Monday, April 27, 2026

ਆਈਆਈਐੱਮ ਅੰਮ੍ਰਿਤਸਰ ਲਈ ਸੰਜੀਵਨੀ ਬੂਟੀ ਵਾਂਗ ਕੰਮ ਕਰੇਗਾ – ਉਪਕਾਰ ਸਿੰਘ ਸੰਧੂ

ਕਿਹਾ ਆਈ.ਆਈ.ਐਮ ਦੇ ਮੁੱਦੇ ‘ਤੇ ਸਿਆਸੀ ਰੋਟੀਆਂ ਸੇਕਣ ਵਾਲਿਆਂ ਦੇ ਭਰਮ ਭੁਲੇਖੇ ਦੂਰ ਹੋਏ

PPN2206201514ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) – ਗੁਰੂ ਦੀ ਪਵਿੱਤਰ ਨਗਰੀ ਸ਼੍ਰੀ ਅੰਮ੍ਰਿਤਸਰ ਦੇ ਸਥਾਨਕ ਮਾਨਾਂਵਾਲਾ ਵਿੱਚ ਭਾਰਤੀ ਇੰਸਟੀਚਿਊਟ ਆਫ਼ੳਮਪ; ਮੈਨੇਜ਼ਮੈਂਟ (ਆਈ. ਆਈ. ਐੱਮ.) ਦੀ ਸਥਾਪਨਾ ਕੀਤੇ ਜਾਣ ‘ਤੇ ਅੱਜ ਜਿਲ੍ਹਾਂ ਅਕਾਲੀ ਜਥਾ ਅੰਮ੍ਰਿਤਸਰ ਸ਼ਹਿਰੀ ਦੇ ਪ੍ਰਧਾਨ ਅਤੇ ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ (ਪੇਡਾ) ਦੇ ਚੇਅਰਮੈਨ ਉਪਕਾਰ ਸਿੰਘ ਸੰਧੂ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਕੇਂਦਰੀ ਉੱਚ ਵਿੱਦਿਅਕ ਸੰਸਥਾ ਦੇ ਖੋਲ੍ਹਣ ਨਾਲ ਅੰਮ੍ਰਿਤਸਰ ਅਤੇ ਇਸਦੇ ਨਾਲ ਲੱਗਦੇ ਸਰਹੱਦੀ ਇਲਾਕਿਆਂ ਵਿਚ ਵਿਕਾਸ ਨੂੰ ਇਕ ਨਵੀਂ ਦਿਸ਼ਾ ਮਿਲੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਕੁੱਝ ਲੋਕ ਜਿਹੜੇ ਕਿ ਇਸ ਮੁੱਦੇ ਤੇ ਸਿਆਸੀ ਰੋਟੀਆਂ ਸੇਕ ਰਹੇ ਸਨ ਅਤੇ ਉਨਾਂ੍ਹ ਵਲੋਂ ਭਰਮ ਭੁਲੇਖੇ ਪਾਏ ਜਾ ਰਹੇ ਸਨ ਅਤੇ ਜਿਹੜੇ ਕਹਿੰਦੇ ਸਨ ਕਿ ਇਹ ਅੰਮ੍ਰਿਤਸਰ ਵਿਖੇ ਨਹੀਂ ਸਗੋਂ ਹੋਰ ਜਿਲ੍ਹੇ ਵਿਚ ਸਥਾਪਿਤ ਕੀਤਾ ਜਾ ਰਿਹਾ ਹੈ ਉਨਾਂ੍ਹ ਦੇ ਸਾਰੇ ਭਰਮ ਭੁਲੇਖੇ ਵੀ ਦੂਰ ਹੋ ਗਏ ਹਨ। ਉਨ੍ਹਾਂ ਕਿਹਾ ਕਿ ਇਲਾਕਾਨਿਵਾਸੀਆਂ ਲਈ ਆਈਆਈਐੱਮ ਸੰਜੀਵਨੀ ਬੂਟੀ ਵਾਂਗੂੰ ਕੰਮ ਕਰੇਗਾ ਅਤੇ ਇਸ ਨਾਲ ਵਿਕਾਸ ਦੇ ਨਵੇਂ ਰਾਹ ਖੁੱਲਣਗੇ। ਉਨਾਂ੍ਹ ਨੇ ਵਿਸ਼ੇਸ਼ ਤੌਰ ਤੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਧੰਨਵਾਦ ਕੀਤਾ ਜਿੰਨਾਂ੍ਹ ਦਾ ਆਈਆਈਐਮ ਅੰਮ੍ਰਿਤਸਰ ਵਿਖੇ ਸਥਾਪਿਤ ਕਰਨ ਦੇ ਵਿਚ ਬਹੁਤ ਅਹਿਮ ਰੋਲ ਅਦਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਇਸ ਪ੍ਰੋਜੈਕਟ ਲਈ ਜਿਥੇ ਜ਼ਮੀਨ ਮੁਹੱਈਆ ਕਰਵਾਈ ਗਈ ਹੈ ਉਥੇ ਹੀ ਆਉਣ ਵਾਲੇ ਵਿਦਿਅਕ ਸੈਸ਼ਨ ਤੋਂ ਆਈਆਈਐਮ ਦੀਆਂ ਕਲਾਸਾਂ ਦੀ ਸ਼ੁਰੂਆਤ ਵੀ ਹੋ ਜਾਵੇਗੀ। ਸੰਧੂ ਨੇ ਕਿਹਾ ਕਿ ਆਈਆਈਐੱਮ ਅੰਮ੍ਰਿਤਸਰ ਵਿਖੇ ਸਥਾਪਿਤ ਹੋਣ ਨਾਲ ਗੁਰੂ ਨਗਰੀ ਵਿਦਿਅਕ ਹੱਬ ਦੇ ਤੌਰ ਤੇ ਸੂਬੇ ਵਿੱਚ ਅਗਾਂਹਵਧੂ ਕੇਂਦਰ ਵਜੋਂ ਉਭਰੇਗਾ ਅਤੇ ਇਸਦਾ ਸਮੁੱਚੇ ਪੰਜਾਬ ਵਾਸੀਆਂ ਨੂੰ ਫਾਇਦਾ ਹੋਵੇਗਾ। ਇਸ ਮੌਕੇ ਜਿਲ੍ਹਾਂ ਅਕਾਲ਼ੀ ਜਥਾ ਅੰਮ੍ਰਿਤਸਰ ਸ਼ਹਿਰੀ ਦੇ ਸੀਨੀਅਰ ਮੀਤ ਪ੍ਰਧਾਨ ਲਖਬੀਰ ਸਿੰਘ ਮੋਨੀ ਵੇਰਕਾ, ਸਰਕਲ ਸਿਵਲ ਲਾਈਨ ਦੇ ਪ੍ਰਧਾਨ ਡਾ. ਹਰਵਿੰਦਰ ਸਿੰਘ ਸੰਧੂ ਹਾਜਰ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply