Tuesday, September 29, 2026

ਕੂਹਣੀ ਮੋੜ ‘ਤੇ ਨਾ ਸੰਭਲਿਆ ਤੇਜ਼ ਰਫ਼ਤਾਰ ਟਿੱਪਰ ਡਿੱਗਿਆ ਰਜਵਾਹੇ ‘ਚ

PPN2706201502

ਅਹਿਮਦਗੜ੍ਹ/ਸੰਦੌੜ 27 ਜੂਨ (ਹਰਮਿੰਦਰ ਸਿੰਘ) – ਮਲੇਰਕੋਟਲਾ ਤੋ ਰਾਏਕੋਟ ਸੜਕ ਤੇ ਕਲਿਆਣ ਪੁਲ ਵਿਖੇ ਬਠਿੰਡਾ ਬਰਾਂਚ ਦੀ ਨਹਿਰ ਦੇ ਨੇੜੇ ਰਜਵਾਹੇ ਵਿਚ ਬੀਤੀ ਰਾਤ ਰੇਤੇ ਵਾਲਾ ਖ਼ਾਲੀ ਟਿੱਪਰ ਡਿਹ ਪਿਆ। ਇਸ ਬਾਬਤ ਪ੍ਰਾਪਤ ਜਾਣਕਾਰੀ ਅਨੁਸਾਰ ਟਿਪਰ ਨੰਬਰ ਪੀ ਬੀ 10 ਡੀ ਡੀ 9282 ਜੋ ਕਿ ਰਾਤ ਦੇ ਹਨੇਰੇ ਵਿਚ ਚਾਲਕ ਵੱਲੋਂ ਤੇਜ਼ ਰਫ਼ਤਾਰ ਹੋਣ ਕਾਰਨ ਇੱਕ ਦਮ ਕੂਹਣੀ ਮੋੜ ‘ਤੇ ਨਾ ਸੰਭਲੇ ਜਾਣ ਕਰਕੇ ਪਾਣੀ ਨਾਲ ਭਰੇ ਸੂਏ ਵਿਚ ਜਾ ਫਸਿਆ, ਜਿਸ ਨਾਲ ਡਰਾਈਵਰ ਦੇ ਮਾਮੂਲੀ ਚੋਟਾਂ ਆਈਆਂ ਅਤੇ ਜਾਨੀ ਨੁਕਸਾਨ ਤੋ ਬਚਾਅ ਹੋਇਆ।
ਜ਼ਿਕਰਯੋਗ ਹੈ ਕਿ ਇਹਨਾਂ ਕੂਹਣੀ ਮੋੜਾਂ ਤੇ ਆਏ ਦਿਨ ਜਾਨ ਲੇਵਾ ਘਟਨਾਵਾਂ ਹੁੰਦੀਆਂ ਹੀ ਰਹਿੰਦੀਆਂ ਹਨ ਰਾਹਗੀਰਾਂ ਅਤੇ ਇਲਾਕੇ ਨਿਵਾਸੀਆਂ ਨੇ ਇਹਨਾਂ ਮੋੜਾਂ ਤੇ ਰਿਫ਼ਲੈਕਟਰ ਜਾਂ ਸੜਕੀ ਕਿਨਾਰੀ ਤੇ ਲੋਹੇ ਦੇ ਜੰਗਲੇ (ਰੇਲਿੰਗ) ਲਗਵਾਉਣ ਦੀ ਸਰਕਾਰ ਦੇ ਸਬੰਧਿਤ ਮਹਿਕਮੇ ਪਾਸੋਂ ਮੰਗ ਕੀਤੀ ਸੀ ਤਾਂ ਕਿ ਇਹਨਾਂ ਘਟਨਾਵਾਂ ਤੋ ਬੱਚਿਆ ਜਾ ਸਕੇ ਪਰ ਅਜੇ ਤੱਕ ਕੋਈ ਹੱਲ ਨਹੀਂ ਕੀਤਾ ਗਿਆ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply