ਅਹਿਮਦਗੜ੍ਹ, 22 ਜੂਨ (ਹਰਮਿੰਦਰ ਸਿੰਘ ਭੱਟ) – ਥਾਣਾ ਸੰਦੌੜ ਦੀ ਪੁਲਿਸ ਨੇ ਮਾਣਯੋਗ ਅਦਾਲਤ ਵੱਲੋਂ ਦੋ ਵੱਖ ਵੱਖ ਮਾਮਲਿਆਂ ਵਿਚ ਭਗੌੜੇ ਕਰਾਰ ਦਿੱਤੇ ਦੋ ਵਿਅਕਤੀਆਂ ਨੂੰ ਫੜਨ ਵਿਚ ਸਫਲਤਾ ਹਾਸਲ ਕੀਤੀ ਹੈ।ਥਾਣਾ ਮੁਖੀ ਰਾਜੇਸ ਸਨੇਹੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ 25-05-2012 ਵਿਚ ਇਕ ਕੇਸ ਵਿਚ ਲੋੜੀਂਦੇ ਅਤੇ ਅਦਲਾਤ ਵੱਲੋਂ 2-06-2015 ਨੂੰ ਭਗੌੜਾ ਕਰਾਰ ਦਿੱਤੇ ਇਕ ਵਿਅਕਤੀ ਬੱਗੀ ਉਰਫ ਇਮਰਾਨ ਪੁੱਤਰ ਮੁਹੰਮਦ ਨਸੀਰ ਵਾਸੀ ਇਸਮਾਇਲ ਬਸਤੀ ਮਾਲੇਰਕੋਟਲਾ ਨੂੰੰ ਹੌਲਦਾਰ ਦਿਲਵਰ ਖਾਂ ਨੇ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਦੂਜੇ ਫੜੇ ਗਏ ਭਗੌੜੇ ਲਵਲੀ ਕੁਮਾਰ ਪੁੱਤਰ ਸੁਸੀਲ ਕੁਮਾਰ ਵਾਸੀ ਮਹੁੱਲਾ ਬਬਰਾ ਵਾਲਾ ਬਰਨਾਲਾ ਨੂੰ ਹੋਲਦਾਰ ਜਗਤਾਰ ਸਿੰਘ ਅਤੇ ਹੌਲਦਾਰ ਰਾਜਵਿੰਦਰ ਸਿੰਘ ਨੇ ਗ੍ਰਿਫਤਾਰ ਕੀਤਾ ਹੈ।ਫੜਿਆ ਗਿਆ ਇਹ ਵਿਅਕਤੀ 2012 ਤੋਂ ਹੀ ਪੁਲਿਸ ਗ੍ਰਿਫਤ ਤੋਂ ਬਾਹਰ ਸੀ ਅਤੇ ਇਸ ਨੂੰ ਵੀ ਅਦਾਲਤ ਨੇ ਭਗੌੜਾ ਕਰਾਰ ਦਿੱਤਾ ਹੋਇਆ ਸੀ।ਫਵੇ ਗਏ ਦੋਵਾਂ ਵਿਅਕਤੀਆਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਹੈ।
Check Also
ਜਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਸੋਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਲਾਗੂ ਕਰਨ ਲਈ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਜਾਣ- ਵਧੀਕ ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 2 ਸਤੰਬਰ (ਸੁਖਬੀਰ ਸਿੰਘ) – ਜਿਲ੍ਹਾ ਅੰਮ੍ਰਿਤਸਰ ਦੇ ਸਮੂਹ ਪਿੰਡਾਂ ਨੂੰ ਸਾਫ਼-ਸੁਥਰਾ, ਸਵੱਛ ਅਤੇ …
Punjab Post Daily Online Newspaper & Print Media