Saturday, August 15, 2026

ਕਾਮਰੇਡ ਜਗਜੀਤ ਸਿੰਘ ਆਨੰਦ ਦੀ ਮੌਤ ‘ਤੇ ਪ੍ਰੈਸ ਕਲੱਬ ਵਲੋਂ ਦੁੱਖ ਦਾ ਪ੍ਰਗਟਾਵਾ

ਜੰਡਿਆਲਾ ਗੁਰੁ, 20 ਜੂਨ (ਹਰਿੰਦਰ ਪਾਲ ਸਿੰਘ, ਵਰਿੰਦਰ ਸਿੰਘ) – ਜੰਡਿਆਲਾ ਪ੍ਰੈਸ ਕਲੱਬ (ਰਜਿ:) ਵਲੋਂ ਕੀਤੀ ਗਈ ਇੱਕ ਸ਼ੋਕ ਮੀਟਿੰਗ ਵਿਚ ‘ਨਵਾਂ ਜਮਨਾ’ ਅਖ਼ਬਾਰ ਦੇ ਮੁੱਖ ਸੰਪਾਦਕ ਅਤੇ ਸਾਬਕਾ ਪਾਰਲੀਮੈਂਟ ਮੈਂਬਰ ਕਾਮਰੇਡ ਜਗਜੀਤ ਸਿੰਘ ਆਨੰਦ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਮੀਟਿੰਗ ਦੌਰਾਨ ਹਾਜਰ ਪੱਤਰਕਾਰਾਂ ਨੇ ਸ੍ਰ. ਅਨੰਦ ਦੀ ਆਤਮਾ ਦੀ ਸ਼ਾਂਤੀ ਲਈ ਦੋ ਮਿੰਟ ਦਾ ਮੋਨ ਵੀ ਧਾਰਨ ਕੀਤਾ ਗਿਆ।ਪ੍ਰਧਾਨ ਵਰਿੰਦਰ ਸਿੰਘ ਮਲਹੋਤਰਾ ਨੇ ਕਿਹਾ ਕਿ ਕਾਮਰੇਡ ਅਨੰਦ ਦੀ ਮੌਤ ਨਾਲ ਉਨਾਂ ਦੇ ਪਰਿਵਾਰ ਅਤੇ ਅਖ਼ਬਾਰ ਦੀ ਪ੍ਰਬੰਧਕੀ ਕਮੇਟੀ ਤੋਂ ਇਲਾਵਾ ਪੱਤਰਕਾਰਤਾ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।ਮੀਟਿੰਗ ਵਿਚ ਗੁਲਸ਼ਨ ਵਿਨਾਇਕ, ਸੁਖਚੈਨ ਸਿੰਘ, ਹਰਿੰਦਰਪਾਲ ਸਿੰਘ, ਮੁਨੀਸ਼ ਕੁਮਾਰ, ਪ੍ਰਦੀਪ ਜੈਨ, ਵਰੁਣ ਸੋਨੀ, ਬਲਵਿੰਦਰ ਸਿੰਘ, ਵਿਨੋਦ ਸੂਰੀ, ਨਰਿੰਦਰ ਸੂਰੀ, ਸੰਦੀਪ ਜੈਨ, ਗੋਪਾਲ ਸਿੰਘ, ਰਾਮਸ਼ਰਨਜੀਤ ਸਿੰਘ, ਅਨਿਲ ਕੁਮਾਰ ਆਦਿ ਪੱਤਰਕਾਰ ਹਾਜ਼ਿਰ ਸਨ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸-  ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …

Leave a Reply