Saturday, September 5, 2026

ਭ੍ਰਿਸ਼ਟਾਚਾਰ ਦੀ ਸੂਚੀ ਵਿੱਚ ਬਾਦਲ ਪਰਿਵਾਰ ਸਭ ਤੋਂ ਉਪਰ ਪੀ.ਪੀ.ਪੀ

Manmohan Singh Gumtalaਅੰਮ੍ਰਿਤਸਰ, 1 ਜੁਲਾਈ (ਗੁਰਚਰਨ ਸਿੰਘ) – ਪੰਜਾਬ ਸਰਕਾਰ ਵੱਲੋ ਭ੍ਰਿਸ਼ਟ ਅਧਿਕਾਰੀਆਂ ਦੀ ਸੂਚੀ ਬਣਾਈ ਜਾਣ ਵਾਲੇ ਜਾਰੀ ਕੀਤੇ ਆਦੇਸ਼ਾਂ ਨੂੰ ਪੀਪਲਸ ਪਾਰਟੀ ਆਫ ਪੰਜਾਬ ਨੇ ਹਾਸੋਹੀਣਾ ਕਰਾਰ ਦਿੱਤਾ ਹੈ।ਪਾਰਟੀ ਦੇ ਜਿਲਾ ਸ਼ਹਿਰੀ ਪ੍ਰਧਾਨ ਮਨਮੋਹਨ ਸਿੰਘ ਗੁੰਮਟਾਲਾ ਨੇ ਕਿਹਾ ਹੈ ਕਿ ਜਦੋ ਸਰਕਾਰ ਦੇ ਖੁੱਦ ਮੰਤਰੀ ਹੀ ਭ੍ਰਿਸਟਾਚਾਰੀ ਹੋਣ ਤਾਂ ਉਸ ਦੇ ਥੱਲੇ ਦੇ ਅਧਿਕਾਰੀਆਂ ਦਾ ਭ੍ਰਿਸ਼ਟ ਹੋਣਾ ਕੋਈ ਵੱਡੀ ਗੱਲ ਨਹੀਂ ਹੈ।ਉਨਾਂ ਕਿਹਾ ਕਿ ਪੰਜਾਬ ਦਾ ਰਾਜ ਨਹੀਂ ਸੇਵਾ ਦਾ ਨਾਅਰਾ ਪੂਰੀ ਤਰਾਂ ਗਲਤ ਸਾਬਤ ਹੋਇਆ ਹੈ।ਪੰਜਾਬ ਵਿਚ ਰਾਜ ਤਾ ਨਜਰ ਆ ਰਿਹਾ ਹੈ, ਪਰੰਤੁ ਸੇਵਾ ਕਿਤੇ ਵੀ ਨਜਰ ਨਹੀਂ ਆ ਰਹੀ।ਸਰਕਾਰ ਦੇ ਹਰ ਵਿਭਾਗ ਵਿਚ ਭ੍ਰਿਸ਼ਟਾਚਾਰ ਜੋਰਾਂ ‘ਤੇ ਹੈ, ਕੋਈ ਵੀ ਕੰਮ ਬਿਨਾ ਰਿਸ਼ਵਤ ਤੋ ਨਹੀਂ ਹੁੰਦਾ।ਉਨਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਅਧਿਕਾਰੀਆਂ ਤੋਂ ਗੁਪਤ ਰਿਪੋਰਟ ਮੰਗਣੀ ਚਾਹੀਦੀ ਹੈ ਅਤੇ ਜਦੋ ਇਹ ਰਿਪੋਰਟ ਉਨਾਂ ਕੋਲ ਪੁੱਜੇਗੀ ਤਾਂ ਸਭ ਤੋ ਉਪਰ ਨਾਂ ਬਾਦਲ ਪਰਿਵਾਰ ਦੇ ਮੈਂਬਰਾ ਦਾ ਹੀ ਹੋਵੇਗਾ।ਉਨਾਂ ਕਿਹਾ ਕਿ ਅੱਜ ਕੁੱਝ ਲੀਡਰਾਂ ਨੂੰ ਛੱਡ ਕੇ ਬਾਕੀ ਸਾਰੇ ਹੀ ਲੀਡਰ ਅਤੇ ਮੰਤਰੀ ਦੌਲਤ ਕਮਾਉਣ ਵਿਚ ਲੱਗੇ ਹੋਏ ਹਨ।

Check Also

ਖ਼ਾਲਸਾ ਕਾਲਜ ਵੈਟਰਨਰੀ ਵੱਲੋਂ ‘ਕੈਚ ਦੈਮ ਯੰਗ’ ਇੰਟਰਐਕਟਿਵ ਪ੍ਰੋਗਰਾਮ ਕਰਵਾਇਆ

ਅੰਮ੍ਰਿਤਸਰ, 4 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵੱਲੋਂ …

Leave a Reply