ਪਾਕਿ ਅੱਤਵਾਦੀਆਂ ਵੱਲੋ ਦੇਸ਼ ‘ਤੇ ਕਈ ਹਮਲੇ ਹੋਣ ਕਰਕੇ ਦੇਸ਼ ਦੀ ਸੁਰਖਿਆ ਚ’ ਨਕਾਮ ਰਹੀ ਯੂ.ਪੀ.ਏ -ਬਾਦਲ
ਕੈਪਟਨ ਸਿਰਫ ਦੋਸ਼ਾ ਦੀ ਹੀ ਰਾਜਨੀਤੀ ਕਰ ਸਕਦਾ – ਬਾਦਲ
ਪੱਟੀ/ਝਬਾਲ 11 ਅਪ੍ਰੈਲ (ਰਾਣਾ) – ਲੋਕ ਸਭਾ ਹਲਕਾ ਖਡੂਰ ਸਾਹਿਬ ਤੋ ਅਕਾਲੀ ਭਾਜਪਾ ਦੇ ਉਮੀਦਵਾਰ ਰਣਜੀਤ ਸਿੰਘ ਬ੍ਰਹਮਪੁਰਾ ਦੇ ਹੱਕ ਵਿੱਚ ਮੁੱਖ ਸੰਸਦੀ ਸਕੱਤਰ ਪ੍ਰੋ. ਵਿਰਸਾ ਸਿੰਘ ਵਲਟੋਹਾ ਵੱਲੋ ਵਿਧਾਨ ਸਭਾ ਹਲਕਾ ਖੇਮਕਰਨ ਦੇ ਕਸਬਾ ਅਮਰਕੋਟ ਦੀ ਦਾਣਾ ਮੰਡੀ ਵਿਖੇ ਇੱਕ ਵਿਸ਼ਾਲ ਰੈਲੀ ਕਰਵਾਈ ਗਈ ਜਿਸ ਵਿੱਚ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਰਣਜੀਤ ਸਿੰਘ ਬ੍ਰਹਮਪੁਰਾ ਨੇ ਸ਼ਮੂਲੀਅਤ ਕੀਤੀ ਬਾਦਲ ਨੇ ਰੈਲੀ ਦਾ ਇਕਠ ਵੇਖ ਕੇ ਕਿਹਾ ਕਿ ਮੈਂ ਵਿਧਾਨ ਸਭਾ ਤੇ ਲੋਕ ਸਭਾ ਚ’ ਏਨੀ ਵੱਡੀ ਰੈਲੀ ਨਹੀ ਵੇਖੀ ਇਸ ਤੇ ਓਹਨਾ ਪ੍ਰੋ. ਵਲਟੋਹਾ ਤੇ ਗੋਰਵ ਵਲਟੋਹਾ ਦੀ ਤਰੀਫ਼ ਕਰਦਿਆ ਗੋਰਵ ਨੂੰ ਇਸ ਵਿਧਾਨ ਸਭਾ ਹਲਕੇ ਅਤੇ ਵਿਰਸਾ ਸਿੰਘ ਵਲਟੋਹਾ ਨੂੰ ਕਿਸੇ ਹੋਰ ਹਲਕੇ ਤੋ ਚੋਣ ਲੜਾਉਣ ਦੀ ਗੱਲ ਕਹਿ ਦਿੱਤੀ, ਰੈਲੀ ਦੌਰਾਣ ਗੂੰਜੇ ਅਕਾਲੀ ਤੇ ਭਾਜਪਾ ਦੇ ਨਾਅਰੇ ਲਗਾਏ, ਰੈਲੀ ਦੇ ਇੱਕਠ ਨੂੰ ਸਬੋਧਨ ਕਰਦਿਆਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਦੇਸ਼ ਦੀ ਸੁਰੱਖਿਆ ਸਭ ਤੋਂ ਅਹਿਮ ਹੁੰਦੀ ਹੈ ਤੇ ਕੇਂਦਰ ਸਰਕਾਰ ਦੋਰਾਨ ਪਾਕਿ ਅੱਤਵਾਦੀਆਂ ਨੇ ਕਈ ਹਮਲੇ ਕੀਤੇ ਅਤੇ ਭਾਰਤ ਆ ਕੇ ਪੁਲਿਸ ਚੌਕੀਆਂ ਤੇ ਹਮਲੇ ਕੀਤੇ, ਜਿਸ ਤੋਂ ਇਹ ਸਿੱਧ ਹੁੰਦਾ ਹੈ ਕਿ ਯੂ.ਪੀ.ਏ ਸਰਕਾਰ ਦੇਸ਼ ਦੀ ਸੁਰਖਿਆ ਦੇ ਮਾਮਲੇ ਚ’ ਨਕਾਮ ਸਿੱਧ ਹੋਈ ਹੈ। ਬਾਦਲ ਨੇ ਕਿਹਾ ਕਿ ਕੇਂਦਰ ਨੇ ਸਾਡੇ ਤੋ ਪਾਣੀ ਖੋਹੇ ਤੇ ਸਾਡੀ ਰਾਜਧਾਨੀ ਖੋਹੀ ਤੇ ਸ਼੍ਰੀ ਹਰਿਮੰਦਰ ਸਾਹਿਬ ਤੇ ਹਮਲਾ ਕਰਵਾ ਕੇ ਸਿੱਖਾਂ ਨੂੰ ਇੱਕ ਵੱਡਾ ਜਖਮ ਦਿਤਾ। ਉਹਨਾ ਕਿਹਾ ਕਿ ਕਾਗਰਸ ਸਰਕਾਰ ਦੀਆਂ ਮਾੜੀਆ ਨੀਤੀਆਂ ਕਰਕੇ ਹੀ ਕਿਸਾਨ ਖੁਦਕੁਸ਼ੀਆਂ ਕਰ ਰਿਹਾ ਹੈ, ਜਿਸ ਕਰਕੇ ਸਰਕਾਰ ਹਰ ਪੱਖ ਤੋਂ ਨਾਕਾਮ ਸਿੱਧ ਹੋਈ ਹੈ ।ਉਹਨਾ ਕਿਹਾ ਕਿ ਕਾਂਗਰਸ ਨੇ ਹਾਰ ਦੇ ਡਰ ਤੋਂ ਅਜੇ ਤੱਕ ਰਾਹੁਲ ਗਾਂਧੀ ਨੂੰ ਆਪਣਾ ਪ੍ਰਧਾਨ ਮੰਤਰੀ ਦਾ ਉਮੀਦਵਾਰ ਹੀ ਨਹੀ ਐਲਾਨਿਆ ਕਿਓਂਕਿ ਕਾਂਗਰਸ ਨੂੰ ਸਪੱਸ਼ਟ ਦਿਖਾਈ ਦਿੰਦਾ ਹੈ ਕਿ ਜੇਕਰ ਰਾਹੁਲ ਗਾਂਧੀ ਦਾ ਨਾਂ ਦੇ ਦਿੱਤਾਂ ਤਾਂ ਹਾਰ ਮਗਰੋ ਉਸਦਾ ਸਿਆਸੀ ਅੰਤ ਹੋ ਜਾਵੇਗਾ। ਬਾਦਲ ਨੇ ਕਿਹਾ ਕਿ ਕੈਪਟਨ ਨੇ ਪਹਿਲਾਂ ਬਿਆਨ ਦਿੱਤਾ ਸੀ ਕਿ ਮੈਂ ਅੰਮ੍ਰਿਤਸਰ ਤੋਂ ਚੋਣ ਨਹੀ ਲੜਾਗਾ ਕਿਓੀਕ ਮੈਂ ਇਥੇ ਆ ਕੇ ਲੋਕਾਂ ਦੀ ਸੇਵਾ ਨਹੀ ਕਰ ਸਕਦਾ ਤੇ ਬਾਅਦ ਜਦ ਸੋਨੀਆ ਗਾਂਧੀ ਦਾ ਹੰਟਰ ਚੱਲਿਆ ਤਾਂ ਕੈਪਟਨ ਇਥੇ ਆਗਿਆ। ਪ੍ਰੈੱਸ ਕਾਨਫਰੰਸ ਦੋਰਾਨ ਬਾਦਲ ਨੇ ਕੇਜਰੀਵਾਲ ਦੇ ਤਰਨਤਾਰਨ ਦੋਰੇ ਬਾਰੇ ਟਿਪਣੀ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੋਰੇ ਮੈਂ ਸੱਠ ਤੋਂ ਕਰ ਰਿਹਾ ।ਇਸ ਨਾਲ ਕੁੱਝ ਨਹੀ ਹੋਣਾ ।ਕੈਪਟਨ ਦੇ ਸਵਾਲ ਬਾਰੇ ਬਾਦਲ ਨੇ ਕਿਹਾ ਕਿ ਓਹ ਤਾਂ ਡਰਾਉਣਾ ਧਮਕਾਉਣਾ ਹੀ ਜਾਣਦਾ ਹੈ, ਹੋਰ ਕੁੱਝ ਨਹੀਂ ਕਰ ਸਕਦਾ ਤੇ ਜੇਤਲੀ ਸਾਹਿਬ ਦਾ ਅੰਮ੍ਰਿਤਸਰ ਤੋਂ ਚੋਣ ਲੜਨਾ ਸਾਡੀ ਖੁਸ਼ਕਿਸਮਤੀ ਹੈ ਓਹ ਇੱਕ ਬਹੁਤ ਵੱਡੇ ਲੀਡਰ ਹਨ ਇਸ ਦਾ ਪੰਜਾਬ ਨੂੰ ਲਾਭ ਮਿਲੇਗਾ। ਵਿਧਾਇਕ ਪ੍ਰੋ ਵਲਟੋਹਾ ਨੇ ਕਿਹਾ ਕਿ ਹਲਕਾ ਖੇਮਕਰਨ ਤੋ ਬ੍ਰਹਮਪੁਰਾ ਨੂੰ ਇਤਿਹਾਸਿਕ ਲੀਡ ਮਿਲੇਗੀ, ਗੋਰਵ ਵਲਟੋਹਾ ਨੇ ਕਿਹਾ ਕਿ ਹੁਣ ਕਾਗਰਸ ਦਾ ਸਫ਼ਾਇਆ ਹੋ ਚੁੱਕਾ ਹੈ। ਅਖੀਰ ਵਿੱਚ ਪੀ ਏ ਵਲਟੋਹਾ ਸੰਦੀਪ ਸੁੱਗਾ ਨੇ ਰੈਲੀ ਵਿੱਚ ਪਹੁੰਚੇ ਵਰਕਰਾ ਦਾ ਧੰਨਵਾਦ ਕੀਤਾ।