ਪੱਟੀ, 19 ਜੂਨ (ਅਵਤਾਰ ਸਿੰਘ ਢਿਲੋਂ, ਰਣਜੀਤ ਸਿੰਘ ਮਾਹਲਾ) – 21 ਜੂਨ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਕਿੰਝ ਮਨਾਈਏ ਵਿਸ਼ੇ ‘ਤੇ ਬੋਲਦਿਆਂ ਮੁੱਖ ਯੋਗ ਅਧਿਆਪਕ ਪੀ.ਐਸ.ਜੌਲੀ ਨੇ ਦੱਸਿਆ ਕਿ ਯੋਗ ਇੱਕ ਨਿਰੋਗ ਜੀਵਨ ਜਿਉਣ ਦੀ ਵਿਧੀ ਹੈ, ਯੋਗ ਇੱਕ ਸਾਧਨਾ ਹੈ ਜੋ ਆਨੰਦ ਦੀ ਪ੍ਰਾਪਤੀ ਕਰਵਾਉਾਂਦੀ।ਪ੍ਰਾਣਾਯਾਮ ਯੋਗ ਦਾ ਇੱਕ ਅਜਿਹਾ ਹਿੱਸਾ ਹੈ ਜਿਸ ਨਾਲ ਸਾਨੂੰ ਆਪਣੇ ਅੰਦਰ ਦੀਆਂ ਸ਼ਕਤੀਆਂ ਦਾ ਪਤਾ ਚੱਲਦਾ ਹੈ, ਜਿਸ ਨਾਲ ਅਸੀਂ ਰੋਗ ਮੁਕਤ ਹੋਣ ਲਈ, ਸਰੀਰ ਨੂੰ ਮਜ਼ਬੂਤ ਬਣਾਉਣ ਲਈ ਆਸਨਾਂ ਦਾ ਸਹਾਰਾ ਅਤੇ ਅੰਤਰ ਜਗਤ ਨੂੰ ਜਾਣਨ ਲਈ ਪ੍ਰਾਣਾਯਾਮ ਦਾ ਸਹਾਰਾ ਲੈਂਦੇ ਹਾਂ। ਪ੍ਰਾਣ ਇੱਕ ਮੈਡੀਕਲ ਵਿਗਿਆਨ ਹੈ। ਉਨਾਂ ਦੱਸਿਆ ਕਿ ਯੋਗ ਦਿਵਸ ਪੱਟੀ ਦੇ ਸਰਕਾਰੀ ਸੈਕੰਡਰੀ ਸਕੂਲ ਪੱਟੀ ਵਿਖੇ ਸਵੇਰੇ 7 ਵਜੇ ਤੋਂ 7.35 ਤੱਕ ਮਨਾਇਆ ਜਾਵੇਗਾ ਜਿਸਦਾ ਉਦਘਾਟਨ ਐਸ.ਡੀ.ਐਮ. ਪੱਟੀ ਕਮ ਏ.ਡੀ.ਸੀ. ਤਰਨਤਾਰਨ ਸz. ਬਖਤਾਵਰ ਸਿੰਘ ਕਰਨਗੇ।
ਇਸ ਮੌਕੇ ‘ਤੇ ਗਰਦਨ ਲਈ, ਕੱਟੀ ਚਾਲਣ, ਗੁਟਨ ਸੰਚਾਲਣ, ਉਤਾੜ ਆਸਨ, ਵਰਿਕਸ਼ ਆਸਨ, ਹਸਪਦਆਸਣ, ਅਰਧ ਚੱਕਰ ਆਸਨ, ਤ੍ਰਿਕੋਣ ਆਸਨ ਕਰਵਾਏ ਜਾਣਗੇ, ਇਸ ਤੋਂ ਇਲਾਵਾ ਕਦਰ ਆਸਨ, ਅਰਧ ਉਸ਼ਟਾਂਗ, ਸ਼ਸਕ ਅਤੇ ਵਕਰ ਆਸਨ ਬੈਠ ਕੇ ਕਰਵਾਏ ਜਾਂਣਗੇ। ਕੁੰਜਗ, ਸਲਨ, ਮਕਰ, ਸੇਤੂਬੰਧ, ਪਵਨ ਮੁਕਤ, ਸ਼ਵ ਆਸਨ ਲੰਮੇ ਪੈ ਕੇ ਕਰਨ ਵਾਲੇ ਆਸਨ ਕਰਵਾਏ ਜਾਣਗੇ। ਆਖਿਰ ਵਿੱਚ ਕਪਾਲਭਾਤੀ, ਅਨਲੋਮ ਵਿਲੋਮ, ਭ੍ਰਮਰੀ, ਧਿਆਨ ਸੰਕਲਪ ਦੇ ਨਾਲ ਇਸ ਪੈਕਰਜ ਨੂੰ 35 ਮਿੰਟ ਵਿੱਚ ਸਮਾਪਤ ਕਰ ਦਿੱਤਾ ਜਾਵੇਗਾ। ਇਸ 35 ਮਿੰਟ ਦੇ ਯੋਗ ਪੈਕਜ ਨੂੰ 8 ਸਾਲ ਦੇ ਬੱਚੇ ਤੋਂ ਲੈ ਕੇ 80 ਸਾਲ ਤੱਕ ਦੇ ਬਜ਼ੁਰਗ ਕਰ ਸਕਦੇ ਹਨ ਅਤੇ ਇਨਖ਼ਾਂ ਨਾਲ ਸਰੀਰ ਤੰਦਰੁਸਤ ਰਹੇਗਾ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media