ਤਰਸਿੱਕਾ, 22 ਜੂਨ (ਕੰਵਲ ਜੋਧਾਨਗਰੀ) – ਇੱਥੋਂ ਥੋੜੀ ਦੂਰ ਸਥਿਤ ਪਿੰਡ ਡੇਹਰੀਵਾਲ ਦੇ ਸੂਏ ਕੋਲ ਖਲਚੀਆਂ ਤੋਂ ਬੋਪਾਰਾਏ ਲਿੰਕ ਰੋਡ ਉਪਰ ਸਵਿੰਦਰ ਸਿੰਘ ਏ. ਐਸ. ਆਈ ਦੀ ਰਹਿਨੁਮਾਈ ਹੇਠ ਪੁਲਿਸ ਪਾਰਟੀ ਵੱਲੋਂ ਨਾਕਾ ਲਗਾਇਆ ਗਿਅ। ਇਸ ਸਮੇਂ ਸਵਿੰਦਰ ਸਿੰਘ ੲ.ੇ ਐਸ. ਆਈ ਨੇ ਸਾਡੇ ਪੱਤਰਕਾਰ ਨੂੰ ਦੱਸਿਆ ਕਿ ਆਮ ਲੋਕਾਂ ਨੂੰ ਆਵਾਜਾਈ ਦੇ ਨਿਯਮਾਂ ਸਬੰਧੀ ਜਾਗਰੂਕ ਕਰਨ, ਗਲਤ ਤਰੀਕੇ ਨਾਲ ਡਰਾਇੰਵਿੰਗ ਕਰਨ ਅਤੇ ਪੂਰੇ ਕਾਗਜ਼ਾਤ ਦੇ ਬਿਨ੍ਹਾਂ ਵਹੀਕਲ ਚਲਾਉਣ ਵਾਲੇ ਆਮ ਲੋਕਾਂ ਨੂੰ ਸਹੀ ਜਾਣਕਾਰੀ ਅਤੇ ਸੇਧ ਦੇਣ ਲਈ ਇਸ ਤਰ੍ਹਾਂ ਦੇ ਨਾਕੇ ਲਗਾਏ ਜਾਂਦੇ ਹਨ ।ਉਹਨਾਂ ਨੇ ਦੱਸਿਆ ਕਿ ਇਸ ਨਾਕੇ ਦੌਰਾਨ ਤਕਰੀਬਨ 6 ਨਗਦ ਅਤੇ ਕੁੱਝ ਅਦਾਲਤੀ ਚਲਾਣ ਕੱਟੇ ਗਏ ਹਨ । ਇਸ ਮੌਕੇ ੲ.ੇ ਐਸ. ਆਈ ਬਲਜੀਤ ਸਿੰਘ, ਹਵਲਦਾਰ ਸੀਤਲ ਸਿੰਘ, ਸੁਖਵਿੰਦਰ ਸਿੰਘ, ਮੰਗਲ ਸਿੰਘ ਆਦਿ ਵੀ ਹਾਜ਼ਰ ਸਨ ।
Check Also
12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ
ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …
Punjab Post Daily Online Newspaper & Print Media