ਅੰਮ੍ਰਿਤਸਰ, 18 ਜੂਨ (ਗੁਰਚਰਨ ਸਿੰਘ) – ਪਾਕਿਸਤਾਨ ਦੇ ਗੁਰਧਾਮਾ ਦੇ ਦਰਸ਼ਨਾ ਤੋ ਬਾਅਦ ਤੇ ਪੰਜਵੀ ਪਾਤਸ਼ਾਹੀ ਸ਼੍ਰੀ ਗੁਰੂ ਅਰਜਨ ਦੇਵ ਜੀ ਸ਼ਹੀਦੀ ਦਿਹਾੜਾ ਮਨਾਉਣ ਉਪਰੰਤ ਭਾਰਤ ਵਾਪਸ ਪੁੱਜਣ ਤੇ ਦਿਲੀ ਗੁਰਦਵਾਰਾ ਕਮੇਟੀ ਦੇ ਸਾਬਕਾ ਜਨਰਲ ਸੈਕਟਰੀ ਤੇ ਆਲ ਇੰਡੀਆ ਟੈਂਟ ਵੈਲਫੇਅਰ ਐਸੋਸ਼ੇਸ਼ਨ ਦੇ ਜਨਰਲ ਸੈਕਟਰੀ ਕਰਤਾਰ ਸਿੰਘ ਕੋਛੜ ਦਾ ਸਵਾਗਤ ਅੰਮ੍ਰਿਤਸਰ ਟੈਂਟ ਵੈਲਫੇਅਰ ਐਸੋਸ਼ੇਸ਼ਨ ਦੇ ਪ੍ਰਧਾਨ ਜਗਦੀਪ ਸਿੰਘ ਰਿੰਕੂ ਨਰੂਲਾ ਨੇ ਆਪਣੇ ਸਾਥੀਆਂ ਸਮੇਤ ਨਿੱਘਾ ਸਵਾਗਤ ਕੀਤਾ ਅਤੇ ਸਿਰੋਪਾ ਦੇ ਕੇ ਉਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ।
ਕਰਤਾਰ ਸਿੰਘ ਕੋਛੜ ਨੇ ਕਿਹਾ ਕਿ ਉਹ ਪਾਕਿਸਤਾਨ ਤੋ ਵਾਪਸ ਅੱਜ ਭਾਰਤ ਆਏ ਹਨ ਤੇ ਅੰਮ੍ਰਿਤਸਰ ਟੈਂਟ ਵੈਲਫੇਅਰ ਐਸੋਸ਼ੇਸ਼ਨ ਦਾ ਧੰਨਵਾਦ ਕਰਦੇ ਹਾਂ ਕੇ ਇਹਨਾ ਨੇ ਸਵਾਗਤ ਲਈ ਪ੍ਰੋਗਰਾਮ ਉਲੀਕਿਆ ਹੈ।ਉਨਾਂ ਕਿਹਾ ਕਿਂ ਪਾਕਿਸਤਾਨ ਦੇ ਵਿਚ ਵੀ ਜੋ ਟੈਂਟ ਡੀਲਰ ਹਨ ਉਹਨਾ ਨੂੰ ਵੀ ਮਿਲ ਕੇ ਉਹਨਾ ਦੀਆ ਮੁਸਕਲਾ ਜਾਨਣ ਦੀ ਕੋਸਿਸ਼ ਕੀਤੀ ਹੈ ।ਕੇਂਦਰ ਸਰਕਾਰ ਵੱਲੋ ਜੋ ਟੈਂਟ ਡੀਲਰਾਂ ਦੇ ਉਪਰ ਜੀ ਐਸ ਟੈਕਸ ਲਗਵਾਉਣ ਜਾ ਰਹੀ ਹੈ, ਇਸ ਤਰਾਂ ਦਾ ਕੋਈ ਵੀ ਟੈਕਸ ਨਾ ਲਾਇਆ ਜਾਵੇ।
ਇਸ ਮੋਕੇ ਜਤਿੰਦਰ ਸਿੰਘ ਪ੍ਰਿੰਸ ਨਰੂਲਾ, ਸ਼ਾਦੀ ਲਾਲ ਮਹਿਤਾ, ਗੁਰਭਿਸ਼ਮ ਸਰਪਾਲ, ਹਰੀਸ਼ ਕੁਮਾਰ ਸ਼ਰਮਾ, ਅਸ਼ਵਨੀ ਬਿੱਟਾ, ਅਸ਼ਵਨੀ ਕੁਮਾਰ, ਤਜਿੰਦਰ ਪਾਲ ਸਿੰਘ, ਅਰੁਣ ਸ਼ਰਮਾ, ਸੁਸ਼ੀਲ ਸ਼ਰਮਾ, ਚਰਨਜੀਤ ਸਿੰਘ ਨਰੂਲਾ, ਮਨਜੀਤ ਸਿੰਘ, ਸਰਗੁਨ ਨਰੂਲਾ, ਸੱਤਪਾਲ ਚਾਵਲਾ, ਕਵਲਜੀਤ ਸਿੰਘ, ਨਰਿੰਦਰ ਸਿੰਘ ਜੱਜ ਵੀ ਮਜੂਦ ਸਨ।
Check Also
ਖਾਲਸਾ ਕਾਲਜ ਵਿਖੇ ਦੋ ਰੋਜ਼ਾ ਅੱਖਾਂ ਦੀ ਜਾਂਚ ਕੈਂਪ ਲਗਾਇਆ ਗਿਆ
ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਰੋਟਰੈਕਟ ਕਲੱਬ ਅਤੇ ਇੰਸਟੀਚਿਊਸ਼ਨਜ਼ ਇਨੋਵੇਸ਼ਨ …
Punjab Post Daily Online Newspaper & Print Media