Wednesday, September 30, 2026

ਪੱਟੀ ਸਬ ਜੇਲ ਵਿਚ ਮਨਾਇਆ ਗਿਆ ਨਸ਼ਾ ਵਿਰੋਧੀ ਦਿਵਸ

PPN2606201519

ਅੰਮ੍ਰਿਤਸਰ, 26 ਜੂਨ (ਰਣਜੀਤ ਸਿਮਘ ਮਾਹਲਾ, ਅਵਤਾਰ ਸਿੰਘ ਢਿਲ਼ੋਂ) – ਨਸ਼ਾ ਵਿਰੋਧੀ ਦਿਵਸ ਮੌਕੇ ਡੀ.ਜੀ.ਪੀ ਜੇਲਾਂ ਅਤੇ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਪੱਟੀ ਜੇਲ ਵਿਚ ਬੰਦ ਕੈਦੀਆ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵ ਤੋ ਬਚਾਉਣ ਲਈ ਜੇਲ ਵਿਚ ਨਸ਼ਾ ਸਬੰਧੀ ਸੈਨੀਨਾਰ ਕਰਵਾਇਆ ਗਿਆ।ਜਿਸ ਦੌਰਾਨ ਮਾਹਿਰਾਂ ਨੇ ਨਸ਼ਿਆਂ ਦੇ ਸਰੀਰ ਉਪਰ ਪੈਣ ਵਾਲੇ ਪ੍ਰਭਾਵ ਬਾਰੇ ਵਿਸਥਾਰ ਨਾਲ ਦੱਸਿਆ।ਇਸ ਮੋਕੇ ਜੇਲ ਵਿਚ ਬੰਦ ਕੈਦੀਆਂ ਵਲੋ ਇਹ ਪ੍ਰਣ ਵੀ ਕੀਤਾ ਗਿਆ ਕਿ, ਉਹ ਅੱਗੇ ਤੋ ਨਸ਼ਾ ਨਹੀ ਕਰਨਗੇ ਅਤੇ ਨਾ ਹੀ ਕਿਸੇ ਨੂੰ ਕਰਨ ਦੇਣਗੇ। ਇਸ ਮੋਕੇ ਮਾਹਿਰਾਂ ਵਿਚ ਡਾ. ਦਿਲਬਾਗ ਸਿੰਘ ਸੰਧੂ, ਪੁਲਿਸ ਇੰਸਪੈਕਟਰ ਰਾਜਵਿੰਦਰ ਕੋਰ ਅਤੇ ਜੇਲ ਸੁਪਰਡੈਂਟ ਦਵਿੰਦਰ ਸਿੰਘ ਰੰਧਾਵਾ ਵੀ ਹਾਜਿਰ ਸਨ ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply