Tuesday, March 10, 2026

ਥਾਣਾ ਇੰਚਾਰਜ ਅਮਰੀਕ ਸਿੰਘ ਨੇ ਡਾਨ ਕਲੱਬ ਦੇ ਨੌਜਵਾਨਾਂ ਨੂੰ ਵੰਡੇ ਇਨਾਮ

PPN2906201501

ਅੰਮ੍ਰਿਤਸਰ, 29 ਜੂਨ (ਗੁਰਚਰਨ ਸਿੰਘ) –  ਡਾਨ ਜਿੰਮ ਸੁਲਤਾਨਵਿੰਡ ਰੋਡ ਵਿਖੇ ਬੈਂਚ ਪ੍ਰੈਸ ਅਤੇ ਆਰਮਜ਼ ਰੈਸਲਿੰਗ ਮੁਕਾਬਲੇ ਕਰਵਾਏ ਗਏ।ਜਿਸ ਵਿੱਚ ਵੱਡੀ ਗਿਣਤੀ ‘ਚ ਨੋਜਵਾਨਾਂ ਨੇ ਹਿੱਸਾ ਲਿਆ।ਲੋਅਰ ਵੇਟ ਵਿੱਚ ਜਤਿਨ ਅਤੇ ਅੱਪਰ ਵੇਟ ਵਿੱਚ ਗੁਰਪ੍ਰੀਤ ਸਿੰਘ ਜਦਕਿ ਓਪਨ ਵਿੱਚ ਜਗੀਰ ਸਿੰਘ ਨੇ ਪਹਿਲੇ ਸਥਾਨ ਹਾਸਲ ਕੀਤੇ। ਮੁਕਾਬਲਿਆਂ ਦੇ ਜੇਤੂਆਂ ਨੂੰ ਵਿਸ਼ੇਸ਼ ਤੌਰ ‘ਤੇ ਪੁੱਜੇ ਥਾਣਾ ਗੇਟ ਹਕੀਮਾਂ ਦੇ ਇੰਚਾਰਜ ਸ੍ਰ. ਅਮਰੀਕ ਸਿੰਘ ਨੇ ਇਨਾਮ ਵੰਡੇ।ਇਸ ਸਮੇਂ ਸ੍ਰ. ਅਮਰੀਕ ਸਿੰਘ ਨੇ ਨੌਜਵਾਨਾਂ ਦੀ ਹੌਸਲਾ ਅਫਜ਼ਾਈ ਕਰਦਿਆਂ ਉਨਾਂ ਨੂੰ ਖੇਡਾਂ ਵਿੱਚ ਵੱਧ ਤੋਂ ਵੱਧ ਹਿੱਸਾ ਲੈਣ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ।
ਡਾਨ ਜਿੰਮ ਦੇ ਸੰਚਾਲਕ ਸ਼ਲਿੰਦਰ ਸਿੰਘ ਸ਼ੈਲੀ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਲੱਬ ਵਲੋਂ ਸਮੇਂ ਸਮੇਂ ਤੇ ਵੱਖ-ਵੱਖ ਮੁਕਾਬਲੇ ਅਯੋਜਿਤ ਕੀਤੇ ਜਾਂਦੇ ਹਨ, ਜਿੰਨਾਂ ਵਿੱਚ ਹਿੱਸਾ ਲੈਣ ਵਾਲੇ ਨੌਜਵਾਨਾਂ ਵਿੱਚ ਜਿਥੇ ਆਪਸੀ ਪਿਆਰ ਤੇ ਸਦਭਾਵਨਾਂ ਵੱਧਦੀ ਹੈ, ਉਥੇ ਉਹ ਅੱਗੇ ਜਾ ਕੇ ਵੱਡੇ ਪੱਧਰ ਦੇ ਮੁਕਾਬਲਿਆਂ ਵਿੱਚ ਨਾਮਨਾ ਖੱਟਦੇ ਹਨ।ਇਸ ਮੌਕੇ ਹੋਰਨਾਂ ਤੋਂ ਇਲਾਵਾ ਨਿਰਮਲ ਟੀ.ਟੀ.ਸੈਂਟਰ ਦੇ ਨਿਰਮਲ ਸਿੰਘ, ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਨੀਟਾ ਸਿੰਘ, ਗੁਰਨਾਮ ਸਿੰਘ ਐਡਵੋਕੇਟ ਆਦਿ ਵੀ ਮੌਜੂਦ ਸਨ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …

Leave a Reply