
ਅੰਮ੍ਰਿਤਸਰ, 20 ਜੂਨ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) ਗੰਭੀਰ ਰੂਪ ਤੋ ਬੀਮਾਰ ਭੰਗਵਾਂ ਪਿੰਡ ਦਾ ਵਾਸੀ ਜਰਨੈਲ ਸਿੰਘ ਜਿਸਨੂੰ ”ਮੇਡੀਕਕੇਡ ਹਸਪਤਾਲ” ਵਿਖੇ ਗੰਭੀਰ ਹਾਲਤ ਵਿਚ ਲਿਆਂਦਾ ਗਿਆ ਨੂੰ ਨਵੀ ਤਕਨੀਕੀ ਜਿਸ ਨੂੰ ”ਸਲੇਡ” ਸ਼ਲ਼ਓਧ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਨਾਲ ਨਵਾਂ ਜੀਵਨ ਮਿਲਿਆ।
ਛਾਂਤੀ ਵਿਸ਼ੇਸ਼ਯ ਡਾ. ਰਵਨੀਤ ਗਰੋਵਰ ਦੀ ਅਗਵਾਈ ਹੇਠ ਮੇਡੀਕਕੇਡ ਹਸਪਤਾਲ ਦੀ ਚਾਰ ਵਿਸ਼ੇਸਯਾਂ ਡਾਕਟਰੀ ਟੀਮ ਜਿਸ ਵਿਚ ਡਾ. ਜਸਪ੍ਰੀਤ ਗਰੋਵਰ ਸਰਜਨ ਅਤੇ ਰੋਗੀ ਦੇ ਸਲਾਹਮਾਰ ਡਾ. ਪੰਕਜ ਅਗਰਵਾਲ ਨੇਫਰੋਲੌਜਿਸਟ, ਦੇ ਨਾਲ ਡਾ. ਵਿਨੋਦ ਸ਼ਰਮਾਂ ਇਨਟੈਨਸੀਵਿਸਟ ਸ਼ਾਮਿਲ ਸਨ, ਨੇ ਮਰੀਜ ਤੇ ਨਵੀਂ ਤਕਨੀਕ ਦਾ ਉਪਯੋਗ ਕੀਤਾ।
ਡਾ. ਰਵਨੀਤ ਨੇ ਮੀਡਿਆ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਰੋਗੀ ਨੂੰ ਬੇਹੋਸ਼ੀ ਦੀ ਹਾਲਤ ਵਿਚ ਲਿਆਂਦਾ ਗਿਆ ਜਿਥੇ ਉਸ ਦਾ ਸਾਹ ਵੀ ਮੁਸ਼ਕਿਲ ਨਾਲ ਚਲ ਰਿਹਾ ਸੀ ਉਹ ਨਾ ਸਿਰਫ ਬੇਦਮ ਸੀ ਅਤੇ ਜੋਰ ਨਾਲ ਹਾਂਫ ਰਿਹਾ ਸੀ। ਉਨ੍ਹਾਂ ਦੱਸਿਆ ਕਿ ਕੁਝ ਦੇਰੀ ਕਰਨ ਵਿਚ ਉਸ ਦੀ ਜਾਨ ਲਈ ਘਾਤਕ ਸਾਬਿਤ ਹੋ ਸਕਦੀ ਸੀ। ਡਾ. ਪੰਕਜ ਅਗਰਵਾਲ ਗੁਰਦਿਆਂ ਦੇ ਮਾਹਿਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਰੋਗੀ ਜਰਨੈਲ ਸਿੰਘ ਗੁਰਦੇ ਫੇਲ੍ਹ ਹੋਣ ਤੋ ਪੀੜਿਤ ਸੀ। 30 ਸਾਲਾ ਦਾ ਜਰਨੈਲ ਸਿੰਘ ਮੇਡੀਕਕੇਡ ਹਸਪਤਾਲ ਵਿਚ 14 ਜੂਨ 2015 ਨੂੰ ਗੰਭੀਰ ਹਾਲਤ ਵਿਚ ਲਿਆਂਦਾ ਗਿਆ। ਪੀੜਿਤ ਦਾ ਦਿਲ ਦਾ ਦਰ 40/60 ਸੀ ਜਦਕਿ ਆਮ ਤੌਰ ਤੇ 90 ਹੋਣਾ ਚਾਹੀਦਾ ਹੈ। ਉਸ ਦਾ ਬਲੱਡ ਪਰੇਸ਼ਰ ਦੀ ਗਿਰਾਵਟ 50/40 ਤੇ ਸੀ ਜਿਥੇ 