Thursday, March 26, 2026

ਜਲੰਧਰ ਪੁਲਿਸ ਵਲੋਂ ਕਾਬੂ ਕੀਤੇ ਹਿਮਾਚਲ ਦੇ 5 ਸਮੱਗਲਰਾਂ ਪਾਸੋਂ ਨਸ਼ਿਆਂ ਦੀ ਵੱਡੀ ਖੇਪ ਬਰਾਮਦ

ਜਲੰਧਰ, 17 ਜੂਨ (ਪ.ਪ.ਬ) – ਨਸ਼ੇ ਦੀ ਤਸਕਰੀ ਮਾਮਲੇ ਵਿੱਚ ਜਲੰਧਰ ਪੁਲਿਸ ਨੰ ਅੱਜ ਉਸ ਸਮੇਂ ਵੱਡੀ ਸਫਲਤਾ ਮਿਲੀ ਜਦ ਉਸ ਨੇ ਹਿਮਾਚਲ ਦੇ ਪੰਜ ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਉਨਾਂ ਪਾਸੋਂ ਇਕ ਕਿਲੋ 150 ਗ੍ਰਾਮ ਆਈਸ ਅਤੇ 900 ਗ੍ਰਾਮ ਕ੍ਰਿਸਟਲ ਕੋਕੀਨ ਨਸ਼ੇ ਬਾਰਮਦ ਕੀਤੇ ਗਏ, ਜਿਨਾਂ ਦੀ ਅੰਤਰਰਾਸ਼ਟਰੀ ਬਾਜਰ ਵਿੱਚ ਕੀਮਤ 6 ਕਰੋੜ ਦੇ ਕਰੀਬ ਦੱਸੀ ਜਾਂਦੀ ਹੈ।
ਸਮੱਗਲਰਾਂ ਨੂੰ ਕਾਬੂ ਕਰਨ ਵਾਲੇ ਥਾਣਾ ਮਕਸੂਦਾਂ ਦੇ ਮੁੱਖੀ ਵਿਕਰਮ ਸਿੰਘ ਦਾ ਕਹਿਣਾ ਹੈ ਕਿ ਹਿਮਾਚਲ ਪ੍ਰਦੇਸ਼ ਵਾਸੀ ਦਲੀਪ ਸ਼ਰਮਾ, ਅਨਿਲ ਠਾਕਰ, ਨਵੀਨ ਸਿੰਘ, ਰਕੇਸ਼ ਕੁਮਾਰ ਅਤੇ ਮਨੋਜ ਕੁਮਾਰ ਇਹ ਨਸ਼ਾ ਜੰਮੂ ਕਸ਼ਮੀਰ ਅਤੇ ਹਿਮਾਚਲ ਤੋਂ ਦਿੱਲੀ ਲਿਜਾ ਕੇ ਵੇਚਿਆ ਕਰਦੇ ਸਨ।ਸੂਚਨਾ ਅਨੁਸਾਰ ਪੁਲਿਸ ਨੇ ਐਨ.ਡੀ.ਪੀ.ਸੀ ਐਕਟ ਦੀ ਧਾਰਾ ਤਹਿਤ ਮਾਮਾਲ ਦਰਜ ਕਰਕੇ ਕਾਰਵਾਈ ਅਰੰਭ ਦਿਤੀ ਹੈ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply