Thursday, March 26, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਖੇਤਰੀ ਸਿਖਲਾਈ ਕੈਂਪ ਸ਼ੁਰੂ-ਪ੍ਰੋ. ਬਰਾੜ ਨੇ ਕੀਤਾ ਉਦਘਾਟਨ

PPN1706201505

ਅੰਮ੍ਰਿਤਸਰ, 17 ਜੂਨ (ਚਰਨਜੀਤ ਸਿੰਘ ਛੀਨਾ) – ਰਾਸ਼ਟਰੀ ਨਮੂਨਾ ਸਰਵੇਖਣ ਦਫਤਰ (ਐਨ. ਐਸ. ਐਸ. ੳ.) ਦਾ ਖੇਤਰੀ ਸੰਚਾਲਨ ਵਿਭਾਗ, ਅੰਕੜਾ ਅਤੇ ਕਾਰਜ ਅਮਲ ਮੰਤਰਾਲਾ ਵੱਲੋਂ ਅੱਜ ਇਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ 73ਵੇਂ ਰਾਊਂਡ ਦੀ ਤਿੰਨ ਦਿਨਾ ਸਿਖਲਾਈ ਕੈਂਪ ਅੱਜ ਇਥੇ ਯੂਨੀਵਰਸਿਟੀ ਦੇ ਕਾਨਫਰੰਸ ਹਾਲ ਵਿਖੇ ਸ਼ੁਰੂ ਹੋ ਗਿਆ।ਇਸ ਕੈਂਪ ਵਿਚ ਉੱਤਰੀ ਪੰਜਾਬ ਦੇ 100 ਤੋਂ ਵੱਧ ਅਧਿਕਾਰੀ ਤੇ ਹੋਰ ਮੈਂਬਰ ਭਾਗ ਲੈ ਰਹੇ ਹਨ।ਇਹ ਆਪਣਾ 73 ਵਾਂ ਦੌਰ ਅਸੰਯੁਕਤ ਸੰਸਥਾਵਾਂ ਦੇ ਗੈਰ-ਜਰਾਇਤੀ ਉਦਮ ਜਿਵੇਂ ੳਦਯੋਗਿਕ, ਵਪਾਰਕ ਅਤੇ ਹੋਰ ਸੇਵਾਵਾਂ ਦਾ ਸਰਵੇਖਣ ਜੁਲਾਈ 2015 ਤੌਂ ਸ਼ੁਰੂ ਕਰਨ ਜਾ ਰਿਹਾ ਹੈ। ਜੋ ਕਿ 30 ਜੂਨ 2016 ਨੂੰ ਸਮਾਪਤ ਹੋਵੇਗਾ। ਕੇਂਦਰ ਸਰਕਾਰ ਦੇ ਨਾਲ ਨਾਲ ਰਾਜ ਸਰਕਾਰ ਵੀ ਇਹ ਸਰਵੇਖਣ ਕਰ ਰਹੀ ਹੈ।
ਗੁਰੂ ਨਾਨਕ ਦੇਵ ਯੁਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋਫੈਸਰ ਅਜਾਇਬ ਸਿੰਘ ਬਰਾੜ ਨੇ ਇਸ ਕੈਂਪ ਦਾ ਉਦਘਾਟਨ ਕੀਤਾ। ਉਹਨਾਂ ਨੇ ਐਨ. ਐਸ. ਐਸ. ੳ. ਦੇ ਸਮਾਂ ਵਧ ਸਰਵੇਖਣ ਦੀ ਮਹੱਤਤਾ ਤੇ ਜੋਰ ਦਿੰਦੇ ਹੋਏ ਕਿਹਾ ਕਿ ਅਸੰਯੁਕਤ ਖੇਤਰ ਦੇ ਗੈਰ ਜਰਾਇਤੀ ਉਦਮਾਂ ਦੇ ਅੰਕੜੇ ਸਰਕਾਰ ਨੂੰ ਨੀਤੀਆਂ ਸੁਧਾਰ ਦੇ ਫੈਸਲੇ ਲੈਣ ਲਈ ਮਦਦਗਾਰ ਸਾਬਿਤ ਹੋਣਗੇ ਅਤੇ ਇਹ ਅਸੰਗਠਤ ਉਦਮਾਂ ਲਈ ਲਾਭਦਾਇਕ ਹੈ। ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ, ਪ੍ਰੋ. ਟੀ.ਐਸ. ਬੇਨੀਪਾਲ ਇਸ ਮੌਕੇ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
ਡਾ. ਬੀ. ਬੀ ਸਿੰਘ ਉਪ ਮਹਾਂ ਨਿਦੇਸ਼ਕ ਅਤੇ ਸਟੇਟ ਇੰਨਚਾਰਜ, ਐਨ. ਐਸ. ਐਸ. ੳ., ਅੰਕੜਾ ਅਤੇ ਕਾਰਜ ਅਮਲ ਮੰਤਰਾਲਾ ਦੇ 73ਵੇਂ ਦੌਰ ਤੇ ਸੰਖੇਪ ਵਿਚ ਚਾਨਣ ਪਾਇਆ। ੳਹਨਾਂ ਨੇ ਅੰਕੜਿਆਂ ਦੀ ਗੁਣਵੱਤਾ ਦੇ ਸੁਧਾਰ ਤੇ ਅੰਕੜੇ ਇਕੱਤਰ ਕਰਨ ਤੋਂ ਪਹਿਲਾਂ ਕਰਮਚਾਰਿਆਂ ਦੀ ਸਿਖਲਾਈ ਤੇ ਜੋਰ ਦਿੱਤਾ। ਉਹਨਾਂ ਨੇ 73 ਵੇਂ ਦੌਰ ਦੇ ਸਕੰਲਪ, ਅਨੁਦੇਸ਼ ਅਤੇ ਪ੍ਰੀਭਾਸ਼ਾਵਾਂ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ ਅਤੇ ਅਸੰਯੁਕਤ ਗੈਰ ਜਰਾਇਤੀ ਉਦਮਾਂ ਦੇ ਸਰਵੇਖਣ ਦੀ ਮਹੱਤਤਾ ਬਾਰੇ ਦੱਸਿਆ।
ਉਨ੍ਹਾਂ ਕਿਹਾ ਕਿ ਇਹ ਅਦਾਰਾ ਆਪਣੇ ਆਰੰਭ 1950 ਤੋਂ ਹੀ ਰਾਸ਼ਟਰ ਦੀ ਸੇਵਾ ਕਰ ਰਿਹਾ ਹੈ। ਇਸ 65 ਸਾਲਾਂ ਦੌਰਾਨ ਵਿਭਾਗ ਸਮਾਜਿਕ-ਆਰਥਿਕ ਸਰਵੇਖਣ ਦੇ ਵੱਖ- ਵੱਖ ਪਹਿਲੂਆਂ ਤੇ ਦੇਸ਼ ਵਿਆਪੀ ਨਮੂਨਾ ਅਧਾਰ ਤੇ ਸਰਵੇਖਣ ਕਰਕੇ ਇਕ ਮਜਬੂਤ ਅੰਕੜਾ ਅਧਾਰ ਦੇ ਦਸਤਾਵੇਜ ਨੂੰ ਤਿਆਰ ਕਰਨ ਲਈ ਸਹਾਇਕ ਰਿਹਾ ਹੈ। ਜਿਸ ਨਾਲ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਆਪਣੀ ਪ੍ਰਗਤੀ ਪ੍ਰਕ੍ਰਿਆ, ਨੀਤੀ ਨਿਰਧਾਰਨ ਲਈ ਫੈਂਸਲਾ ਲੈਣ ਵਿਚ ਸਹਾਇਕ ਹਨ। ਐਨ. ਐਸ. ਐਸ. ੳ. ਖੇਤਰੀ ਸੰਚਾਲਣ ਵਿਭਾਗ ਦੇ ਖੇਤਰੀਫ਼ੳਪ ਖੇਤਰੀ ਦਫਤਰਾਂ ਰਾਹੀਂ ਰਾਹੀਂ ਵਿਸ਼ਾਲ ਪੱਧਰ ਤੇ ਸਮਾਜਿਕ, ਆਰਥਿਕ ਅਤੇ ਵਿਭਿੰਨ ਵਿਸ਼ਿਆਂ ਤੇ ਆਪਣੇ ਦੌਰਾਂ ਰਾਹੀਂ ਜਾਣਕਾਰੀ ਇਕੱਤਰ ਕਰਦਾ ਹੈ। ਐਨ. ਐਸ. ਐਸ. ੳ. ਦਾ ਪੰਜਾਬ (ਉੱਤਰ) ਖੇਤਰ ਗੁਰੁ ਨਾਨਕ ਭਵਨ ਕਾਨਫਰੰਸ ਹਾਲ, ਗੁਰੁ ਨਾਨਕ ਦੇਵ ਯੁਨੀਵਰਸਿਟੀ ਅੰਮ੍ਰਿਤਸਰ ਵਿਖੇ ਆਪਣੇ ਕਰਮਚਾਰੀਆਂ ਦੇ ਨਾਲ ਨਾਲ ਪੰਜਾਬ ਸਰਕਾਰ ਦੇ ਕਰਮਚਾਰੀਆਂ ਨੂੰ ਵੀ 17-19 ਜੂਨ ਤੱਕ ਸਿਖਲਾਈ ਦੇ ਰਿਹਾ ਹੈ। ਜਿਸ ਵਿੱਚ ਕੇਂਦਰ ਅਤੇ ਰਾਜ ਸਰਕਾਰ ਦੇ ਤਕਰੀਬਨ 80 ਦੇ ਕਰੀਬ ਕਰਮਚਾਰੀ ਭਾਗ ਲੈ ਰਹੇ ਹਨ।
ਭਾਰਤੀ ਅਰਥ ਵਿਵਸਥਾ ਵਿਚ ਅਸੰਯੁਕਤ ਖੇਤਰ ਦੇ ਉਦਮਾਂ ਦਾ ਮੱਹਤਵ ਇਨ੍ਹਾਂ ਉਦਮਾਂ ਦੀ ਵਿਸ਼ਾਲ ਗਿਣਤੀ ਕਰਕੇ ਹੈ। ਇਹ ਰੁਜਗਾਰ ਦਾ ਵਿਸਥਾਰ ਕਰਕੇ ਅਸਿਖਅਤ ਅਤੇ ਅਰਧਸਿਖਅਕ ਕਾਮਿਆਂ ਨੂੰ ਰੋਜਗਾਰ ਦੇ ਮੌਕੇ ਪ੍ਰਦਾਨ ਕਰਨ ਦੇ ਨਾਲ ਨਾਲ ਕੁੱਲ ਘਰੇਲੂ ੳਤਪਾਦਨ ਵਿਚ ਵੀ ਯੋਗਦਾਨ ਪਾਉਂਦੇ ਹਨ।ਅਸੰਗਠਤ ਖੇਤਰ ਦੀਆਂ ਨੀਤੀਆਂ ਨਿਰਧਾਰਨ ਲਈ ਵਿਸ਼ਾਲ ਅਤੇ ਭਰੋਸੇਯੋਗ ਅੰਕੜਾ ਅਧਾਰ ਦੀ ਜਰੂਰਤ ਹੁੰਦੀ ਹੈ।73 ਵਾਂ ਦੌਰ ਵਿਸ਼ੇਸ਼ ਤੌਰ ਤੇ ਅਸੰਯੁਕਤ ਗੈਰ-ਜਰਾਇਤੀ ਉਦਮ ਜਿਵੇਂ ਕਿ ੳਦਯੋਗਕ ਇਕਾਈ, ਵਪਾਰ ਅਤੇ ਹੋਰ ਸੇਵਾਵਾਂ (ਨਿਰਮਾਣ ਤੋਂ ਬਗੈਰ) ਦੇ ਆਰਥਿਕ ਅਤੇ ਸੰਚਾਲਨ ਗੁਣਾਂ ਦੇ ਅਕੜੇ ਇਕਠੇ ਕਰਨ ਨੂੰ ਸਮਰਪਤ ਹੈ। ਇਹ ਕੋਮੀ ਲੇਖਾ ਜੋਖਾ ਵਿਭਾਗ, ਕੇਂਦਰੀ ਅੰਕੜਾ ਦਫਤਰ ਨੂੰ ਕੋਮੀ ਲੇਖਾ ਜੋਖਾ ਦੇ ਮਹੱਤਵਪੁਰਨ ਅੰਸ਼ਾਂ ਦੀ ਗਣਨਾ ਕਰਨ ਵਿਚ ਸਹਾਈ ਸਿੱਧ ਹੋਵੇਗਾ।
73 ਵੇਂ ਦੌਰ ਦੇ ਅਸੰਯੁਕਤ ਉਦਮਾਂ ਦੇ ਸਰਵੇਖਣ ਦੀਆਂ ਅਨੁਸੂਚੀਆਂ ਵਿਚ ਪਹਿਲੀ ਵਾਰ ਤਿੰਨ ਅੰਕਾਂ ਦਾ ੳਤਪਾਦਨ ਕੋਡ ਪਾਇਆ ਹੈ। ਜੋ ਕਿ ਕੋਮੀ ਲੇਖਾ ਜੋਖਾ ਵਿਭਾਗ ਨੂੰ ਪੂਰਤੀਵਰਤੋਂ ਖਾਕਾ ਤਿਆਰ ਕਰਨ ਵਿਚ ਸਹਾਈ ਸਿੱਧ ਹੋਵੇਗਾ। ਇਸ ਦੌਰ ਦੇ ਅੰਕੜੇ ਵੱਖੋ-ਵੱਖਰੇ ਵਿਭਾਗਾਂ-ਮੰਤਰਾਲਿਆਂ ਅਤੇ ਖੋਜੀਆਂ ਦੀਆਂ ਲੋੜਾਂ ਪੂਰੀਆਂ ਕਰੇਗਾ ਜਿਸ ਵਿਚ ਕੌਮੀ ਹੁਨਰ ਵਧਾਊ ਏਜੰਸੀ ਇਸ ਖੇਤਰ ਵਿਚ ਹੁਨਰਮੰਦ ਕਾਮਿਆਂ ਦੀ ਨਿਰਭਰਤਾ ਨੂੰ ਮਾਪਦੀ ਹੈ, ਸੂਕਸ਼ਮ, ਛੋਟੇ ਤੇ ਵਿਚਕਾਰਲੇ ੳਦਮਾਂ ਦਾ ਮੰਤਰਾਲਾ ਇਹਨਾਂ ਦੀ ਵੰਡ ੳਦਮਾਂ ਦੇ ਪਲਾਂਟ, ਮਸ਼ੀਨਰੀ ਅਤੇ ਸੰਦਾ ਆਦਿ ਤੇ ਨਿਵੇਸ਼ ਦੇ ਅਨੁਸਾਰ ਕਰਦਾ ਹੈ ਅਤੇ “ਸਵੱਛ ਭਾਰਤ ਮਿਸ਼ਨ” ਤਹਿਤ ਅਸੰਯੁਕਤ ੳਦਮਾਂ ਵਿਚ ਟਾਇਲਟ ਅਤੇ ਬੇਕਾਰ ਸਮਾਨ ਦੇ ਨਿਪਟਾਰੇ ਦੇ ਪ੍ਰਚਲਿਤ ਤਰੀਕੇ ਦੀ ਜਾਣਕਾਰੀ ਇਕੱਤਰ ਕੀਤੀ ਜਾਵੇਗੀ।
ਜੁਲਾਈ 2010- ਜੂਨ2011 ਦੇ 67 ਵੇਂ ਦੌਰ ਦੇ ਸਰਵੇਖਣ ਨੂੰ ਹੀ 73ਵੇਂ ਦੋਰ ਜੁਲਾਈ 2015 ਤੋਂ 2016 ਤੱਕ ਕੁਝ ਕੁ ਤਬਦੀਲੀਆਂ ਨਾਲ ਦੁਹਰਾਇਆ ਗਿਆ ਹੈ।67ਵੇਂ ਦੋਰ ਦੋਰਾਨ ਪੂਰੇ ਭਾਰਤ ਵਿਚ 5.77 ਅਸੰਯੁਕਤ ਗੈਰ ਜਮਾਇਤੀ ਉਦਮ ਜਿਵੇਂ ਕਿ ੳਦਯੋਗ, ਵਪਾਰ ਅਤੇ ਹੋਰ ਸੇਵਾਵਾਂ (ਨਿਰਮਾਣ ਤੋਂ ਇਲਾਵਾ) ਸਨ। ਜਿਨ੍ਹਾ ਵਿਚੋਂ 14.43 ਲੱਖ ਪੰਜਾਬ ਵਿਚ ਸਨ ਅਤੇ ੳ੍ਹਨਾ ਵਿਚ 25.48 ਲੱਖ ਕਾਮਿਆਂ ਨੂੰ ਰੋਜਗਾਰ ਮਿਲਿਆ ਹੋਇਆ ਸੀ। 73ਵੇਂ ਦੌਰ ਦੋਰਾਨ ਪੰਜਾਬ ਦੇ 920 ਪਿੰਡਫ਼ਸ਼ਹਿਰੀ ਬਲਾਕਾਂ ਵਿਚੋਂ ਨਮੂਨ ਸਰਵੇਖਣ ਅਤੇ ਭਾਰਤ ਵਿਚ 35148 ਪਿੰਡਫ਼ਸ਼ਹਿਰੀ ਬਲਾਕਾਂ ਦਾ ਸਰਵੇਖਣ ਵਿਭਾਗ ਦੇ ਸਿਖਿਅਤ ਕਰਮਚਾਰੀ ਜੁਲਾਈ 2015 ਤੋਂ ਜੂਨ 2016 ਤੱਕ ਕਰਨਗੇ।
73ਵੇਂ ਦੌਰ ਨਾਲ ਸੰਬੰਧਤ ਅਨੁਸੂਚੀ ਦੇ ਅਨੁਦੇਸ਼ ਅਤੇ ਪ੍ਰੀਭਾਸ਼ਾਵਾਂ ਦੀ ਚਰਚਾ ਬੜੀ ਵਿਸਥਾਰ ਨਾਲ ਹੋਵੇਗੀ। ਤਾਂ ਕਿ ਸਰਵੇਖਣ ਪ੍ਰਤੀ ਕਰਮਚਾਰੀਆਂ ਵਿਚ ਕਿਸੇ ਤਰਾਂ ਦੀ ਸ਼ੰਕਾ ਨਾ ਰਹੇ ਅਤੇ 73ਵੇਂ ਦੋਰ ਦੇ ਸਰਵੇਖਣ ਸਮੇਂ ਵੱਖ ਵੱਖ ਦਫਤਰਾਂ ਵਲੋਂ ਕੀਤੇ ਸਰਵੇ ਵਿਚ ਇਕਸਾਰਤਾ ਰਹੇ।17-18 ਜੂਨ 2015 ਨੂੰ ਸਿਧਾਂਤਕ ਸਿਖਲਾਈ ਉਪਰੰਤ 19 ਜੂਨ 2015 ਨੂੰ ਅੰਮ੍ਰਿਤਸਰ ਸ਼ਹਿਰ ਦੇ ਕੁੱਝ ਬਲਾਕਾਂ ਫ਼ ਨੇੜੇ ਦੇ ਪਿੰਡਾਂ ਵਿਚ ਕਰਮਚਾਰੀਆਂ ਨੂੰ ਖੇਤਰੀ ਕੰਮ ਦੀ ਸਿਖਲਾਈ ਦਿਤੀ ਜਾਵੇਗੀ। ਡਾ. ਬੀ. ਬੀ. ਸਿੰਘ ਉਪ ਮਹਾਂ ਨਿਦੇਸ਼ਕ ਨੇ ਦਸਿਆ ਕਿ ਉਦਮਾਂਫ਼ ਵਿਅਕਤੀਆਂ ਤੋਂ ਇਕਠੀ ਕੀਤੀ ਜਾਣਕਾਰੀ ਗੁਪਤ ਰੱਖੀ ਜਾਵੇਗੀ।ਇਹ ਕਿਸੇ ਸਰਕਾਰੀ ਫ਼ ਗੈਰ ਸਰਕਾਰੀ ਸੰਗਠਨ ਜਿਵੇਂ ਕਿ ਆਮਦਨ ਕਰ, ਸੇਲ ਟੈਕਸ, ਐਕਸਾਈਜ ਆਦਿ ਨੂੰ ਨਹੀਂ ਦਿੱਤੀ ਜਾਵੇਗੀ। ਸਿਰਫ ਕੇਂਦਰ ਅਤੇ ਰਾਜ ਸਰਕਾਰ ਦੀਆਂ ਨੀਤੀਆਂ ਨਿਰਧਾਰਨ ਕਰਨ ਵਿਚ ਵਰਤੀ ਜਾਵੇਗੀ।

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …

Leave a Reply