80/120 ਹੋਣਾ ਚਾਹੀਦਾ ਹੈ। ਉਸ ਦੀ ਕਰੇਟਨਿਨ ਪੱਧਰ 30.9 ਮਿਲੀਗ੍ਰਾਮ ਜਦਕਿ ਇਹ 0.5 ਤੋ 1.2 ਮਿਲੀਗ੍ਰਾਮ ਵਿਚ ਹੋਣਾ ਚਾਹੀਦਾ ਹੈ। ਜਿਥੇ ਖੂਨ ਯੂਰਿਆ 25 ਤੋ 40 ਦੇ ਵਿਚ ਹੋਣਾ ਚਾਹੀਦਾ ਹੈ ਉਥੇ ਪੀੜਿਤ ਮਰੀਜ ਦਾ 384 ਤੱਕ ਪੱਜਿਆ ਹੋਇਆ ਸੀ ਜਦਕਿ ਸੈਂਚੂਰੇਸ਼ਨ ਦਰ 60 ਤੋ 70 ਤੱਕ ਰਹਿ ਗਿਆ ਸੀ ਜੋ 90 ਤੋ ਵੱਧ ਹੋਣਾ ਚਾਹੀਦਾ ਹੈ।
ਬੀਮਾਰੀ ਦੀ ਗੰਭੀਰਤਾ ਨੂੰ ਵੇਖਦੇ ਹੋਏ ਡਾਕਟਰਾਂ ਵੱਲੋ ਰੋਗੀ ਦੇ ਬੱਚਣ ਦੀ ਉਮੀਦ ਬਹੁਤ ਘਟ ਦਿਖਦੀ ਸੀ। ਡਾਕਟਰਾਂ ਦਾ ਕਹਿਣਾ ਹੈ ਕਿ ਆਮ ਤੌਰ ਤੇ ਅਜਿਹੇ ਘਟ ਬਲੈਡ ਪਰੇਸ਼ਰ ਦੀ ਸਥਿਤੀ ਵਿਚ ਡਾਯਲਿਸਿਸ ਕਰਨ ਦਾ ਸਵਾਲ ਹੀ ਨਹੀ ਪੈਦਾ ਹੋ ਸਕਦਾ, ਪਰ ਨਵੀ ਤਕਨਕੀ ”ਸਲੇਡ” ਸ਼ਲ਼ਓਧ ਜੋਕਿ ‘ਨਿਰੰਤਰ ਘਟ ਸ਼ਮਾ ਡਾਯਲਿਸਿਸ”ਤਕਨੀਕ ਹੈ ਰੋਗੀ ਲਈ ਵਰਦਾਨ ਸਾਬਤ ਹੋਈ। ਇਹ ਤਕਨੀਕ ਨਾਲ ਕਿਡਨੀ ਰਿਪਲੇਸਮੇਂਟ ਦੇ ਗੰਭੀਰ ਹਾਲਾਤ ਵਿਚ ਮਰੀਜ ਤੇ ਪ੍ਰਯੋਗ ਕੀਤੀ ਜਾਂਦੀ ਹੈ। ਇਸ ਉਪਚਾਰ ਤੋ ਬਾਅਦ, ਰੋਗੀ ਵਿਚ ਸ਼ਾਨਦਾਰ ਸੁਧਾਰ ਹੋਇਆ ਅਤੇ ਦੂਸਰੇ ਹੀ ਦਿਨ ਉਸ ਨੂੰ ਹੋਸ਼ ਆ ਗਿਆ ਅਤੇ ਵੇਂਟੀਲੇਟਰ ਤੋ ਵੀ ਹਟਾ ਲਿਆ ਗਿਆ। ਚੌਥੇ ਦਿਨ ਉਹ ਚਲ ਫਿਰ ਸਕਿਆ ਅਤੇ ਆਪਣਾ ਰੋਜਾਨਾ ਦਾ ਕੰਮ ਕਾਜ ਕਰਨ ਲੱਗਾ, ਡਾ. ਰਵਨੀਤ ਨੇ ਦੱਸਿਆ। ਹਾਲ ਹੀ ਵਿਚ ਕੇਰਲ ਵਿਖੇ ਭਰਤੀ ਕਰਵਾਇਆ ਗਿਆ ਅਜਿਹਾ ਮਰੀਜ ਜਿਸਦੀ ਸਮਾਨ ਉਮਰ ਅਤੇ ਇਸੇ ਤਰ੍ਹਾਂ ਦੇ ਲੱਖਨ ਦੇਖੇ ਗਏ ਨੂੰ ਇਕ ਮਹੀਨੇ ਤੋ ਵੱਧ ਵੇਂਟੀਲੇਟਰ ਤੇ ਰੱਖਿਆ ਗਿਆ। ਡਾਕਟਰੀ ਰੂਪ ਵਿਚ ਜਰਨੈਲ ਸਿੰਘ ਵਰਗਾ ਕੇਸ ਘਟ ਹੀ ਵੇਖਿਆ ਗਿਆ ਅਤੇ ਇਸ ਨੂੰ ਇਕ ਚਮਤਕਾਰੀ ਨਮੂਨਾ ਕਹਿਣਾ ਗਲਤ ਨਾ ਹੋਵੇਗਾ, ਡਾ. ਪੰਕਜ਼ ਦਾ ਕਹਿਣਾ ਸੀ।
Punjab Post Daily Online Newspaper & Print Media