Friday, July 3, 2026

ਸਿੱਖਿਆ ਸੁਧਾਰਾਂ ਤੇ ਅਮਲ ਲਈ ਬਲਾਕ ਪ੍ਰਵੇਸ਼ ਕੁਆਰਡੀਨੇਟਰਾਂ ਨੂੰ ਦਿੱਤੇ ਨਿਰਦੇਸ਼

PPN110421
ਫਾਜਿਲਕਾ, 11 ਅਪ੍ਰੈਲ (ਵਿਨੀਤ ਅਰੋੜਾ)- ਜ਼ਿਲਾ ਪ੍ਰਵੇਸ਼ ਟੀਮ ਅਤੇ ਬਲਾਕ ਪ੍ਰਵੇਸ਼ ਕੁਆਰਡੀਨੇਟਰ ਦੀ ਮੀਟਿੰਗ ਜ਼ਿਲਾ ਸਿੱਖਿਆ ਅਫ਼ਸਰ ਸੰਦੀਪ ਕੁਮਾਰ ਦੀ ਅਗਵਾਈ ਵਿਚ ਬੀਆਰਸੀ ਰੂਮ ਵਿਚ ਹੋਈ। ਇਸ ਮੀਟਿੰਗ ਵਿਚ ਜ਼ਿਲੇ ਦੇ ਸਮੂਹ ਬਲਾਕਾਂ ਕੁਆਰਡੀਨੇਟਰਾਂ ਅਤੇ ਟੀਮ ਦੇ ਮੈਂਬਰਾਂ ਵਲੋਂ ਹਿੱਸਾ ਲਿਆ ਗਿਆ। ਇਸ ਮੌਕੇ ਜ਼ਿਲਾ ਸਿੱਖਿਆ ਅਧਿਕਾਰੀ ਸੰਦੀਪ ਕੁਮਾਰ ਧੂੜੀਆ ਨੇ ਦੱਸਿਆ ਕਿ ਜ਼ਿਲੇ ਦੇ ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲਾਂ ਵਿਚ ਸਿੱਖਿਆ ਦੇ ਗੁਣਾਤਾਮਕ ਸੁਧਾਰਾਂ ਲਈ ਹਰ ਪੱਧਰ ਤੇ ਉਪਰਾਲੇ ਕੀਤੇ ਜਾਣ। ਇਸ ਦੇ ਨਾਲ ਹੀ ਉਨਾਂ ਕਿਹਾ ਕਿ ਸਕੂਲਾਂ ਵਿਚ ਜਾ ਕੇ ਇਹ ਯਕੀਨੀ ਬਣਾਇਆ ਜਾਵੇ ਕਿ ਹਰ ਜਮਾਤ ਵਿਚ ਸਿੱਖਿਆ ਦਾ ਕੰਮ ਵਧੀਆ ਤਰੀਕੇ ਨਾਲ ਚੱਲ ਰਿਹਾ ਹੈ। ਉਨਾਂ ਸਖ਼ਤ ਸ਼ਬਦਾਂ ਵਿਚ ਕਿਹਾ ਕਿ ਉਹ ਸਿੱਖਿਆ ਵਿਚ ਸੁਧਾਰਾਂ ਲਈ ਪੂਰੀ ਤਰਂ ਵਚਨਬੱਧ ਹਨ। ਉਨਾਂ ਵਲੋਂ ਕਿਸੇ ਵੀ ਕਿਸਮ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨਾਂ ਕਿਹਾ ਕਿ ਚੈਕਿੰਗ ਟੀਮ ਵਿਚ ਜਾਣ ਵਾਲੇ ਮੈਂਬਰ ਹਰ ਰੋਜ 7.50 ਤੇ ਆਪਣੇ ਕੰਮ ਤੇ ਪਹੁੰਚ ਜਾਣਗੇ । ਇਸ ਦੇ ਨਾਲ ਹੀ ਉਨਾਂ ਕਿਹਾ ਕਿ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਪੜਾਈ ਨੂੰ ਗਹੁ ਨਾਲ ਦੇਖਿਆ ਜਾਵੇ ਕਿ ਕੀ ਅਧਿਆਪਕ ਵਿਦਿਆਰਥੀ ਇਕ ਦੂਜੇ ਦੀ ਰੂਹ ਤੱਕ ਉਤਰ ਕੇ ਪੜਦੇ ਹਨ। ਸ਼੍ਰੀ ਧੂੜੀਆ ਨੇ ਦੱਸਿਆ ਕਿ ਇਨਾਂ ਸੁਧਾਰਾਂ ਨਾਲ ਸਿੱਖਿਆ ਵਿਚ ਵੱਡੇ ਪੱਧਰ ਤੇ ਸੁਧਾਰ ਹੋਣਗੇ। ਜਿਸ ਨਾਲ ਸਰਕਾਰੀ ਸਕੂਲ ਵੀ ਪ੍ਰਾਇਵੇਟ ਸਕੂਲਾਂ ਦੇ ਬਰਾਬਰ ਪਹੁੰਚ ਜਾਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲਾ ਪ੍ਰਾਜੈਕਟ ਕੁਆਰਡੀਨੇਟਰ ਪਰਵਿੰਦਰ ਸਿੰਘ, ਪ੍ਰਵੇਸ਼ ਕੁਆਰਡੀਨੇਟਰ ਗੁਰਦਿਆਲ ਸਿੰਘ, ਗਾਈਡੈਂਸ ਕੌਂਸਲਰ ਬਰਜਿੰਦਰ ਕੁਮਾਰ, ਜ਼ਿਲਾ ਆਈਈਡੀ ਕੁਆਰਡੀਨੇਟਰ ਨਿਸ਼ਾਂਤ ਅਗਰਵਾਲ, ਸਹਾਇਕ ਜ਼ਿਲਾ ਪ੍ਰਵੇਸ਼ ਕੁਆਰਡੀਨੇਟਰ ਸੰਜੀਵ ਕੁੱਕੜ ਆਦਿ ਵੀ ਹਾਜਰ ਸਨ।

Check Also

ਨਗਰ ਨਿਗਮ ਨੇ ਹਾਲ ਬਜ਼ਾਰ, ਲਿਬਰਟੀ ਮਾਰਕੀਟ ਅਤੇ ਪੁਰਾਣੀ ਸਬਜ਼ੀ ਮੰਡੀ ‘ਚ ਨਜਾਇਜ਼ ਕਬਜ਼ਿਆਂ ਵਿਰੁੱਧ ਕਾਰਵਾਈ

ਅੰਮ੍ਰਿਤਸਰ, 2 ਜੁਲਾਈ (ਜਗਦੀਪ ਸਿੰਘ) – ਨਗਰ ਨਿਗਮ ਦੇ ਐਸਟੇਟ ਵਿਭਾਗ ਵੱਲੋਂ ਹਾਲ ਬਾਜ਼ਾਰ, ਲਿਬਰਟੀ …

Leave a Reply