Thursday, July 9, 2026

350 ਸਾਲਾ ਸਥਾਪਨਾ ਦਿਵਸ ਸਬੰਧੀ ਦੁਕਾਨਦਾਰਾਂ ਨੇ ਲਗਾਈ ਠੰਡੇ ਮਿੱਠੇ ਜਲ ਦੀ ਛਬੀਲ

PPN1906201512

ਜੰਡਿਆਲਾ ਗੁਰੂ, 19 ਜੂਨ (ਹਰਿੰਦਰ ਪਾਲ ਸਿੰਘ, ਵਰਿੰਦਰ ਸਿੰਘ) – ਖਾਲਸੇ ਦੀ ਜਨਮ ਭੂਮੀ ਸ੍ਰੀ ਆਨੰਦਪੁਰ ਸਾਹਿਬ ਜੀ ਦੇ 350 ਸਾਲਾ ਸਥਾਪਨਾ ਦਿਵਸ ਦੇ ਸਬੰਧ ਵਿਚ ਅੱਜ ਰੰਧਾਵਾ ਮਾਰਕੀਟ ਦੇ ਬਾਹਰ ਪਟੇਲ ਨਗਰ ਦੇ ਦੁਕਾਨਦਾਰਾਂ ਨੇ ਠੰਡੇ ਮਿੱਠੇ ਜਲ ਅਤੇ ਜਲਜੀਰੇ ਦੀ ਛਬੀਲ ਲਗਾਈ।ਛਬੀਲ ਦੀ ਸੇਵਾ ਨਿਭਾਅ ਰਹੇ ਦੁਕਾਨਦਾਰ ਵੀਰ ਭਾਵੇਂ ਜਿਆਦਾਤਰ ਹਿੰਦੂ ਭਾਈਚਾਰੇ ਨਾਲ ਸਬੰਧਤ ਸਨ, ਪਰ ਫਿਰ ਵੀ ਉਹਨਾ ਵਲੋਂ ਲਗਾਏ ਗਏ ਡੀ. ਜੇ ‘ਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਨਾਲ ਸਬੰਧਤ ਗੀਤ ਉਚੀ ਆਵਾਜ਼ ਵਿਚ ਚੱਲਦੇ ਰਹੇ।ਛਬੀਲ ਦੀ ਸੇਵਾ ਕਰਨ ਵਾਲਿਆਂ ਵਿਚ ਵਿਨੋਦ ਸੂਰੀ, ਹਨੀ, ਐਡਵੋਕੇਟ ਅਮਿਤ ਅਰੋੜਾ, ਬੋਬੀ ਠੇਕੇਦਾਰ, ਰਾਕੇਸ਼ ਕੁਮਾਰ, ਪਾਰਸ, ਮੁਕੇਸ਼ ਕੁਮਾਰ, ਨੂਰੀ, ਲੱਕੀ, ਰਿੰਪਾ, ਹੈਪੀ, ਵਿਕਾਸ, ਹਰਮਨ, ਨਿਰਮਲ, ਸੈਫੀ, ਵਰੁਣ ਸੋਨੀ, ਰਿਸ਼ਬ, ਰਜਤ ਆਦਿ ਹਾਜਰ ਸਨ।

Check Also

ਚੇਅਰਮੈਨ ਰਿੰਟੂ ਵਲੋਂ ਨਵੇਂ ਸੀਵਰੇਜ਼ ਸਿਸਟਮ ਦੀ ਸਥਾਪਨਾ ਅਤੇ ਸੜਕਾਂ ਦੀ ਉਸਾਰੀ ਦੇ ਵਿਕਾਸ ਕਾਰਜ਼ਾਂ ਦਾ ਉਦਘਾਟਨ

ਅੰਮ੍ਰਿਤਸਰ,7 ਜੁਲਾਈ (ਜਗਦੀਪ ਸਿੰਘ) – ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਉੁਤਰੀ ਵਿਧਾਨ ਸਭਾ …

Leave a Reply