Sunday, March 15, 2026

ਬੀਬੀ ਮਨਜੀਤ ਕੌਰ ਚੈਰੀਟੇਬਲ ਬਿਰਧ ਆਸ਼ਰਮ ਬਣਾਉਣ ਦਾ ਫੈਸਲਾ

PPN2906201501

ਛੇਹਰਟਾ, 29 ਜੂਨ (ਪ.ਪ) – ਬਿਰਧ ਅਤੇ ਬੇਸਹਾਰਾ ਆਦਮੀ ਅਤੇ ਔਰਤਾਂ ਦੀ ਸਾਂਭ ਸੰਭਾਲ ਦੇ ਲਈ ਅੰਮ੍ਰਿਤਸਰ ਦੇ ਪਤਵੰਤੇ ਸੱਜਣਾਂ ਵਲੋਂ ਅੱਜ ਵਾਰਡ ਨੰਬਰ 64 ਮਾਡਰਨ ਕਾਲੋਨੀ ਛੇਹਰਟਾ ਵਿਖੇ ਬੀਬੀ ਮਨਜੀਤ ਕੌਰ ਚੈਰੀਟੇਬਲ ਬਿਰਧ ਆਸ਼ਰਮ ਬਣਾਉਣ ਦਾ ਫੈਸਲਾ ਕੀਤਾ ਗਿਆ।ਇਸ ਸੰਬੰਧੀ ਮਾਡਰਨ ਕਾਲੋਨੀ ਵਿਖੇ ਹੋਈ ਭਰਵੀਂ ਬੈਠਕ ਵਿਚ ਵਿਸ਼ੇਸ ਤੌਰ ਤੇ ਸਾਬਕਾ ਕੌਸਲਰ ਮੱਮਤਾ ਦੱਤਾ ਅਤੇ ਕੌਸਲਰ ਅਵਿਨਾਸ਼ ਸ਼ੈਲਾ ਨੇ ਭਾਗ ਲੈ ਕੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਚੈਰੀਟੇਬਲ ਸੰਸਥਾਂ ਵਲੋਂ ਇਹ ਜੋ ਉਪਰਾਲਾ ਕੀਤਾ ਜਾ ਰਿਹਾ ਹੈ ਉਹ ਬਹੁਤ ਹੀ ਸ਼ਲਾਘਾਯੋਗ ਹੈ। ਉਨਾਂ੍ਹ ਕਿਹਾ ਕਿ ਅੱਜ ਸਮਾਜ ਵਿਚ ਸਾਡੇ ਬਜ਼ਰੁਗਾਂ ਦੀ ਇੱਜ਼ਤ ਪਰਿਵਾਰ ਦੇ ਬਾਕੀ ਮੈਂਬਰਾਂ ਵਾਂਗ ਹੋਣੀ ਚਾਹੀਦੀ ਹੈ। ਉਨਾਂ੍ਹ ਨੇ ਸੁਸਾਇਟੀ ਦੇ ਇਸ ਉਪਰਾਲੇ ਲਈ ਹਰ ਸੰਭਵ ਯੋਗਦਾਨ ਪਾਉਣ ਦਾ ਭਰੋਸਾ ਦਿੱਤਾ।
ਇਸ ਮੌਕੇ ਸੁਸਾਇਟੀ ਦੇ ਮੈਂਬਰ ਮਨਿੰਦਰਜੀਤ ਸਿੰਘ ਬੇਦੀ, ਪ੍ਰਿਤਪਾਲ ਸਿੰਘ ਕਠਾਣੀਆ ਅਤੇ ਜਸਬੀਰ ਸਿੰਘ ਨੇ ਕਿਹਾ ਕਿ ਚੈਰੀਟੇਬਲ ਬਿਰਧ ਆਸ਼ਰਮ ਵਿਚ ਬਿਰਧ ਅਤੇ ਬੇਸਹਾਰਾਂ ਲੋਕਾਂ ਦੀ ਸਾਂਭ ਸੰਭਾਲ ਦੇ ਨਾਲ ਨਾਲ ਗਰੀਬ ਲੋੜਵੰਦ ਬੱਚਿਆਂ ਦੀਆਂ ਸ਼ਾਂਦੀਆਂ ਅਤੇ ਹੋਰ ਲੋਕ ਭਲਾਈ ਅਤੇ ਸਮਾਜ ਭਲਾਈ ਦੇ ਕਾਰਜ ਕੀਤੇ ਜਾਣਗੇ। ਬੈਠਕ ਵਿਚ ਮਾਸਟਰ ਸੁਖਪਾਲ ਸਿੰਘ, ਪ੍ਰਿਤਪਾਲ ਸਿੰਘ ਕਠਾਣੀਆ, ਜਸਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਡਾ. ਹਰਜੀਤ ਸਿੰਘ, ਸੁਰਜੀਤ ਸਿੰਘ ਫੌਜੀ, ਜਸਪਾਲ ਸਿੰਘ, ਬਲਵਿੰਦਰ ਸਿੰਘ ਧਾਰੀਵਾਲ, ਜਸਬੀਰ ਸਿੰਘ ਅਰੌੜਾ, ਜਸਬੀਰ ਸਿੰਘ ਅਰੌੜਾ, ਹਰਜਿੰਦਰ ਸਿੰਘ ਬੇਦੀ, ਰੁਪਿੰਦਰਜੀਤ ਸਿੰਘ, ਸੇਵਾ ਸਿੰਘ, ਰਜਿੰਦਰ ਸਿੰਘ ਭੱਠੇਵਾਲੇ, ਗੁਰਬੀਰ ਸਿੰਘ, ਜਸਵੰਤ ਸਿੰਘ ਅਰੌੜਾ, ਜਥੇਦਾਰ ਅਮਰਜੀਤ ਸਿੰਘ ਚੱਕੀਵਾਲੇ, ਅਜੈਬ ਸਿੰਘ, ਹਰਜੀਤ ਸਿੰਘ ਫਿਜੀਓਥਰੈਪੀ ਵਾਲੇ ਆਦਿ ਹਾਜਰ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply