Thursday, July 9, 2026

ਨਗਰ ਨਿਗਮ ਦੇ ਸਾਰੇ ਵਾਰਡਾਂ ‘ਚ ਬਿਨਾਂ ਭੇਦ ਭਾਵ ਦੇ ਕਰਵਾਏ ਜਾ ਰਹੇ ਹਨ ਵਿਕਾਸ ਕਾਰਜ – ਮੇਅਰ ਸ਼ਿਵ ਸੂਦ

PPN1906201508

ਹੁਸ਼ਿਆਰਪੁਰ, 19 ਜੂਨ (ਸਤਵਿੰਦਰ ਸਿੰਘ) – ਨਗਰ ਨਿਗਮ ਹੁਸ਼ਿਆਰਪੁਰ ਦੇ ਸਾਰੇ ਵਾਰਡਾਂ ਵਿਚ ਸੜਕਾਂ ਦੇ ਨਵ-ਨਿਰਮਾਣ, ਗਲੀਆਂ ਅਤੇ ਨਾਲੀਆਂ ਦੇ ਮੁਰੰਮਤ ਦਾ ਕੰਮ ਬਿਨਾਂ ਭੇਦ ਭਾਵ ਦੇ ਕੀਤਾ ਜਾ ਰਿਹਾ ਹੈ। ਇਹ ਵਿਚਾਰ ਨਗਰ ਨਿਗਮ ਦੇ ਮੇਅਰ ਸ਼ਿਵ ਸੂਦ ਨੇ ਮੁਹੱਲਾ ਦੇਵ ਨਗਰ ਵਿਖੇ ਗਲੀਆਂ ਨੂੰ ਪ੍ਰੀ-ਮਿਕਸ ਪਾ ਕੇ ਬਣਾਉਣ ਦੇ ਕੰਮ ਦੀ ਸ਼ੁਰੂਆਤ ਕਰਨ ਮੌਕੇ ਪ੍ਰਗਟ ਕੀਤੇ।ਉੋਹਨਾਂ ਦੱਸਿਆ ਕਿ ਨਗਰ ਨਿਗਮ ਵਲੋਂ 3 ਮਹੀਨੇ ਦੇ ਸਮੇਂ ਦੌਰਾਨ ਹੀ ਰਿਕਾਰਡ ਤੋੜ ਵਿਕਾਸ ਕਾਰਜ ਕਰਵਾਏ ਗਏ ਹਨ, ਨਗਰ ਨਿਗਮ ਦੇ ਸਾਰੇ ਵਾਰਡਾਂ ਵਿਚ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।ਨਗਰ ਨਿਗਮ ਦੇ ਨਿਗਰਾਨ ਇੰਜੀਨੀਅਰ ਪਵਨ ਸ਼ਰਮਾ, ਕੌਂਸਲਰ ਰਮੇਸ਼ ਕੁਮਾਰ ਠਾਕੁਰ, ਅਤੁਲ ਸੂਦ ਪਿੰਕੀ, ਸੁਰਿੰਦਰ ਪ੍ਰਾਸ਼ਰ, ਸੰਜੀਵ ਮਿਸ਼ਰਾ, ਰਜੀਵ ਵਾਲੀਆ, ਸੰਜੀਵ ਸੂਦ, ਸ਼ਾਮ ਕੁਮਾਰ, ਕੁਲਜੀਤ ਵਾਲੀਆ, ਚਮਨ ਲਾਲ, ਸ਼ਾਮ ਸੁੰਦਰ ਅਤੇ ਮੁਹੱਲਾ ਨਿਵਾਸੀ ਵੀ ਇਸ ਮੌਕੇ ਤੇ ਹਾਜਰ ਸੀ।

Check Also

ਚੇਅਰਮੈਨ ਰਿੰਟੂ ਵਲੋਂ ਨਵੇਂ ਸੀਵਰੇਜ਼ ਸਿਸਟਮ ਦੀ ਸਥਾਪਨਾ ਅਤੇ ਸੜਕਾਂ ਦੀ ਉਸਾਰੀ ਦੇ ਵਿਕਾਸ ਕਾਰਜ਼ਾਂ ਦਾ ਉਦਘਾਟਨ

ਅੰਮ੍ਰਿਤਸਰ,7 ਜੁਲਾਈ (ਜਗਦੀਪ ਸਿੰਘ) – ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਉੁਤਰੀ ਵਿਧਾਨ ਸਭਾ …

Leave a Reply