ਮੁਸਲਿਮ ਭਾਈਚਾਰੇ ਦਾ ਇਫਤਾਰੀ ਰੋਜ਼ਾ ਖੁਲ੍ਹਵਾਇਆ ਗਿਆ
ਅਹਿਮਦਗੜ੍ਹ/ਸੰਦੌੜ, 29 ਜੂਨ (ਹਰਮਿੰਦਰ ਸਿੰਘ) ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹੋਏ ਗੁਰਮਤਿ ਪ੍ਰਚਾਰ ਸੇਵਾ ਲਹਿਰ ਜਥੇ ਦੇ ਮੁਖੀ ਭਾਈ ਸੁਰਿੰਦਰ ਸਿੰਘ ਠੀਕਰੀਵਾਲ ਵੱਲੋਂ ਮੁਸਲਿਮ ਧਰਮ ਨਾਲ ਭਾਈਚਾਰੇ ਦਾ ਸਬੂਤ ਦਿੰਦੇ ਹੋਏ ਅਤਿ ਦੀ ਪੈ ਰਹੀ ਗਰਮੀ ਵਿਚ ਰਮਜ਼ਾਨ ਦੇ ਮਹੀਨੇ ਰੋਜ਼ਿਆਂ ਦੇ ਪਵਿੱਤਰ ਦਿਹਾੜੇ ਦੌਰਾਨ ਮੁਸਲਿਮ ਸਿੱਖ ਫ਼ਰੰਟ ਆਫ਼ ਪੰਜਾਬ ਰਜਿ ਟਰੱਸਟ ਦੇ ਦਫ਼ਤਰ ਵਿਖੇ ਮੁਹੰਮਦ ਅਕਬਰ, ਸਹਿਜਾਦ ਹੁਸੈਨ, ਵਾਸਿਮ ਸ਼ੇਖ਼, ਹਨੀਫ਼ ਖ਼ਾਨ, ਮੁਨੀਰ ਖ਼ਾਨ, ਮੁਹੰਮਦ ਸਹਿਜਾਦ, ਜਗਰੂਪ ਸਿੰਘ, ਹਾਜੀ ਬੁਲੰਦ ਖ਼ਾਨ ਤੋ ਇਲਾਵਾ ਭਾਰੀ ਗਿਣਤੀ ਵਿਚ ਸਮੂਹ ਮੁਸਲਿਮ ਭਾਈਚਾਰੇ ਦਾ ਰੋਜ਼ਾ ਖੁਲ੍ਹਵਾਇਆ।
ਇਸ ਮੌਕੇ ਭਾਈ ਸੁਰਿੰਦਰ ਸਿੰਘ ਠੀਕਰੀਵਾਲ ਨੇ ਕਿਹਾ ਕਿ ਅਮਨ ਅਤੇ ਸ਼ਾਂਤੀ ਨੂੰ ਪਹਿਲ ਦਿੰਦੇ ਹੋਏ ਹਰੇਕ ਧਰਮ ਦੇ ਸਤਿਕਾਰ ਵਜੋਂ ਪਵਿੱਤਰ ਤਿਉਹਾਰਾਂ ਨੂੰ ਰਲ ਮਿਲ ਕੇ ਮਨਾਉਣ ਨਾਲ ਅਕਾਲ ਪੁਰਖ ਪ੍ਰਮਾਤਮਾ ਦੀਆਂ ਖੁਸ਼ੀਆਂ ਦੇ ਖ਼ਜ਼ਾਨੇ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਮੌਕੇ ਉਨ੍ਹਾਂ ਨਾਲ ਸਰਪੰਚ ਨਾਥ ਸਿੰਘ ਹਮੀਦੀ, ਕੁਲਵੰਤ ਸਿੰਘ ਕਾਂਝਲਾ, ਲਖਵੀਰ ਸਿੰਘ ਮੰਡੀ ਕਲਾਂ, ਸੁਖਵਿੰਦਰ ਸਿੰਘ ਮਾਂਗੇਵਾਲ, ਭੀਮ ਸਿੰਘ ਸਦੋਵਾਲ, ਗੁਰਪ੍ਰੀਤ ਸਿੰਘ ਜਾਗੋਵਾਲ, ਆਕਾਸ਼ਦੀਪ ਸਿੰਘ ਮਹਿਲ ਖ਼ੁਰਦ ਤੋ ਇਲਾਵਾ ਜਥੇ ਦੇ ਹੋਰ ਸੇਵਾਦਾਰ ਹਾਜ਼ਰ ਸਨ।
Punjab Post Daily Online Newspaper & Print Media
