Thursday, April 30, 2026

 ਜਿਲ੍ਹਾ ਸਿੱਖਿਆ ਅਫਸਰ (ਐ.ਸਿ) ਤਰਨ ਤਾਰਨ ਨੇ ਸਕੂਲਾਂ ਦੇ ਉਸਾਰੀ ਕਾਰਜਾਂ ਦਾ ਕੀਤਾ ਨਿਰੀਖਣ

PPN2206201518
ਭਿੱਖੀਵਿੰਡ, 22 ਜੂਨ (ਹਰਦਿਆਲ ਸਿੰਘ ਭੈਣੀ) – ਸਵੱਛ ਭਾਰਤ ਮੁਹਿੰਮ ਤਹਿਤ ਜਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ ਸਿੱਖਿਆ) ਤਰਨ ਤਾਰਨ ਸ੍ਰ. ਜਸਪਾਲ ਸਿੰਘ ਦੇ ਉਚੇਚੇ ਜਤਨਾਂ ਸਦਕਾ ਬਲਾਕ ਭਿੱਖੀਵਿੰਡ ਦੇ ਵੱਖ ਵੱਖ ਸਕੂਲਾਂ ਵਿੱਚ ਬੱਚਿਆਂ ਲਈ ਟਾਇਟਲਾਂ ਦੀ ਉਸਾਰੀ ਕਰਵਾਈ ਗਈ।ਇਸ ਸਬੰਧ ਵਿੱਚ ਜਿਲ੍ਹਾ ਪੱਧਰ ਦੀ ਨਿਰੀਖਣ ਟੀਮ ਜਿਸ ਦੀ ਅਗਵਾਈ ਜਸਪਾਲ ਸਿੰਘ ਜਿਲ਼੍ਹਾ ਸਿੱਖਿਆ ਅਫਸਰ ਕਰ ਰਹੇ ਸਨ ਨੇ ਬਲਾਕ ਭਿੱਖੀਵਿੰਡ ਦੇ ਵੱਖ ਵੱਖ ਸਕੂਲਾਂ ਵਿੱਚ ਚਲ ਰਹੀ ਉਸਾਰੀ ਦਾ ਜਾਇਜ਼ਾ ਲਿਆ।ਉਹਨਾਂ ਦੇ ਨਾਲ ਟੀਮ ਵਿੱਚ ਡੀ.ਆਰ.ਪੀ ਮੇਜਰ ਸਿੰਘ, ਸੀ.ਐਚ.ਟੀ ਜਸਵਿੰਦਰ ਸਿੰਘ, ਜੇ.ਈ ਦਵਿੰਦਰ ਪਾਲ ਸਿੰਘ, ਜੇ.ਈ. ਮਨਪ੍ਰੀਤ ਸਿੰਘ ਹਾਜ਼ਰ ਸਨ।ਸਮੁੱਚੀ ਟੀਮ ਨੇ ਬਲਾਕ ਦੇ 10 ਸਕੂਲਾਂ ਦਾ ਨਿਰੀਖਣ ਕਰਨ ਉਪਰੰਤ ਚੱਲ ਰਹੇ ਉਸਾਰੀ ਕਾਰਜਾਂ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਤੇ ਸਵੱਛ ਭਾਰਤ ਦੀ ਮੁਹਿੰਮ ਤਹਿਤ ਸਿੱਖਿਆ ਵਿਭਾਗ ਦੇ ਅਜਿਹੇ ਯਤਨਾਂ ਦੀ ਸ਼ਲਾਘਾ ਕੀਤੀ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply