਿਆ।ਬੱਚਿਆਂ ਨੂੰ ਸੰਬੋਧਨ ਕਰਦਿਆਂ ਸ੍ਰੀ ਸਕੱਤਰ ਸਿੰਘ ਨੇ ਕਿਹਾ ਕਿ ਖੇਡਾਂ ਵਿਅਕਤੀ ਦਾ ਮਾਨਸਿਕ ਤੇ ਬੌਧਿਕ ਵਿਕਾਸ ਕਰਦੀਆਂ ਹਨ।ਸਮਾਜ ਨੂੰ ਇਸ ਵੇਲੇ ਵਧੀਆਂ ਖਿਡਾਰੀਆਂ ਦੀ ਲੋੜ ਹੈ ਤੇ ਇਹ ਕੋਸ਼ਿਸ਼ ਗੁਰਦਾਸਪੁਰ ਡਿਸਟ੍ਰਿਕ ਕ੍ਰਿਕਟ ਐਸੋਸੀਏਸਨ ਬਟਾਲਾ ਵੱਲੋ ਕੀਤੀ ਜਾ ਰਹੀ ਹੈ,ਆਉਦੇ ਕੁਝ ਸਾਲਾਂ ਵਿੱਚ ਇਸ ਐਸੋਸੀਏਸਨ ਦੇ ਖਿਡਾਰੀ ਵੱਖ ਵੱਖ ਟੀਮਾਂ ਵਿੱਚ ਖੇਡ ਕੇ ਬਟਾਲਾ ਦਾ ਨਾਮ ਰੌਸ਼ਨ ਕਰਨਗੇ।
ਇਸ ਮੌਕੇ ਆਰ ਪੀ ਸਿੰਘ ਰਣਜੀ ਟਰਾਫੀ ਪਲੇਅਰ ਤੋ ਇਲਾਵਾ ਐਸੋਸੀਏਸਨ ਦੇ ਪ੍ਰਧਾਨ ਬਲਦੇਵ ਸਿੰਘ ਬੁਟਰ, ਅਸ਼ਵਨੀ ਬਾਂਟਾ ਜਾਇੰਟ ਸੈਕਟਰੀ, ਜੈ ਸ਼ਿਵ ਖਜਾਨਚੀ, ਬਲਰਾਜ ਮਹਾਜਨ ਜਨਰਲ ਸਕੱਤਰ, ਬਲਵਿੰਦਰ ਕੁਮਾਰ, ਮੰਨੂੰ ਜੁਨੇਜਾ, ਖੁਸ਼ਹਾਲ ਪਠਾਣੀਆਂ, ਹਰੀ ਕ੍ਰਿਸਨ, ਵਿਨੋਦ ਕੁਮਾਰ, ਮੰਨੂੰ ਕੋਚ ਅੰਮ੍ਰਿਤਸਰ, ਗੁਰਪ੍ਰੀਤ ਸਿੰਘ ਗੋਪੀ, ਵਿਨੋਦ ਸਰਮਾ, ਵਿਜੈ ਕੁਮਾਰ, ਗੌਰਵ ਸੱਭਰਵਾਲ ਆਦਿ ਕ੍ਰਿਕਟ ਪ੍ਰੇਮੀ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …

Leave a Reply