Monday, March 23, 2026

 ਭੋਗ ਤੇ ਵਿਸ਼ੇਸ਼ : ਰਾਮਗੜ੍ਹੀਆ ਬਰਾਦਰੀ ਨੂੰ ਸਮਰਪਿਤ ਸ਼ਖਸੀਅਤ ਸਨ ਸ੍ਰ. ਉਂਕਾਰ ਸਿੰਘ ਸੰਧੂ

Onkar Singh Sandhuਗੁਰੂ ਘਰ ਦੇ ਸੇਵਕ, ਮੱਧ-ਵਰਗੀ ਮਾਨਵਤਾ ਦੇ ਹਾਮੀ, ਰਾਮਗੜ੍ਹੀਆ ਵਿਰਸੇ ਦੀ ਸ਼ਾਨ ਬਹਾਲੀ ਦੇ ਨਿਰਮਾਣਕਾਰ ਅਤੇ ਅੰਤਰਰਾਸ਼ਟਰੀ ਮਾਨਤਾ ਦੇ ਸਿਰਕੱਢ ਸਨਅਤਕਾਰ ਸ. ਓਂਕਾਰ ਸਿੰਘ ਸੰਧੂ, ਜੋ 21 ਜੂਨ 2015 ਨੂੰ ਸਦੀਵੀ ਵਿਛੋੜਾ ਦੇ ਗਏ, ਉਹਨਾਂ ਦਾ ਜਨਮ ਮਾਤਾ ਜਸਮੀਤ ਕੌਰ ਅਤੇ ਪਿਤਾ ਸ. ਸੰਗਤ ਸਿੰਘ ਦੇ ਗ੍ਰਹਿ ਵਿਖੇ 24 ਮਾਰਚ 1941 ਨੂੰ ਅਣਵੰਡੇ ਭਾਰਤ ਦੇ ਨਾਮਵਰ ਸ਼ਹਿਰ ਕਰਾਚੀ ਵਿਖੇ ਹੋਇਆ। 1947 ਵਿਚ ਭਾਰਤ ਦੀ ਵੰਡ ਹੋ ਜਾਣ ਤੇ ਆਪ ਜੀ ਦੇ ਪਰਿਵਾਰ ਨੇ ਦਿੱਲੀ ਵਿਚ ਮੁੜ ਵਸੇਬਾ ਕੀਤਾ।
1958 ਵਿਚ ਦਸਵੀਂ ਜਮਾਤ ਪਾਸ ਕੀਤੀ ਅਤੇ ਫਿਰ ਇਲੈਕਟ੍ਰੀਕਲ ਅਤੇ ਇਲੈਕਟ੍ਰੋਨਿਕਸ ਵਿਚ ਡਿਪਲੋਮਾ ਕਰਕੇ ਅਤੇ ਕਈ ਤਰ੍ਹਾਂ ਦੀ ਮਿਹਨਤ-ਮੁਸ਼ੱਕਤ ਦੇ ਬਾਅਦ 1963 ਵਿਚ ਫਿਲਿਪਸ ਇੰਡੀਆ ਵਿਚ ਨੌਕਰੀ ਕਰਨੀ ਸ਼ੁਰੂ ਕੀਤੀ ਅਤੇ 1985 ਵਿਚ ਆਪ ਜੀ ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਆ ਗਏ। 1969 ਵਿਚ ਆਪ ਜੀ ਦੀ ਸ਼ਾਦੀ ਸਰਦਾਰਨੀ ਹਰਜਿੰਦਰ ਕੌਰ ਨਾਲ ਹੋਈ ਤਾਂ ਸ. ਓਂਕਾਰ ਸਿੰਘ ਨੇ ਆਪਣੇ ਸਨਅਤੀ ਅਦਾਰੇ ਨੂੰ ਹਰਜਿੰਦਰਾ ਇੰਡਸਟ੍ਰੀਜ਼ ਕਾਰਪੋਰੇਸ਼ਨ ਦਾ ਨਾਮ ਦਿੱਤਾ। ਗੁਰੂ ਦੀ ਬਖਸ਼ਿਸ਼ ਸਦਕਾ ਆਪ ਜੀ ਦੇ ਘਰ ਦੋ ਸਪੁੱਤਰ ਹੋਏ ਪਰ ਕੁਦਰਤ ਦੀ ਹੋਣੀ ਐਸੀ ਹੋਈ ਕਿ ਛੋਟਾ ਪੁੱਤਰ ਸੁਖਵਿੰਦਰ 1990 ਵਿਚ ਚੱਲ ਵਸਿਆ।ਉਹਨਾਂ ਦਾ ਵੱਡਾ ਬੇਟਾ ਸ. ਖੁਸ਼ਵਿੰਦਰ ਸਿੰਘ ਆਪਣੇ ਪਿਤਾ ਜੀ ਦੇ ਪਾਏ ਪੂਰਨਿਆਂ ਤੇ ਚੱਲਦਾ ਹੋਇਆ ਪਰਿਵਾਰ ਪ੍ਰਤੀ ਆਪਣੀਆਂ ਜਿੰਮੇਵਾਰੀਆਂ ਨਿਭਾਉਣ ਵਿਚ ਹਰ ਤਰ੍ਹਾਂ ਨਿਪੁੰਨ ਹੈ।
ਸ. ਓਂਕਾਰ ਸਿੰਘ ਸੰਧੂ ਹਰ ਪੱਖੋਂ ਇਕ ਵਿਲੱਖਣ ਸ਼ਖ਼ਸੀਅਤ ਸਨ, ਜਿਨ੍ਹਾਂ ਨੇ ਇੱਕ ਉਦਯੋਗਪਤੀ ਹੋਣ ਦੇ ਨਾਲ-ਨਾਲ ਆਪਣਾ ਜੀਵਨ ਰਾਮਗੜ੍ਹੀਆ ਬਰਾਦਰੀ ਨੂੰ ਸਮਰਪਿਤ ਕੀਤਾ ਹੋਇਆ ਸੀ। ਸ੍ਰ: ਸਧੂ ਨੇ ਰਾਮਗੜ੍ਹੀਆ ਹੈਰੀਟੇਜ ਸੰਸਥਾ ਬਣਾ ਕੇ ਭਾਈਚਾਰੇ ਨਾਲ ਸਬਧਤ ਕਈ ਵਿਰਾਸਤੀ ਤੇ ਦੁਰਲੱਭ ਨਿਸ਼ਾਨੀਆਂ ਸਭਾਲੀਆਂ ਹੋਈਆਂ ਸਨ, ਸ੍ਰੀ ਹਰਿਮਦਰ ਸਾਹਿਬ ਸਥਿਤ ਬੁਗਾ ਰਾਮਗੜ੍ਹੀਆ ਦੀ ਕਾਰ ਸੇਵਾ ਕਰਵਾਈ ਅਤੇ ਚਾਟੀਵਿਡ ਵਿਖੇ ਰਾਮਗੜ੍ਹੀਆ ਦਰਵਾਜਾ ਬਨਾਉਣ ਵਿੱਚ ਵੀ ਉਨ੍ਹਾਂ ਦਾ ਅਹਿਮ ਯੋਗਦਾਨ ਸੀ।ਉਨਾਂ ਨੇ ਬਜੁੱਰਗਾਂ ਦੀ ਸਾਂਭ ਸੰਭਾਲ ਲਈ ਗੁਰੂ ਰਾਮ ਦਾਸ ਬਿਰਧ ਘਰ ਸਾਥੀਆਂ ਦੇ ਸਹਿਯੋਗ ਨਾਲ ਸਥਾਪਿਤ ਕੀਤਾ।ਸਾਹਿਤਕ ਖੇਤਰ ਵਿੱਚ ਰੁਚੀ ਹੋਣ ਕਰਕੇ ਉਨਾਂ ਨੇ ਕਈ ਰਾਮਗੜੀਆ ਸਰਦਾਰਾਂ ਅਤੇ ਅਹਿਮ ਮੁਕਾਮ ਹਾਸਲ ਕਰਨ ਵਾਲੇ ਪੁਰਾਤਨ ਤੇ ਮੌਜੂਦਾ ਸ਼ਖਸ਼ੀਅਤਾਂ ਬਾਰੇ ਕਿਤਾਬਾਂ ਵੀ ਲਿਖੀਆਂ।ਉਹ ਰਾਮਗੜ੍ਹੀਆ ਭਾਈਚਾਰੇ ਦੀਆਂ ਵੱਖ-ਵੱਖ ਸਸਥਾਵਾਂ ਨਾਲ ਜੁੜੇ ਹੋਏ ਸਨ ਅਤੇ ਤਨੋ-ਮਨੋ ਹੋ ਕੇ ਉਨ੍ਹਾਂ ਦੀ ਮਦਦ ਕਰਦੇ ਸਨ।
ਅਪਣੀ ਸੁਪਤਨੀ ਸਰਦਾਰਨੀ ਹਰਜਿੰਦਰ ਕੌਰ, ਬੇਟਾ ਖੁਸ਼ਵਿੰਦਰ ਸਿੰਘ ਅਤੇ ਨੂੰਹ ਬੀਬਾ ਸੰਧੂ, ਹਰਓਂਕਾਰ ਸਿੰਘ, ਹਰਉਪਕਾਰ ਸਿੰਘ (ਪੋਤਰੇ) ਤੇ ਜਸਲੀਨ ਕੌਰ, ਹਰਲੀਨ ਕੌਰ (ਪੋਤਰੀਆਂ) ਨੂੰ ਰੋਂਦਾ ਵਿਲਕਦਾ ਛੱਡ ਗਏ, ਸ੍ਰ. ਓਂਕਾਰ ਸਿੰਘ ਸੰਧੂ ਨਮਿਤ ਸ੍ਰੀ ਅਖੰਡ ਪਾਠ ਦਾ ਭੋਗ ਮਿਤੀ 28 ਜੂਨ ਦਿਨ ਐਤਵਾਰ ਨੂੰ ਉਨਾਂ ਦੇ ਗ੍ਰਹਿ 6-7, ਗੋਕਲ ਕਾ ਬਾਗ, 100 ਫੁੱਟੀ ਰੋਡ ਅਤੇ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਪਾਤਸ਼ਾਹੀ ਛੇਵੀਂ, ਏ-ਬਲਾਕ ਰਣਜੀਤ ਐਵਨਿਊ, ਅੰਮ੍ਰਿਤਸਰ ਵਿਖੇ ਬਾਅਦ ਦੁਪਹਿਰ 10.00 ਤੋਂ 2.00 ਵਜੇ ਤੱਕ ਹੋਵੇਗਾ।

Check Also

ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …

Leave a Reply