Tuesday, June 23, 2026

ਸੁਸਾਇਟੀ ਨੇ ਕੀਤੀ ਲੋੜਵੰਦ ਦੀ ਆਰਥਿਕ ਸਹਾਇਤਾ

PPN2306201507
ਪੱਟੀ, 23 ਜੂਨ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿੱਲੋ) – ਸ਼ਹੀਦ ਕਰਤਾਰ ਸਿੰਘ ਸਰਾਭਾ ਹੈਲਪਿੰਗ ਹੈਂਡ ਸੁਸਾਇਟੀ ਪੱਟੀ ਵੱਲੋਂ ਦਿਮਾਗੀ ਸੋਜ਼ ਨਾਲ ਪੀੜਤ 12 ਵਰ੍ਹਿਆਂ ਦੇ ਮਾਸੂਮ ਸਲੀਮ ਪੁੱਤਰ ਸਰਵਨ ਸਿੰਘ ਵਾਸੀ ਪੱਟੀ ਦੇ ਇਲਾਜ ਦੀ ਜਿੰਮੇਵਾਰੀ ਚੁੱਕਦਿਆਂ ਆਰਥਿਕ ਸਹਾਇਤਾ ਦਿੱਤੀ ਗਈ। ਇਸ ਮੌਕੇ ‘ਤੇ ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਪਨਗੋਟਾ ਨੇ ਕਿਹਾ ਕਿ ਉਕਤ ਬੱਚਾ ਆਰਥਿਕ ਤੌਰ ‘ਤੇ ਗਰੀਬ ਪਰਿਵਾਰ ਨਾਲ ਸਬੰਧਤ ਹੋਣ ਕਾਰਨ ਇਲਾਜ ਕਰਵਾਉਣ ਤੋਂ ਅਸਮਰੱਥ ਸੀ ਜਿਸ ‘ਤੇ ਸੁਸਾਇਟੀ ਵੱਲੋਂ ਆਪਣਾ ਨੈਤਿਕ ਫ਼ਰਜ ਸਮਝਦਿਆਂ ਉਸਦੇ ਇਲਾਜ ਲਈ ਮਾਲੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ।
ਇਸ ਮੌਕੇ ‘ਤੇ ਭੁਪਿੰਦਰ ਸਿੰਘ ਧੁੰਨਾ, ਸਿਕੰਦਰ ਸੋਈ, ਸੰਜੀਵ ਸੂਦ, ਭੂਸ਼ਨ ਪਾਇਪਾਂ ਵਾਲੇ, ਸੇਠੀ ਬੇਕਰੀ ਵਾਲੇ, ਅਮਿਤ ਜੈਨ, ਪਰਮਿੰਦਰ ਅਰੋੜਾ, ਡਾ.ਇੰਦਰਪ੍ਰੀਤ ਸਿੰਘ ਧਾਮੀ, ਜਗਮੋਹਨ ਭੱਲਾ ਅਤੇ ਪ੍ਰਿੰਸ ਧੁੰਨਾ ਹਾਜ਼ਰ ਸਨ।

Check Also

ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ

ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …

Leave a Reply