ਪਠਾਨਕੋਟ, 22 ਜੂਨ (ਪ.ਪ) – ਆਮ ਲੋਕਾਂ ਨੂੰ ਆਧੁਨਿਕ ਸਿਹਤ ਸੇਵਾਵਾਂ ਮੁਹਈਆ ਕਰਨ ਲਈ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਪਠਾਨਕੋਟ ਵੱਲੋਂ ਅਹਿਮ ਸਕੀਮਾਂ ਚਲਾ ਕੇ ਉਨ੍ਹਾਂ ਦਾ ਲਾਭ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ।ਇਹ ਜਾਣਕਾਰੀ ਡਾ. ਅਨਿਲ ਮਹਿੰਦਰਾ ਸਿਵਲ ਸਰਜਨ ਪਠਾਨਕੋਟ ਨੇ ਦਿੰਦਿਆ ਦੱਸਿਆ ਕਿ ਨੈਸ਼ਨਲ ਹੈਲਥ ਮਿਸ਼ਨ ਅਧੀਨ ਜਨਨੀ ਸਿਸ਼ੂ ਸੁਰੱਖਿਆ ਕਾਰਿਆਕਰਮ, ਜਨਨੀ ਸੁਰੱਖਿਆ ਯੋਜਨਾ, ਨੈਸ਼ਨਲ ਕੈਂਸਰ ਕੰਟਰੋਲ ਪ੍ਰੋਗਰਾਮ, ਬਾਲੜੀ ਸੁਰੱਖਿਆ ਯੋਜਨਾ, ਨੈਸ਼ਨਲ ਪ੍ਰੋਗਰਾਮ ਫਾਰ ਕੰਟਰੋਲ ਆਫ਼ ਬਲਾਇੰਡਨੈਸ, ਐਡੋਲਸੈਨਟ ਹੈਲਥ ਕੇਅਰ ਸੈਂਟਰ, ਹਫ਼ਤਾਵਾਰ ਆਇਰਨ ਫੋਲਿਕ ਐਸਿਡ ਸਕੀਮ, ਰਾਸ਼ਟਰੀ ਬਾਲ ਸਵਾਸਥ ਕਾਰਿਆਕਰਮ ਅਤੇ ਨੈਸ਼ਨਲ ਲੈਪਰੋਸੀ ਐਰਾਡੀਕੇਸ਼ਨ ਪ੍ਰੋਗਰਾਮ ਅਤੇ ਰੀਵਾਇਜਡ ਨੈਸ਼ਨਲ ਟੀ.ਬੀ. ਪ੍ਰੋਗਰਾਮ ਚਲਾਇਆ ਜਾ ਰਿਹਾ ਹੈ।
ਡਾ. ਅਨਿਲ ਮਹਿੰਦਰਾ ਨੇ ਦੱਸਿਆ ਕਿ ਜਨਨੀ ਸਿਸੂ ਯੋਜਨਾ ਪ੍ਰੋਗਰਾਮ ਤਹਿਤ, ਗਰਭਵਤੀ ਔਰਤਾਂ ਅਤੇ ਨਵ ਜਨਮੇ ਬੱਚਿਆਂ ਨੂੰ ਮੁਫ਼ਤ ਸਿਹਤ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ। ਜਿਸ ਵਿੱਚ ਮੁਫ਼ਤ ਡਿਲੀਵਰੀ ਅਤੇ ਸਜੇਰੀਅਨ ਸੈਕਸ਼ਨ, ਮੁਫ਼ਤ ਗਰਭਵਤੀ ਔਰਤਾਂ ਦੇ ਟੈਸਟ, ਡਿਲੀਵਰੀ ਪੁਆਇੰਟ ‘ਤੇ ਮੁਫ਼ਤ ਖਾਣੇ ਦੀ ਸੁਵਿਧਾ, ਮੁਫ਼ਤ ਬਲੱਡ, ਮੁਫ਼ਤ ਟਰਾਂਸਪੋਰਟ ਅਤੇ ਨਵਜਨਮੇ ਬੱਚੇ ਦੀ 30 ਦਿਨਾਂ ਤੱਕ ਮੁਫ਼ਤ ਦੇਖਭਾਲ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਜਨਨੀ ਸੁਰੱਖਿਆ ਯੋਜਨਾ ਅਧੀਨ ਬੀ.ਪੀ.ਐਲ. ਪਰਿਵਾਰਾਂ ਨੂੰ ਬੱਚਾ ਪੈਦਾ ਹੋਣ ਤੋਂ ਬਾਅਦ ਮਾਲੀ ਸਹਾਇਤਾ ਵਜੋਂ ਸਰਕਾਰੀ ਹਸਪਤਾਲਾਂ ਵਿੱਚ ਜਣੇਪਾ ਕਰਵਾਉਣ ‘ਤੇ ਪੇਂਡੂ ਖੇਤਰ ਦੀ ਔਰਤ ਨੂੰ 700 ਰੁਪਏ, ਸ਼ਹਿਰੀ ਖੇਤਰ ਦੀ ਔਰਤ ਨੂੰ 600 ਅਤੇ ਘਰ ਵਿੱਚ ਜਣੇਪਾ ਹੋਣ ‘ਤੇ 500 ਰੁਪਏ ਦਿੱਤੇ ਜਾਦੇ ਹਨ। ਉਨ੍ਹਾਂ ਦੱਸਿਆ ਕਿ ਨੈਸ਼ਨਲ ਕੈਂਸਰ ਕੰਟਰੋਲ ਪ੍ਰੋਗਰਾਮ ਤਹਿਤ ਕੈਂਸਰ ਤੋਂ ਪੀੜ੍ਹਤ ਮਰੀਜਾਂ ਨੂੰ ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਸਕੀਮ ਅਧੀਨ 1.50 ਲੱਖ ਰੁਪਏ ਤੱਕ ਵਿੱਤੀ ਸਹਾਇਤ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਇਸ ਸਕੀਮ ਤਹਿਤ ਸਰਕਾਰੀ ਕਰਮਚਾਰੀਆਂ ਅਤੇ ਕੋਈ ਵੀ ਵਿਅਕਤੀ ਜਿਸ ਨੇ ਹੈਲਥ ਇੰਨਸੋਰੈਨਸ ਕਵਰ ਲਿਆ ਹੈ, ਉਸ ਨੂੰ ਕੋਈ ਵੀ ਵਿੱਤੀ ਸਹਾਇਤਾ ਨਹੀਂ ਦਿੱਤੀ ਜਾਂਦੀ ਹੈ।
