Wednesday, September 30, 2026

“ਸਿੱਖ ਪਸਾਰਾ“ ਗੁਰਮਤਿ ਪ੍ਰਚਾਰ ਸੇਵਾ ਲਹਿਰ ਨੇ ਸਿੱਖਿਅਤ ਉਸਾਰੀ ਕੈਂਪ ਲਗਾਏ

ਬੱਚਿਆਂ ਨੂੰ ਇਤਿਹਾਸਕ ਧਾਰਮਿਕ ਸਥਾਨਾਂ ਦੇ ਕਰਵਾਏ ਦਰਸ਼ਨ

PPN2706201513

ਛੇਹਰਟਾ, 27 ਜੂਨ (ਪ.ਪ) – “ਸਿੱਖ ਪਸਾਰਾ“ ਗੁਰਮਤਿ ਪ੍ਰਚਾਰ ਸੇਵਾ ਲਹਿਰ (ਰਜਿ:) ਵਲੋਂ ਪ੍ਰਧਾਨ ਦਵਿੰਦਰ ਸਿੰਘ ਦੀ ਅਗਵਾਈ ਹੇਠ 10 ਦਿਨਾਂ ਬੱਚਿਆਂ ਦੀ ਸਖਸ਼ੀਅਤ ਉਸਾਰੀ ਕੈਂਪ ਵੱਖ-ਵੱਖ 15 ਗੁਰਦੁਆਰਿਆਂ ਵਿਚ ਲਗਾਏ ਗਏ, ਇਹ ਕੈਂਪ ਖੰਡਵਾਲਾ, ਕੌਟ ਖਾਲਸਾ, ਵਿਕਾਸ ਨਗਰ, ਆਦਰਸ਼ ਨਗਰ, ਢੱਪਈ ਰੌਡ, ਪੱਧਰੀ, ਰਣੀਕੇ ਤੇ ਹੌਰ ਇਲਾਕਿਆਂ ਵਿਚ ਲੱਗੇ ਕੈਂਪਾਂ ਵਿੱਚ ਬੱਚਿਆਂ ਨੂੰ ਗੁਰਬਾਣੀ, ਇਤਿਹਾਸ ਤੇ ਸਿੱਖ ਰਹਿਤ ਮਰਿਯਾਦਾ ਬਾਰੇ ਸਿੱਖਿਅਤ ਕੀਤਾ ਗਿਆ ਅਤੇ ਕਵਿਤਾ ਮੁਕਾਬਾਲੇ ਤੇ ਕਇਜ ਮੁਕਾਬਲੇ ਵੀ ਕਰਵਾਏ ਗਏ। ਮੁਕਾਬਲਿਆਂ ਵਿੱਚ ਪਹਿਲੇ, ਦੂਜੇ ਤੇ ਤੀਜੇ ਸਥਾਨ ਤੇ ਰਹਿਣ ਵਾਲੇ ਬੱਚਿਆਂ ਨੂੰ ਵਿਸ਼ੇਸ਼ ਤੌਰ ਤੇ ਪੁੱਜੇ ਹਜੂਰੀ ਰਾਗੀ ਭਾਈ ਕਰਨੈਲ ਸਿੰਘ ਨੇ 2100, 1100 ਤੇ 500 ਰੁਪਏ ਦੇ ਨਕਦ ਇਨਾਮ, ਸਰਟੀਫਿਕੇਟ ਤੇ ਮੈਡਲ ਦੇ ਕੇ ਸਨਮਾਨਿਤ ਕੀਤਾ।ਸਟੇਜ ਭੂਮਿਕਾ ਭਾਈ ਪੱਪਲਪ੍ਰੀਤ ਸਿੰਘ ਨੇ ਨਿਭਾਈ, ਜਦਕਿ ਬੱਚਿਆਂ ਨੂੰ ਕਲਾਸਾਂ ਵਿਚ ਵਿਚ ਸਿੱਖਿਅਤ ਬੀਬੀ ਸਵਦੀਪ ਕੌਰ, ਬੀਬੀ ਗੁਰਪ੍ਰੀਤ ਕੌਰ, ਬੀਬੀ ਸਰਬਜੌਤ ਕੌਰ, ਬੀਬੀ ਅਮਨਦੀਪ ਕੌਰ, ਨਿਰਮਲ ਕੌਰ, ਬੀਬੀ ਹਰਗੀਤ ਕੌਰ, ਖਜਾਨਚੀ ਅਵਤਾਰ ਸਿੰਘ, ਬੀਬੀ ਅਮਨਦੀਪ ਕੌਰ ਖੰਡਵਾਲਾ, ਭਾਈ ਗੁਬਿੰਦਰ ਸਿੰਘ ਪੱਧਰੀ, ਭਾਈ ਕੁਲਦੀਪ ਸਿੰਘ, ਭਾਈ ਅਮਨਦੀਪ ਸਿੰਘ ਆਦਿ ਨੇ ਕੀਤਾ। ਕਵਿਤਾ ਮੁਕਾਬਲਿਆਂ ਵਿਚ ਭਾਈ ਯਾਦਵਿੰਦਰ ਸਿੰਘ ਚੀਫ ਖਾਲਸਾ ਦੀਵਾਨ ਵਲੋਂ ਜੱਜ ਦੀ ਭੂਮਿਕਾ ਨਿਭਾਈ ਗਈ ਤੇ ਜਨਰਲ ਸਕੱਤਰ ਬੀਬੀ ਲਵਜੀਤ ਕੌਰ ਵਲੋਂ ਬੱਚਿਆਂ ਨੂੰ ਸਵਾਲ ਜਵਾਬ ਕੀਤੇ ਗਏ। ਕੈਂਪ ਸਮਾਪਤੀ ਤੋਂ ਬਾਅਦ ਬੱਚਿਆਂ ਨੂੰ ਮਾਛੀਵਾੜਾ ਸਾਹਿਬ, ਚਮਕੌਰ ਸਾਹਿਬ, ਫਤਿਹਗੜ ਸਾਹਿਬ, ਗੁਰਦੁਆਰਾ ਪੰਜੀ ਸਾਹਿਬ ਆਲਮਗੀਰ ਦੇ ਦਰਸ਼ਨ ਕਰਵਾਏ ਗਏ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply