Tuesday, March 24, 2026

ਭਾਈ ਖੇੜਾ ਦੇ ਪਰਿਵਾਕ ਮੈਂਬਰਾਂ ਕੇਂਦਰੀ ਜੇਲ ‘ਚ ਕੀਤੀ ਮੁਲਾਕਾਤ

ਮਾਤਾ ਨੇ ਭਾਵੁਕ ਹੁੰਦਿਆਂ 8 ਸਾਲਾਂ ਬਾਅਦ ਆਪਣੇ ਬੇਟੇ ਨੂੰ ਗਲ ਨਾਲ ਲਾਇਆ

PPN2706201514

ਅੰਮ੍ਰਿਤਸਰ, 27 ਜੂਨ (ਪੰਜਾਬ ਪੋਸਟ ਬਿਊਰੋ) ਦਿਲੀ, ਕਰਨਾਟਕਾ ਆਦਿ ਥਾਵਾਂ ‘ਤੇ ਹੋਏ ਬੰਬ ਧਮਾਕਿਆਂ ਦੇ ਦੋਸ਼ਾਂ ਵਿੱਚ ਉਮਰ ਕੈਦ ਤੋ ਵਧੇਰੇ ਸਮਾਂ ਕੈਂਦ ਭੁਗਤ ਚੁੱਕੇ ਨੇੜੇ ਰਈਆ ਨੇੜਲੇ ਪਿੰਡ ਜੱਲੂਪੁਰ ਖੇੜਾ ਵਾਸੀ ਗੁਰਦੀਪ ਸਿੰਘ ਖੇੜਾ ਨਾਲ ਉਸ ਦੇ ਪਰਿਵਾਰਕ ਮੈਂਬਰਾਂ ਨੇ ਭਾਵੁਕ ਮਾਹੌਲ ਵਿੱਚ ਕੇਂਦਰੀ ਜੇਲ ਗੁਮਟਾਲਾ ਵਿਖੇ ਵਿੱਚ ਮੁਲਾਕਾਤ ਕੀਤੀ, ਜੋ ਅੰਮ੍ਰਿਤਸਰ ਜੇਲ ਵਿੱਚ ਪੁੱਜਣ ਉਪੰਰਤ ਸ੍ਰ. ਖੇੜਾ ਦੀ ਪਹਿਲੀ ਮੁਲਾਕਾਤ ਸੀ।
ਭਾਈ ਖੇੜਾ ਜਿਉ ਹੀ ਆਪਣੀ ਮਾਤਾ ਜਗੀਰ ਕੌਰ ਤੇ ਭੈਣ ਕੁਲਦੀਪ ਕੌਰ ਨੂੰ ਕਲਾਵੇ ਵਿੱਚ ਲੈ ਕੇ ਮਿਲੇ ਤਾਂ ਇੱਕ ਵਾਰੀ ਸਾਰਾ ਵਾਤਾਵਰਣ ਵਿੱਚ ਭਾਵੁਕਤਾ ਦੇ ਰੰਗ ਵਿੱਚ ਰੰਗਿਆ ਗਿਆ।ਭਾਈ ਖੇੜਾ ਨਾਲ ਪਰਿਵਾਰ ਵਾਲਿਆਂ ਨੇ ਕਰੀਬ ਇੱਕ ਘੰਟਾ ਮੁਲਾਕਾਤ ਕੀਤੀ।ਭਾਈ ਖੇੜਾ ਦੇ ਨਾਲ ਕਰੀਬ ਪਰਿਵਾਰ ਦੇ 12 ਮੈਬਰਾਂ ਨੇ ਮੁਲਾਕਾਤ ਕੀਤੀ ਜਿਹਨਾਂ ਵਿੱਚ ਉਹਨਾਂ ਦੀ ਮਾਤਾ ਜਗੀਰ ਕੌਰ, ਪਿਤਾ ਬੰਤਾ ਸਿੰਘ, ਭੈਣ ਕੁਲਦੀਪ ਕੌਰ, ਭਣੇਵਾ ਵੀਰਪਾਲ ਸਿੰਘ ਤੇ ਬਾਕੀ ਰਿਸ਼ਤੇਦਾਰਂ ਸ਼ਾਮਲ ਸਨ।
8 ਸਾਲ ਬਾਅਦ ਮੁਲਾਕਾਤ ਮੌਕੇ ਭਾਈ ਖੇੜਾ ਆਪਣੀ ਮਾਤਾ ਦੇ ਪੈਰਾਂ ਨੂੰ ਹੱਥ ਲਗਾਉਣ ਉਪਰੰਤ ਗਲੇ ਲੱਗ ਕੇ ਮਿਲੇ। ਰਸਮੀ ਗੱਲਾਂ ਬਾਤਾਂ ਕਰਨ ਉਪਰੰਤ ਜਦੋ ਆਪਣੇ ਪੁੱਤ ਨੂੰ ਹੱਥੀ ਲਿਆਦੀ ਰੋਟੀ ਖੁਆਉਣ ਦੀ ਗੱਲ ਕੀਤੀ ਤਾਂ ਭਾਈ ਖੇੜਾ ਨੇ ਆਪਣੀ ਮਾਤਾ ਨੂੰ ਕਿਹਾ ਕਿ ਦੂਸਰੀ ਵਾਰ ਜਦ ਉਹ ਮਿਲਣ ਲਈ ਆਉਣ ਤਾਂ ਦੇਸੀ ਘਿਉ ਦਾ ਪਤੀਸਾ ਤੇ ਮਕੱਈ ਰੋਟੀ ਲੈ ਕੇ ਜਰੂਰ ਆਉਣ, ਜਿਸ ਦੇ ਉਹ ਬਚਪਨ ਵਿੱਚ ਸ਼ੌਕੀਨ ਸਨ।
ਪ੍ਰਾਪਤ ਜਾਣਕਾਰੀ ਅਨੁਸਾਰ ਭਾਈ ਖੇੜਾ ਨੂੰ ਚੱਕੀ ਨੰਬਰ ਚਾਰ ਵਿੱਚ ਰੱਖਿਆ ਗਿਆ ਹੈ।
ਮੁਲਾਕਾਤ ਤੋ ਉਪਰੰਤ ਮਾਤਾ ਨੇ ਭਾਵੁਕ ਹੁੰਦਿਆ ਕਿਹਾ ਕਿ ਆਪਣੇ ਬੇਟੇ ਨੂੰ ਮਿਲ ਕੇ ਉਸ ਦੇ ਕਲੇਜੇ ਠੰਡ ਪੈ ਗਈ ਹੈ ਜਦਕਿ ਪਰਿਵਾਰ ਵਾਲੇ ਵੀ ਅੱਜ ਬਹੁਤ ਖੁਸ਼ ਹਨ । ਉਹਨਾਂ ਪੰਜਾਬ ਸਰਕਾਰ ਤੇ ਹੋਰ ਹਮਾਇਤੀ ਜਥੇਬੰਦੀਆਂ ਤੇ ਬਾਪੂ ਸੂਰਤ ਸਿੰਘ ਦਾ ਕੋਟਿਨ ਕੋਟਿ ਧੰਨਵਾਦ ਕਰਦਿਆ ਕੀਤਾ। ਉਹਨਾਂ ਕਿਹਾ ਕਿ ਜਲਦੀ ਉਹ ਅਦਾਲਤ ਵਿੱਚ ਪੈਰੋਲ ਲਈ ਅਰਜੀ ਵੀ ਦੇਣਗੇ।ਇਸ ਮੌਕੇ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਵੀ ਪੁੱਜੇ ਹੋਏ ਸਨ, ਪਰ ਉਨਾਂ ਨੂੰ ਮੁਲਾਕਾਤ ਦੀ ਆਗਿਆ ਨਾ ਮਿਲੀ।

Check Also

ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply