
ਅਹਿਮਦਗੜ੍ਹ/ਸੰਦੌੜ 27 ਜੂਨ (ਹਰਮਿੰਦਰ ਸਿੰਘ) – ਨਾਨਕਸਰ ਸੰਪਰਦਾਇ ਕਲੇਰਾਂ ਦੇ ਬਾਨੀ ਸੰਤ ਬਾਬਾ ਨੰਦ ਸਿੰਘ ਜੀ ਦੇ ਵਰੋਸਾਏ ਸੰਤ ਬਾਬਾ ਈਸ਼ਰ ਸਿੰਘ ਜੀ ਦੇ ਹਜ਼ੂਰੀ ਸੇਵਾ ਸੰਤ ਬਾਬਾ ਜਗੀਰ ਸਿੰਘ ਜੀ ਦੀ ਪੰਜਵੀਂ ਬਰਸੀ ਨੂੰ ਮੁੱਖ ਰੱਖਦੇ ਹੋਇਆ ਤਪ ਅਸਥਾਨ ਬਾਬਾ ਜਾਗੀਰ ਸਿੰਘ ਜੀ ਬੜੂੰਦੀ ਵਿਖੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਕਿਰਪਾ ਸਦਕਾ ਨਾਨਕ ਸਰ ਠਾਠ ਬੜੂੰਦੀ ਦੇ ਮੌਜੂਦਾ ਮੁੱਖ ਸੇਵਾਦਾਰ ਬਾਬਾ ਧੰਨਾ ਸਿੰਘ ਜੀ ਦੀ ਦੇਖ ਰੇਖ ਧਾਰਮਿਕ ਸਮਾਗਮ ਆਯੋਜਿਤ ਕਰਵਾਇਆ ਗਿਆ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਅਸਥਾਨ ਦੇ ਮੁੱਖ ਬੁਲਾਰੇ ਭਾਈ ਗੁਰਮੇਲ ਸਿੰਘ ਨੀਲੂ ਅਤੇ ਭਾਈ ਦਵਿੰਦਰ ਸਿੰਘ ਨੇ ਦੱਸਿਆ ਕਿ ਬਾਬਾ ਜੀ ਦੀ ਯਾਦ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗਾਂ ਦੀ ਅਰਦਾਸ ਬਾਬਾ ਧੰਨਾ ਸਿੰਘ ਜੀ ਨੇ ਕੀਤੀ ਉਪਰੰਤ ਪੰਥ ਪ੍ਰਸਿੱਧ ਕੀਰਤਨੀਏ ਜਥਿਆਂ, ਪ੍ਰਚਾਰਕਾਂ ਅਤੇ ਵੱਖ ਵੱਖ ਸੰਪਰਦਾਵਾਂ ਦੇ ਮੁਖੀ ਮਹਾਂਪੁਰਸ਼ ਬਾਬਾ ਜਸਵੰਤ ਸਿੰਘ ਜੀ ਸਮਰਾਲਾ ਚੌਂਕ ਲੁਧਿਆਣੇ ਵਾਲੇ, ਬਾਬਾ ਸੇਵਾ ਸਿੰਘ ਜੀ ਨਾਨਕਸਰ, ਬਾਬਾ ਤੇਜਿੰਦਰ ਸਿੰਘ ਜਿੰਦੂ, ਬਾਬਾ ਹਰਬੰਸ ਸਿੰਘ, ਬਾਬਾ ਜਗਜੀਤ ਸਿੰਘ ਗੁਰਮੇ, ਬਾਬਾ ਸੰਤ ਅਮਰਜੀਤ ਸਿੰਘ ਗਾਲਬ, ਬਾਬਾ ਰਵਿੰਦਰ ਸਿੰਘ ਨਾਨਕਸਰ, ਭਾਈ ਗੁਰਮੇਲ ਸਿੰਘ ਹੈੱਡ ਰਾਗੀ ਨਾਨਕਸਰ ਠਾਠ, ਸੁਆਮੀ ਬ੍ਰਹਮਾ ਨੰਦ ਜੀ ਯਮੁਨਾ ਗਿਰ, ਸੰਤ ਪਰਮਪ੍ਰੀਤ ਸਿੰਘ ਖ਼ਾਲਸਾ ਨੱਥਮਲਪੁਰ ਵਾਲੇ, ਸੰਤ ਤਿਰਲੋਕ ਸਿੰਘ ਮਲੇਰਕੋਟਲਾ, ਸੰਤ ਬਲਵੰਤ ਸਿੰਘ ਸੇਵਾਦਾਰ ਸੁਖਮਨੀ ਸਾਹਿਬ, ਰਾਗੀ ਭਾਈ ਦਵਿੰਦਰ ਸਿੰਘ ਸੋਢੀ, ਭਾਈ ਰਣਜੀਤ ਸਿੰਘ ਚੰਦਨ, ਭਾਈ ਜੋਰਾ ਸਿੰਘ ਪ੍ਰੀਤ ਲੁਧਿਆਣਾ, ਭਾਈ ਗੁਰਇਕਬਾਲ ਸਿੰਘ ਲੱਖਾ, ਭਾਈ ਮਨਜਿੰਦਰ ਸਿੰਘ ਹਠੂਰ, ਭੁਜੰਗੀ ਅਜੈ ਪ੍ਰਤਾਪ ਸਿੰਘ, ਗਿਆਨੀ ਹਰਪ੍ਰੀਤ ਸਿੰਘ ਮਖੂ ਕਥਾਵਾਚਕ ਵੱਲੋਂ ਹਾਜ਼ਰੀ ਭਰ ਕੇ ਬਾਬਾ ਜੀ ਦੇ ਨਾਮ ਸਿਮਰਨ ਭਰੇ ਨਿਰੋਲ ਜੀਵਨ ਤੇ ਵਿਸਥਾਰ ਪੂਰਵਕ ਚਾਨਣਾ ਪਾਉਂਦਿਆਂ ਕਿਹਾ ਕਿ ਬਾਬਾ ਜੀ ਨੇ ਆਪਣੇ ਮੁਰਸ਼ਦ ਅਕਾਲ ਪੁਰਖ ਪ੍ਰਮਾਤਮਾ ਦੇ ਨਾਮ ਸਿਮਰਨ ਨਾਲ ਲੁਕਾਈ ਦੇ ਸੇਵਾ ਵਿਚ ਆਪਣਾ ਜੀਵਨ ਨਿਛਾਵਰ ਕੀਤਾ ਹੈ, ਉਨ੍ਹਾਂ ਦੀ ਪ੍ਰੇਰਨਾ ਸਦਕਾ ਹਜ਼ਾਰਾਂ ਹੀ ਨੌਜਵਾਨ ਅੰਮ੍ਰਿਤ ਛੱਕ ਕੇ ਗੁਰਸਿੱਖੀ ਜੀਵਨ ਜੀਅ ਰਹੇ ਹਨ।ਇਸ ਮੌਕੇ ਦੇਸ਼ਾਂ ਵਿਦੇਸ਼ਾਂ ਤੋ ਸੰਗਤਾਂ ਨੇ ਹਾਜ਼ਰੀ ਭਰ ਕੀਰਤਨ ਅਤੇ ਗੁਰਬਾਣੀ ਕਥਾ ਸਰਵਣ ਕਰ ਕੇ ਲਾਹਾ ਪ੍ਰਾਪਤ ਕੀਤਾ।
Check Also
ਕੈਬਨਿਟ ਮੰਤਰੀ ਈ.ਟੀ.ਓ ਵਲੋਂ ਨਗਰ ਸੁਧਾਰ ਟਰੱਸਟ ਦੇ ਨਵ-ਨਿਯੁੱਕਤ ਚੇਅਰਮੈਨ ਸਰਬਜੋਤ ਸਿੰਘ ਧੰਜ਼ਲ ਨੂੰ ਵਧਾਈ
ਅੰਮ੍ਰਿਤਸਰ, 19 ਜੁਲਾਈ (ਸੁਖਬੀਰ ਸਿੰਘ) – ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਪੰਜਾਬ ਸਰਕਾਰ …
Punjab Post Daily Online Newspaper & Print Media