Thursday, March 26, 2026

ਅਕਾਲੀ ਰਾਜ ਵਿੱਚ ਹੀ ਸਾਡੀਆਂ “ਨੰਨੀਆਂ ਛਾਵਾਂ” ਪਿੰਡ ਵਿੱਚ ਅਸੁਰੱਖਿਅਤ, ਪਿੰਡ ਵਾਸੀਆਂ ਨੇ ਬੀਬੀ ਬਾਦਲ ਕੋਲੋਂ ਕੀਤੀ ਇਨਸਾਫ ਦੀ ਮੰਗ

PPN1806201507
ਜੰਡਿਆਲਾ ਗੁਰੂ, 17 ਜੂਨ (ਹਰਿੰਦਰ ਪਾਲ ਸਿੰਘ, ਵਰਿੰਦਰ ਸਿੰਘ) – ਉੱਚ ਸਿੱਖਿਆ ਪ੍ਰਾਪਤ ਕਰਨ ਲਈ ਜੰਡਿਆਲਾ ਗੁਰੂ ਦੇ ਆਸ-ਪਾਸ ਪਿੰਡਾਂ ਦੀਆ ਧੀਆਂ-ਭੈਣਾ ਨੂੰ ਪਿੰਡ ਦੇ ਰਸਤੇ ਪੈਦਲ, ਸਾਈਕਲ , ਐਕਟਿਵਾ, ਬੱਸਾ ਆਦਿ ਰਾਹੀਂ ਜੰਡਿਆਲਾ ਗੁਰੂ ਜਾਂ ਅੰਮ੍ਰਿਤਸਰ ਆਉਣਾ ਜਾਣਾ ਪੈਂਦਾ ਹੈ। ਪਰ ਇਹਨਾ ਧੀਆ-ਭੈਣਾਂ ਉੱਪਰ ਸਿਆਸੀ ਥਾਪੜੇ ਹੇਠ ਬੁਰੀ ਨਜ਼ਰ ਰੱਖਣ ਵਾਲੇ ਨਸ਼ੇੜੀ ਗੱਭਰੂ ਪਿੰਡਾ ਦੀਆ ਗਲੀਆ, ਚੋਂਕਾ ਤੋਂ ਇਲਾਵਾ ਰਸਤੇ ਵਿਚ ਵੀ ਤੰਗ ਪ੍ਰੇਸ਼ਾਨ ਕਰਦੇ ਹਨ। ਅਜਿਹੀ ਹੀ ਇੱਕ ਘਟਨਾ ਪਿੰਡ ਧਾਰੜ ਵਿਚ ਸੁਣਨ ਨੂੰ ਮਿਲੀ ਹੈ। ਐਸ. ਐਸ. ਪੀ ਪੁਲਿਸ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਸ੍ਰ: ਜਸਦੀਪ ਸਿੰਘ ਨੁੰ ਦਿੱਤੀ ਦਰਖਾਸਤ ਅਤੇ ਪਿੰਡ ਵਿਚ ਇੱਕ ਪ੍ਰੈਸ ਕਾਨਫਰੰਸ ਦੋਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪਿੰਡ ਵਾਸੀਆਂ ਨੇ ਦੱਸਿਆ ਕਿ ਸਾਡੇ ਪਿੰਡ ਦੇ ਮਨਦੀਪ ਸਿੰਘ ਬੋਲਾ, ਅਮਨਦੀਪ ਸਿੰਘ ਲੋਗਾਂ ਪੁੱਤਰ ਬਿਕਰਮਜੀਤ ਸਿੰਘ, ਮੁਰਲੀ ਅਤੇ ਟਕਲਾ ਪੁੱਤਰ ਤਰਲੋਕ ਸਿੰਘ, ਟੋਨਾ ਪੁੱਤਰ ਜੋਗਿੰਦਰ ਸਿੰਘ ਗੁਗਲੀ ਇਹ ਸਾਰੇ ਵਿਹਲੇ ਬਿਨਾਂ ਕੋਈ ਕੰਮਕਾਰ ਗੈਰ ਕਾਨੂੰਨੀ ਨਸ਼ੇ ਦਾ ਧੰਦਾ ਕਰਦੇ ਹਨ ਅਤੇ ਪੀਂਦੇ ਹਨ। ਪਿੰਡ ਦੀਆਂ ਅੋਰਤਾਂ ਨੇ ਦੱਸਿਆ ਕਿ ਸਾਡੇ ਮੁੱਹਲੇ ਦੀਆ ਲੜਕੀਆ ਜਦ ਸਕੂਲ ਜਾਦੀਆ ਹਨ ਤਾਂ ਇਹ ਨਸ਼ੇੜੀ ਰਾਹ ਵਿਚ ਉਹਨਾਂ ਨਾਲ ਗਲਤ ਹਰਕਤਾ ਕਰਦੇ ਹਨ । ਜੇ ਉਹ ਘਰ ਅਪਨੇ ਮਾਤਾ ਪਿਤਾ ਨੂੰ ਦਸਦੀਆ ਹਨ ਤਾਂ ਇਹ ਨਸ਼ੇੜੀ ਕਈ ਹੋਰ ਅਪਨੇ ਦੋਸਤ ਗੁੰਡਾ ਅਨਸਰਾ ਨੂੰ ਨਾਲ ਲੈਕੇ ਮੁਹੱਲੇ ਵਿਚ ਆ ਜਾਦੇ ਹਨ ਤੇ ਸਾਨੂੰ ਮਾਰਨ ਦੀਆ ਧਮਕੀਆ ਦਿੰਦੇ ਹਨ। ਮਿਤੀ 03-06-2015 ਨੂੰ ਅਸੀਂ ਸਾਰੇ ਮੁਹੱਲੇ ਵਾਲੇ ਥਾਣਾ ਜੰਡਿਆਲਾ ਗੁਰੂ ਵਿਖੇ ਆਏ ਅਤੇ ਕੁੱਲ 25-30 ਅੋਰਤਾ ਨੇ ਦਸਤਖਤ ਕਰਕੇ ਦਰਖਾਸਤ ਦਿੱਤੀ ਪਰ ਅਜੇ ਤੱਕ ਸਾਡੀ ਕੋਈ ਵੀ ਸੁਣਵਾਈ ਨਹੀਂ ਹੋਈ ਹੁਣ ਸਾਡੇ ਪਿੰਡ ਦਾ ਹਰਪ੍ਰੀਤ ਸਿੰਘ ਲੱਡਾ ਧਮਕੀਆ ਦਿੰਦਾ ਹੈ ਕਿ ਤੁਸੀ ਸਾਡੇ ਨਾਲ ਰਾਜੀਨਾਮਾ ਕਰ ਲਵੋ ਨਹੀਂ ਤੇ ਅਸੀਂ ਤੁਹਾਨੂੰ ਬਖਸ਼ਣਾ ਨਹੀਂ। ਪਿੰਡ ਵਾਲਿਆਂ ਦੇ ਦੱਸਣ ਮੁਤਾਬਿਕ ਮੁਰਲੀ ਗੈਰ ਕਨੂੰਨੀ ਨਸ਼ੇ ਦੇ ਧੰਦੇ ਵਿਚ 3 ਵਾਰੀ ਥਾਣਾ ਜੰੀਡਆਲਾ ਗੁਰੂ ਵਿਖੇ ਫੜਿਆ ਗਿਆ ਸੀ ਪਰ ਇਸ ਨੂੰ ਲੱਡਾ ਹੀ ਸਿਆਸੀ ਪਹੁੰਚ ਨਾਲ ਛੁਡਵਾ ਕੇ ਲਿਆਉਂਦਾ ਹੈ। ਪੈ੍ਰਸ ਕਾਨਫਰੰਸ ਦੋਰਾਨ ਸਹਿਮੇ ਅਤੇ ਭਾਵੁਕ ਹੋਈਆਂ ਬੀਬੀਆਂ ਨੇ ਕਿਹਾ ਸਾਡਾ ਕੋਈ ਜਾਨੀ ਜਾਂ ਮਾਲੀ ਨੁਕਸਾਨ ਹੁੰਦਾ ਹੈ ਤਾਂ ਇਸਦਾ ਸਿੱਧਾ ਜਿੰਮੇਵਾਰ ਹਰਪ੍ਰੀਤ ਸਿੰਘ ਲੱਡਾ ਹੋਵੇਗਾ ਕਿਉਂ ਕਿ ਇਸਤੋਂ ਪਹਿਲਾਂ ਵੀ 30 ਮਈ ਨੂੰ ਹਰਪ੍ਰੀਤ ਸਿੰਘ ਲੱਡਾ ਨੇ ਪਿੰਡ ਦੇ ਹੀ ਬਿਕਰਮ ਸਿੰਘ ਪੁੱਤਰ ਸੁਬੇਗ ਸਿੰਘ ਨੂੰ ਜਾਨੋ ਮਾਰਨ ਦੀ ਨੀਅਤ ਨਾਲ ਹਮਲਾ ਕੀਤਾ ਸੀ ਅਤੇ ਲੱਡੇ ਉੱਪਰ ਧਾਰਾ 307 ਅਧੀਨ ਥਾਣਾ ਜੰਡਿਆਲਾ ਗੁਰੂ ਵਿਖੇ ਪਰਚਾ ਦਰਜ ਹੈ।

                 ਪਿੰਡ ਵਾਸੀਆਂ ਨੇ ਧੀਆਂ ਭੈਣਾਂ ਦੀ ਇੱਜਤ ਦੀ ਰਖਵਾਲੀ ਕਰਕੇ “ਨੰਨ੍ਹੀਆਂ ਛਾਵਾਂ” ਦੇ ਕੈਰੀਅਰ ਨੂੰ ਉੱਪਰ ਚੁਕਣ ਦਾ ਦਾਅਵਾ ਕਰਨ ਵਾਲੀ ਲੋਕ ਸਭਾ ਮੈਂਬਰ ਬੀਬੀ ਹਰਸਿਮਰਤ ਕੋਰ ਬਾਦਲ ਕੇਂਦਰੀ ਕੈਬਨਿਟ ਮੰਤਰੀ, ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੋਰ, ਬੀਬੀ ਗੁਰਵਿੰਦਰ ਕੋਰ ਜਲਾਲਉਸਮਾਂ ਪਤਨੀ ਹਲਕਾ ਵਿਧਾਇਕ ਜਲਾਲਉਸਮਾਂ ਤੋਂ ਇਲਾਵਾ ਉਹਨਾਂ ਐਸ ਐਸ ਪੀ ਅੰਮ੍ਰਿਤਸਰ ਦਿਹਾਤੀ ਸ੍ਰ: ਜਸਦੀਪ ਸਿੰਘ ਕੋਲੋਂ ਮੰਗ ਕੀਤੀ ਕਿ ਪਿੰਡ ਵਾਸੀਆਂ ਵਲੋਂ ਦਿੱਤੀ ਦਰਖਾਸਤ ਉੱਪਰ ਤੁਰੰਤ ਕਾਰਵਾਈ ਕੀਤੀ ਜਾਵੇ।ਇਸ ਸਬੰਧੀ ਐਸ ਐਚ ਉ ਜੰਡਿਆਲਾ ਸ਼ਿਵਦਰਸ਼ਨ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਦੱਸਿਆ ਕਿ ਐਸ ਐਸ ਪੀ ਸਾਹਿਬ ਵਲੋਂ ਇਨਕੁਆਰੀ ਕਰਨ ਦੇ ਆਦੇਸ਼ ਆਏ ਹਨ, ਪਿੰਡ ਵਾਸੀਆਂ ਅਤੇ ਛੇੜਛਾੜ ਵਾਲੀਆਂ ਲੜਕੀਆਂ ਦੇ ਬਿਆਨਾਂ ਦੇ ਆਧਾਰ ਤੇ ਬਣਦੀ ਕਨੂੰਨੀ ਕਾਰਵਾਈ ਕੀਤੀ ਜਾਵੇਗੀ, ਉਹਨਾਂ ਕਿਹਾ ਕਿ ਧੀਆਂ ਭੈਣਾਂ ਦੇ ਮਾਮਲੇ ਵਿੱਚ ਕਿਸੇ ਵੀ ਸ਼ਰਾਰਤੀ ਜਾਂ ਗੁੰਡਾ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ। ਹਰਪ੍ਰੀਤ ਸਿੰਘ ਲੱਡਾ ਨੇ ਸਾਰੇ ਦੋਸ਼ਾ ਨੂੰ ਨਕਾਰਦੇ ਹੋਏ ਕਿਹਾ ਕਿ ਮੇਰੇ ਖਿਲਾਫ ਕੋਈ ਵੀ 307 ਦਾ ਪਰਚਾ ਨਹੀਂ ਹੈ। ਉਹਨਾਂ ਕਿਹਾ ਕਿ ਮੈਨੂੰ ਬਦਨਾਮ ਕਰਨ ਵਾਲਿਆਂ ਦੇ ਖਿਲਾਫ ਅਦਾਲਤੀ ਕਾਰਵਾਈ ਕੀਤੀ ਜਾਵੇਗੀ।

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …

Leave a Reply