ਡਿਸਟ੍ਰਿਕ ਸਵੀਮਿੰਗ ਐਸੋਸੀਏਸ਼ਨ ਨੂੰ 2 ਲੱਖ ਦੀ ਗ੍ਰਾਂਟ ਦੇਣ ਦਾ ਕੀਤਾ ਐਲਾਨ
ਅੰਮ੍ਰਿਤਸਰ, 21 ਜੂਨ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) ਸਥਾਨਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਸਥਿਤ ਸਵੀਮਿੰਗ ਪੂਲ ਵਿਖੇ ਡਿਸਟ੍ਰਿਕ ਸਵੀਮਿੰਗ ਐਸੋਸੀਏਸ਼ਨ ਅੰਮ੍ਰਿਤਸਰ ਵਲੋਂ 40ਵਾਂ ਜੂਨੀਅਰ ਪੰਜਾਬ ਸਟੇਟ ਸਵੀਮਿੰਗ ਐਂਡ ਵਾਟਰ ਪੂਲ ਚੈਪੀਅਨਸ਼ਿਪ ਦਾ ਆਯੋਯਨ ਕੀਤਾ ਗਿਆ ।ਇਸ ਸਮਾਗਮ ਦੋਰਾਨ ਪੰਜਾਬ ਦੇ ਸਥਾਨਕ ਸਰਕਾਰ ਡਾਕਟਰੀ ਸਿਖਿਆ ਅਤੇ ਖੋਜ ਮੰਤਰੀ ਸ਼੍ਰੀ ਅਨਿਲ ਜੋਸ਼ੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ।ਚੈਪੀਅਨਸ਼ਿਪ ਵਿਚ ਅਵਲ ਆਏ ਪ੍ਰਤੀਯੋਗੀਆਂ ਨੂੰ ਐਸੋਸੀਏਸ਼ਨ ਨੇ ਸ਼੍ਰੀ ਅਨਿਲ ਜੋਸ਼ੀ ਜੀ ਕੋਲੋਂ ਮੈਡਲ ਅਤੇ ਟ੍ਰਾਫ਼ੀਆਂ ਦੇ ਕੇ ਸਨਮਾਨਿਤ ਕਰਵਾਇਆ ।ਸ਼੍ਰੀ ਜੋਸ਼ੀ ਨੇ ਕਿਹਾ ਕਿ ਅੱਜਕਲ ਦੀ ਨੋਜਵਾਨ ਪੀੜ੍ਹੀ ਨੂੰ ਖੇਡਾਂ ਵਿਚ ਅਗੇ ਵੱਧਣਾ ਚਾਹੀਦਾ ਹੈ, ਜਿਸ ਨਾਲ ਉਹਨਾਂ ਦਾ ਸ਼ਰੀਰ ਤਾਂ ਤੰਦਰੁਸਤ ਰਹੇਗਾ ਹੀ ਨਾਲ ਹੀ ਉਹ ਨਸ਼ੇ ਦੇ ਦਲ-ਦਲ ਤੋਂ ਵੀ ਬਚੇ ਰਹਿਣਗੇ ।ਉਹਨਾਂ ਕਿਹਾ ਕਿ ਇਸ ਐਸੋਸੀਏਸ਼ਨ ਵਲੋਂ ਸਵੀਮਿੰਗ ਨੂੰ ਪ੍ਰਫੁੱਲਤ ਕਰਨ ਲਈ ਬਹੁਤ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਨੋਜਵਾਨਾਂ ਨੂੰ ਇਸ ਖੇਡ ਵਿਚ ਅਗੇ ਵਧਣ ਦਾ ਬਹੁਤ ਵਧੀਆ ਮੋਕਾ ਪ੍ਰਧਾਨ ਕੀਤਾ ਜਾ ਰਿਹਾ ਹੈ । ਸ਼੍ਰੀ ਜੋਸ਼ੀ ਨੇ ਇਸ ਐਸੋਸੀਏਸ਼ਨ ਵਲੋਂ ਕੀਤੇ ਜਾ ਰਹੇ ਖੇਡਾਂ ਨੂੰ ਪ੍ਰਫੁੱਲਤ ਕਰਨ ਦੇ ਕਾਰਜਾਂ ਲਈ ਇਸ ਐਸੋਸੀਏਸ਼ਨ ਨੂੰ ਆਪਣੀ ਗ੍ਰਾਂਟ ਵਿਚੋਂ 2 ਲੱਖ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ।
ਐਸੋਸੀਏਸ਼ਨ ਵਲੋਂ ਦਸਿਆ ਗਿਆ ਕੀ ਇਥੇ ਸਵੀਮਿੰਗ ਕਰਨ ਵਾਲੇ ਪ੍ਰਤੀਯੋਗੀਆਂ ਨੇ ਪੰਜਾਬ ਦੇ ਨਾਲ ਹੀ ਪੂਰੇ ਦੇਸ਼ ਦਾ ਨਾਮ ਵੀ ਰੋਸ਼ਨ ਕੀਤਾ ਹੈ ਅਤੇ ਅੰਤਰਰਾਸ਼ਟਰੀ ਪੱਧਰ ਤੇ ਜਾ ਕੇ ਵੀ ਦੇਸ਼ ਦਾ ਨਾਮ ਬੁਲੰਦ ਕਰ ਰਹੇ ਹਨ ।ਐਸੋਸੀਏਸ਼ਨ ਵਲੋਂ ਸ਼੍ਰੀ ਜੋਸ਼ੀ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੋਕੇ ਤੇ ਪ੍ਰਧਾਨ ਸੰਦੀਪ ਸਿੱਕਾ, ਬਲਰਾਜ ਸ਼ਰਮਾ, ਅਜੇ ਮਹਿਰਾ, ਰਾਜਿੰਦਰ ਕੁਮਾਰ ਲਵਲੀ, ਡਾ. ਦਲਜੀਤ ਸਿੰਘ, ਜਗਤਬੀਰ ਸਿੰਘ, ਰਾਕੇਸ਼ ਸ਼ਰਮਾ ਆਦਿ ਹਾਜਰ ਸਨ ।
Punjab Post Daily Online Newspaper & Print Media
