Wednesday, March 18, 2026

ਪੀਰ ਬਾਬਾ ਸਖੀ ਸੁਲਤਾਨ ਦਾ ਦੋ ਰੋਜ਼ਾ ਸਲਾਨਾ ਮੇਲਾ ਸੰਪਨ

ਸਾਬਰਕੋਟੀ ਸਮੇਤ ਹੋਰ ਗਾਇਕਾਂ ਕੀਤਾ ਸੰਗਤਾਂ ਦਾ ਮਨੋਰੰਜਨ

PPN1906201514

ਪੱਟੀ, 19 ਜੂਨ (ਅਵਤਾਰ ਸਿੰਘ ਢਿਲੋਂ, ਰਣਜੀਤ ਸਿੰਘ ਮਾਹਲਾ) – ਪੀਰ ਬਾਬਾ ਸਖੀ ਸੁਲਤਾਨ ਜੀ ਦਾ ਦੋ ਰੋਜ਼ਾ ਸਲਾਨਾ ਜੋੜ ਮੇਲਾ ਉਨਖ਼ਾਂ ਦੀ ਦਰਗਾਹ ਕਾਲਜ ਰੋਡ ਪੱਟੀ ਵਿਖੇ ਇਲਾਕੇ ਦੀਆਂ ਸੰਗਤਾਂ ਵੱਲੋਂ ਦਰਗਾਹ ਦੇ ਮੁੱਖ ਸੇਵਾਦਾਰ ਬਾਬਾ ਜਨਕ ਰਾਜ ਦੀ ਅਗਵਾਈ ਹੇਠ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ‘ਤੇ ਦੂਰ ਦੂਰ ਤੋਂ ਪਹੁੰਚੀਆਂ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਦਰਗਾਹ ‘ਤੇ ਅਕੀਦਤ ਭੇਟ ਕੀਤੀ। ਇਸ ਮੌਕੇ ‘ਤੇ ਆਪਣੀਆਂ ਮੰਨਤਾਂ ਪੂਰੀਆਂ ਹੋਣ ‘ਤੇ ਸ਼ਰਧਾਲੂਆਂ ਵੱਲੋਂ ਝੰਡੇ ਚੜਖ਼ਾਏ ਗਏ। ਮੇਲੇ ਦੇ ਪਹਿਲੇ ਦਿਨ ਮਹਿੰਦੀ ਡੋਰੀ ਦੀ ਰਸਮ ਅਦਾ ਕੀਤੀ ਗਈ ਅਤੇ ਰਾਤ ਦੇ ਸਮੇਂ ਪ੍ਰਸਿੱਧ ਕੱਵਾਲ ਗੁਲਾਮ ਰਸੂਲ ਮਲੇਰ ਕੋਟਲੇ ਵਾਲੇ ਅਤੇ ਅੰਦਾਜ ਖਾਨ ਵੱਲੋਂ ਆਪਣਾ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਪ੍ਰੋਗਰਾਮ ਦਾ ਉਦਘਾਟਨ ਬੀ.ਜੇ.ਪੀ. ਦੇ ਮੰਡਲ ਪ੍ਰਧਾਨ ਰਮਦੀਪ ਸਿੰਘ ਸੋਨੂੰ, ਮਨੀ ਜੈਨ ਪ੍ਰਧਾਨ ਸਪੋਰਟਸ ਸੈੱਲ ਬੀ.ਜੇ.ਪੀ. ਮੰਡਲ ਪੱਟੀ ਵੱਲੋਂ ਕੀਤਾ ਗਿਆ। ਮੇਲੇ ਦੇ ਦੂਜੇ ਦਿਨ ਦੇ ਪ੍ਰੋਗਰਾਮ ਦਾ ਉਦਘਾਟਨ ਪਲਵਿੰਦਰ ਸਿੰਘ ਟਿੰਮਾ ਦਾਸੂਵਾਲੀਆ ਅਤੇ ਅੰਗਰੇਜ ਸਿੰਘ ਦਾਸੂਵਾਲੀਆ ਵੱਲੋਂ ਸਾਂਝੇ ਤੌਰ ‘ਤੇ ਕੀਤਾ ਗਿਆ।
ਇਸ ਮੌਕੇ ‘ਤੇ ਪੰਜਾਬ ਦੇ ਪ੍ਰਸਿੱਧ ਗਾਇਕ ਸਾਬਰਕੋਟੀ ਅਤੇ ਹੋਰ ਕਈ ਗਾਇਕਾਂ ਵੱਲੋਂ ਆਪਣੇ ਫਨ ਦਾ ਮੁਜਾਹਰਾ ਕੀਤਾ ਗਿਆ। ਸ਼ਾਮ ਦੇ ਸਮੇਂ ਦੁਸ਼ਹਿਰਾ ਮੈਦਾਨ ਪੱਟੀ ਵਿਖੇ ਚੋਹਲਾ ਸਾਹਿਬ ਕਲੱਬ ਅਤੇ ਸ਼ਹੀਦ ਭਾਈ ਲਖਮੀਰ ਸਿੰਘ ਕਬੱਡੀ ਅਕੈਡਮੀ ਦੀਆਂ ਟੀਮਾਂ ਵਿੱਚ ਫੱਸਵੇਂ ਕਬੱਡੀ ਦੇ ਮੁਕਾਬਲੇ ਹੋਏ ਜਿਸ ਵਿੱਚ ਜੇਤੂ ਟੀਮਾਂ ਨੂੰ ਪ੍ਰਬੰਧਕਾਂ ਵੱਲੋਂ ਸਨਮਾਨਿਤ ਵੀ ਕੀਤਾ ਗਿਆ।ਇਸ ਮੇਲੇ ਦੌਰਾਨ ਪ੍ਰਿੰਸੀਪਲ ਮੈਡਮ ਜਸਬੀਰ ਕੌਰ, ਪਦਮ ਕੁਮਾਰ ਬਲੀਮ, ਸ਼ੰਕਰ ਬਲੀਮ, ਸੰਨੀ ਬਲੀਮ, ਹਰਪ੍ਰੀਤ ਸਿੰਘ ਹੈਪੀ, ਗੁਰਮੇਜ ਸਿੰਘ ਕਲਸੀ, ਰਿੱਕੀ ਸ਼ਾਹ, ਵਿਜੇ ਵਿਕਰਾਂਤ, ਨਿਸ਼ਾਨ ਸਿੰਘ, ਗਗਨ, ਗੋਲਡੀ, ਬਾਜ ਸਿੰਘ, ਸੰਨੀ ਸ਼ਰਮਾ, ਡਾ.ਗਗਨ ਸ਼ਰਮਾ, ਮਨੀ, ਸ਼ਾਲੂ ਪੁਰੀ, ਰਮਨਦੀਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply