
ਅੰਮ੍ਰਿਤਸਰ, 21 ਜੂਨ (ਗੁਰਚਰਨ ਸਿੰਘ) – ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਅੱਜ ਜੋੜਾ ਘਰ ਸੇਵਾ ਸੁਸਾਇਟੀ ਦੇ ਸਮੂੰਹ ਮੈਬਰਾਂ ਵੱਲੋ ਪੰਚਮੀ ਦਿਹਾੜੇ ‘ਤੇ ਗੁਰਦੁਆਰਾ ਛੇਹਰਟਾ ਸਾਹਿਬ ਛਬੀਲ ਲਗਾਈ ਗਈ । ਛਬੀਲ ਦੀ ਸ਼ੁਰੂਆਤ ‘ਤੇ ਸਮੂੰਹ ਮੈਬਰਾਂ ਵੱਲੌ ਸਰਬਤ ਦੇ ਭਲੇ ਲਈ ਅਰਦਾਸ ਕੀਤੀ ਗਈ। ਸਾਰਾ ਦਿਨ ਚੱਲੀ ਛਬੀਲ ਦੌਰਾਨ ਸੰਗਤ ਨੂੰ ਠੰਡੇ ਮਿੱਠੇ ਜਲ ਵਰਤਾਏ ਗਏ।
ਇਸ ਮੌਕੇ ਜਗਤਾਰ ਸਿੰਘ, ਠੇਕੇਦਾਰ ਗੁਰਮੀਤ ਸਿੰਘ ਮੀਤ ਪ੍ਰਧਾਨ ਜਿਲਾ ਅਕਾਲੀ ਜੱਥਾ, ਹਰਜੀਤ ਸਿੰਘ ਜੇ ਕੇ ਟੈਂਟ, ਸੁਖਰਾਜ ਸਿੰਘ, ਸਵਿੰਦਰ ਸਿੰਘ, ਕੁਲਦੀਪ ਸਿੰਘ, ਸਤਨਾਮ ਸਿੰਘ, ਗੁਰਿੰਦਰ ਸਿੰਘ, ਕਾਕਾ ਡੀ ਜੇ, ਜਗਦੇਵ ਸਿੰਘ, ਰਮਨਦੀਪ ਰੋਮੀ, ਕਰਨਬੀਰ ਸਿੰਘ, ਮਨਬੀਰ ਸਿੰਘ, ਲਖਵੰਤ ਸਿੰਘ ਆਦਿ ਮੈਬਰਾਂ ਨੇ ਹਾਜਰੀਆਂ ਭਰ ਕੇ ਸੇਵਾ ਵਿੱਚ ਯੌਗਦਾਨ ਪਾਇਆ ਸਨ ।
Punjab Post Daily Online Newspaper & Print Media