ਸਿਵਲ ਸਰਜਨ ਨੇ ਅੱਗੇ ਦੱਸਿਆ ਕਿ ਨੈਸ਼ਨਲ ਵੈਕਟਰ ਬੋਰਨ ਡੀਸੀਜ਼ ਕੰਟਰੋਲ ਪ੍ਰੋਗਰਾਮ ਅਧੀਨ ਮਲੇਰੀਆ, ਡੇਂਗੂ, ਚੀਕਣ ਗੁੰਨੀਆ, ਲੰਮਪੈਥਿਕ ਫਲੇਰੀਆਂ ਅਤੇ ਕਾਲਾ ਅਜਾਰ ਬਿਮਾਰੀਆਂ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਬਾਲੜੀ ਸੁਰੱਖਿਆ ਯੋਜਨਾ ਤਹਿਤ ਹਰੇਕ ਯੋਗ ਜੋੜੇ ਜਿਸ ਨੇ ਦੋ ਲੜਕੀਆਂ ਦੇ ਜਨਮ ਤੋਂ ਬਾਅਦ ਫੈਮਲੀ ਪਲੈਨਿੰਗ ਤਰੀਕਾ ਅਪਣਾਇਆ ਹੋਵੇ। ਉਸ ਨੂੰ 500 ਤੋਂ 1000 ਪ੍ਰਤੀ ਮਹੀਨਾ ਜਦੋਂ ਤੱਕ ਕਿ ਲੜਕੀ 18 ਸਾਲ ਦੀ ਨਹੀਂ ਹੋ ਜਾਂਦੀ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਨੈਸ਼ਨਲ ਪ੍ਰੋਗਰਾਮ ਫਾਰ ਕੰਟਰੋਲ ਆਫ਼ ਬਲਾਇੰਡਨੈਸ ਅਧੀਨ ਕੈਟਾਰੈਕਟ, ਰੀਫਰੈਕਟਿਵ ਐਰਰ, ਕੋਰਨਲ ਬਲਾਇੰਡਨੈਸ ਅਤੇ ਪੋਸਟੀਅਰ ਸੈਗਮੈਟ ਡਿਸਆਡਰ ਆਦਿ ਬਿਮਾਰੀਆਂ ਦਾ ਮੁਫ਼ਤ ਇਲਾਜ ਅਤੇ ਐਨਕਾਂ ਮੁਹਈਆ ਕਰਵਾਈਆਂ ਜਾਂਦੀ ਹਨ। ਉਨ੍ਹਾਂ ਦੱਸਿਆ ਕਿ ਸਰਕਾਰੀ ਹਸਪਤਾਲ ਵਿੱਚ ਐਡੋਲਸੈਨਟ ਹੈਲਥ ਕੇਅਰ ਸੈਂਟਰ ਖੋਲਿਆ ਗਿਆ ਹੈ। ਜਿਸ ਤਹਿਤ ਐਡੋਲਸੈਨਟ ਮੇਲ ਅਤੇ ਫੀਮੇਲ 10 ਤੋਂ 19 ਸਾਲ ਤੱਕ ਦੇ ਬੱਚਿਆਂ ਨੂੰ ਕਲੀਨਿਕਲੀ ਹੈਲਥ ਸਰਵਿਸ ਮੁਫ਼ਤ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਹਫ਼ਤਾਵਾਰ ਆਇਰਨ ਫੋਲਿਕ ਐਸਿਡ ਸਕੀਮ ਤਹਿਤ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਬੱਚਿਆਂ ਨੂੰ ਮੁਫ਼ਤ ਹਫ਼ਤਾਵਾਰ ਆਇਰਨ ਫੋਲਿਕ ਐਸਿਡ ਦੀਆਂ ਗੋਲੀਆਂ ਖਲਾਈਆਂ ਜਾਂਦੀ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਰਾਸ਼ਟਰੀ ਬਾਲ ਸਵਾਸਥ ਕਾਰਿਆਕਰਮ ਤਹਿਤ ਵੱਖ ਵੱਖ 30 ਬਿਮਾਰੀਆਂ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ ਅਤੇ ਨੈਸ਼ਨਲ ਲੈਪਰੋਸੀ ਐਰਾਡੀਕੇਸ਼ਨ ਪ੍ਰੋਗਰਾਮ ਅਤੇ ਰੀਵਾਇਜਡ ਨੈਸ਼ਨਲ ਟੀ.ਬੀ. ਪ੍ਰੋੋਗਰਾਮ ਅਧੀਨ ਲੈਪਰੋਸੀ ਅਤੇ ਟੀ.ਬੀ. ਦੀ ਬਿਮਾਰੀ ਦਾ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਇਲਾਜ ਕੀਤਾ ਜਾਂਦਾ ਹੈ।
Check Also
ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …
Punjab Post Daily Online Newspaper & Print Media