Monday, August 31, 2026

ਚੂਸਲੇਵੜ ਵਿਖੇ ਪੈਨਸ਼ਨਾਂ ਵੰਡੀਆਂ

PPN2306201509
ਪੱਟੀ, 23 ਜੂਨ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿੱਲੋ) – ਨੇੜਲੇ ਪਿੰਡ ਚੂਸਲੇਵੜ੍ਹ ਵਿਖੇ ਲਾਭਪਾਤਰੀਆਂ ਨੂੰ ਸਰਪੰਚ ਯੂਨਸ ਸਿੰਘ ਵੱਲੋਂ ਪੈਨਸ਼ਨਾਂ ਵੰਡੀਆਂ ਗਈਆਂ। ਇਸ ਮੌਕੇ ‘ਤੇ ਜਾਣਕਾਰੀ ਦਿੰਦਿਆਂ ਯੂਨਸ ਸਿੰਘ ਨੇ ਦੱਸਿਆ ਕਿ 295 ਲਾਭਪਾਤਰੀਆਂ ਨੂੰ ਤਿੰਨ ਮਹੀਨੇ ਦੀ ਪੈਨਸ਼ਨ 750 ਰੁਪਏ ਦੇ ਹਿਸਾਬ ਨਾਲ ਦੋ ਲੱਖ ਇੱਕੀ ਹਜ਼ਾਰ ਦੋ ਸੌ ਪੰਜਾਹ ਰੁਪਏ ਤਕਸੀਮ ਕੀਤੇ ਗਏ ਹਨ। ਇਸ ਮੌਕੇ ‘ਤੇ ਬਲਵਿੰਦਰ ਸਿੰਘ, ਹਰਜਿੰਦਰ ਸਿੰਘ, ਨਰਿੰਦਰ ਸਿੰਘ, ਮੇਜਰ ਸਿੰਘ, ਡੇਵਿਡ ਮਸੀਹ, ਬਲਜੀਤ ਕੌਰ ਸਾਰੇ ਮੈਂਬਰ, ਅਕਾਲੀ ਆਗੂ ਜਗਤਾਰ ਸਿੰਘ, ਆਂਗਣਵਾੜੀ ਵਰਕਰ ਨਿਰਮਲਜੀਤ ਕੌਰ ਆਦਿ ਹਾਜ਼ਰ ਸਨ।

Check Also

ਸਿਮਰਿਤ ਲੂਥਰਾ ਵਲੋਂ ਪੇਟਿੰਗ ਦੀ ਸੋਲੋ ਪ੍ਰਦਰਸ਼ਨੀ ਦਾ ਰਜਿੰਦਰ ਮੋਹਨ ਸਿੰਘ ਛੀਨਾ ਵਲੋਂ ਉਦਘਾਟਨ

ਅੰਮ੍ਰਿਤਸਰ, 29 ਅਗਸਤ (ਜਗਦੀਪ ਸਿੰਘ) – ਸਥਾਨਕ ਆਰਟ ਗੈਲਰੀ ਵਿਖੇ ਸਿਮਰਿਤ ਲੂਥਰਾ ਵਲੋਂ ਪੇਟਿੰਗ ਦੀ …

Leave a Reply