Thursday, June 25, 2026

ਪੁਲਿਸ ਪਾਰਟੀ ਨੇ ਨਾਕਾ ਲਗਾ ਕੇ ਕੱਟੇ ਚਲਾਨ

PPN2206201513ਤਰਸਿੱਕਾ, 22 ਜੂਨ (ਕੰਵਲ ਜੋਧਾਨਗਰੀ) – ਇੱਥੋਂ ਥੋੜੀ ਦੂਰ ਸਥਿਤ ਪਿੰਡ ਡੇਹਰੀਵਾਲ ਦੇ ਸੂਏ ਕੋਲ ਖਲਚੀਆਂ ਤੋਂ ਬੋਪਾਰਾਏ ਲਿੰਕ ਰੋਡ ਉਪਰ ਸਵਿੰਦਰ ਸਿੰਘ ਏ. ਐਸ. ਆਈ ਦੀ ਰਹਿਨੁਮਾਈ ਹੇਠ ਪੁਲਿਸ ਪਾਰਟੀ ਵੱਲੋਂ ਨਾਕਾ ਲਗਾਇਆ ਗਿਅ। ਇਸ ਸਮੇਂ ਸਵਿੰਦਰ ਸਿੰਘ ੲ.ੇ ਐਸ. ਆਈ ਨੇ ਸਾਡੇ ਪੱਤਰਕਾਰ ਨੂੰ ਦੱਸਿਆ ਕਿ ਆਮ ਲੋਕਾਂ ਨੂੰ ਆਵਾਜਾਈ ਦੇ ਨਿਯਮਾਂ ਸਬੰਧੀ ਜਾਗਰੂਕ ਕਰਨ, ਗਲਤ ਤਰੀਕੇ ਨਾਲ ਡਰਾਇੰਵਿੰਗ ਕਰਨ ਅਤੇ ਪੂਰੇ ਕਾਗਜ਼ਾਤ ਦੇ ਬਿਨ੍ਹਾਂ ਵਹੀਕਲ ਚਲਾਉਣ ਵਾਲੇ ਆਮ ਲੋਕਾਂ ਨੂੰ ਸਹੀ ਜਾਣਕਾਰੀ ਅਤੇ ਸੇਧ ਦੇਣ ਲਈ ਇਸ ਤਰ੍ਹਾਂ ਦੇ ਨਾਕੇ ਲਗਾਏ ਜਾਂਦੇ ਹਨ ।ਉਹਨਾਂ ਨੇ ਦੱਸਿਆ ਕਿ ਇਸ ਨਾਕੇ ਦੌਰਾਨ ਤਕਰੀਬਨ 6 ਨਗਦ ਅਤੇ ਕੁੱਝ ਅਦਾਲਤੀ ਚਲਾਣ ਕੱਟੇ ਗਏ ਹਨ । ਇਸ ਮੌਕੇ ੲ.ੇ ਐਸ. ਆਈ ਬਲਜੀਤ ਸਿੰਘ, ਹਵਲਦਾਰ ਸੀਤਲ ਸਿੰਘ, ਸੁਖਵਿੰਦਰ ਸਿੰਘ, ਮੰਗਲ ਸਿੰਘ ਆਦਿ ਵੀ ਹਾਜ਼ਰ ਸਨ ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …

Leave a Reply