Tuesday, September 1, 2026

ਪੰਜਾਬ ਨਸ਼ਿਆਂ ਦਾ ਗੜ੍ਹ ਬਣਿਆ : ਚੇਅਰਮੈਨ ਚੀਨੂੰ, ਹੀਰਾ

PPN2806201503ਖਾਲੜਾ, 28 ਜੂਨ (ਰਣਬੀਰ ਰਿੰਪਲ, ਲਖਵਿੰਦਰ ਗੋਲਣ) ਕਿਸੇ ਵਕਤ ਪੰਜਾਬ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ, ਪਰ ਅੱਜ ਵਿਰੋਧੀ ਤਾਕਤਾਂ ਦੇ ਅਸਰ ਨਾਲ ਨਸ਼ੇ ਦਾ ਗੜ੍ਹ ਬਣ ਚੁੱਕਾ ਸੂਬਾ ਪੰਜਾਬ, ਇਹ ਸ਼ਬਦ ਨਸ਼ਾ ਵਿਰੋਧੀ ਦਿਵਸ ‘ਤੇ ਚੇਅਰਮੈਨ ਪੰਜਾਬ ਅਜੇ ਕੁਮਾਰ ਚੀਨੂੰ ਤੇ ਲੀਗਲ ਐਡਵਾਈਜਰ ਪੰਜਾਬ ਪਰਮਿੰਦਰ ਸਿੰਘ ਹੀਰਾ ਨੇ ਕਹੇ। ਉਹਨਾਂ ਕਿਹਾ ਕਿ ਪੁਲਿਸ ਵਿਭਾਗ ਵਲੋਂ ਜੋ ਉਪਰਾਲਾ ਅੱਜ ਪੂਰੇ ਪੰਜਾਬ ਵਿੱਚ ਨਸ਼ੇ ਨੂੰ ਖਤਮ ਕਰਨ ਲਈ ਕੀਤਾ ਗਿਆ ਹੈ, ਉਹ ਸ਼ਲਾਘਾਯੋਗ ਹੈ।ਇਸ ਮੌਕੇ ਆਲ ਇੰਡੀਆ ਐਂਟੀ ਕੁਰੱਪਸ਼ਨ ਮੋਰਚਾ ਦੇ ਕੌਮੀ ਪ੍ਰਧਾਨ ਦੇ ਨਿਰਦੇਸ਼ਾਂ ਤੇ ਨਸ਼ੇ ਦਾ ਪੁਤਲਾ ਫੂਕਿਆ ਗਿਆ ਅਤੇ ਡੀ.ਐਸ.ਪੀ ਹਰਪਾਲ ਸਿੰਘ ਨੂੰ ਇਕ ਮੰਗ ਪੱਤਰ ਵੀ ਦਿੱਤਾ।ਇਸ ਸਮੇਂ ਵਿਕਟਰ ਮਸੀਹ ਯੂਥ ਪ੍ਰਧਾਨ, ਗੁਰਪ੍ਰੀਤ ਸਿੰਘ, ਨਿਸ਼ਾਨ ਸਿੰਘ, ਸਤਿੰਦਰ ਛਿੰਦਾ, ਸੁਰਜੀਤ ਸਿੰਘ, ਗੁਰਚਰਨ ਸਿੰਘ, ਗੁਰਿੰਦਰ ਸਿੰਘ, ਜੋਗਿੰਦਰ ਸਿੰਘ, ਦਰਸ਼ਨ ਸਿੰਘ, ਸੁਖਦੇਵ ਸਿੰਘ, ਗੋਰੀ ਗੁਰਦੀਪ ਸਿੰਘ ਆਦਿ ਹਾਜਰ ਸਨ।

Check Also

“ਮਿਸ਼ਨ ਕਲੀਨ ਪੰਜਾਬ” ਤਹਿਤ ਹਲਕਾ ਪੂਰਬੀ ਵਿੱਚ ਦੂਜੇ ਦਿਨ ਵੀ ਵਿਸ਼ੇਸ਼ ਸਫ਼ਾਈ ਮੁਹਿੰਮ ਜਾਰੀ

ਰਾਮ ਤਲਾਈ ਚੌਂਕ ਤੋਂ ਘਿਓ ਮੰਡੀ ਚੌਂਕ ਤੱਕ ਚਲਾਈ ਗਈ ਮੁਹਿੰਮ ਅੰਮ੍ਰਿਤਸਰ, 30 ਅਗਸਤ (ਸੁਖਬੀਰ …

Leave a Reply