Sunday, April 26, 2026

 ਪੰਜਾਬੀ ਸੱਥ ਲਾਂਬੜਾ ਵੱਲੋਂ ਦਸਵੀਂ ਦੇ ਵਿਦਿਆਰਥੀਆਂ ਲਈ ਮਾਂ-ਬੋਲੀ ਪੰਜਾਬੀ ਪੁਰਸਕਾਰ ਦਾ ਐਲਾਨ

ਸ਼ੈਸ਼ਨ 2014-15 ਦਸਵੀਂ ਵਿੱਚ ਪੰਜਾਬੀ ‘ਚ ਸਭ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲਿਆਂ ਦਾ ਹੋਵੇਗਾ ਸਨਮਾਨ

ਲਾਂਬੜਾ, 1 ਜੁਲਾਈ (ਪ.ਪ) – ਪਿਛਲੇ ਢਾਈ ਦਹਾਕਿਆਂ ਤੋਂ ਮਾਂ-ਬੋਲੀ ਪੰਜਾਬੀ ਨੂੰ ਪ੍ਰਣਾਈ ਸੰਸਥਾ ਪੰਜਾਬੀ ਸੱਥ ਲਾਂਬੜਾ ਅਤੇ ਇਸ ਦੀਆਂ ਇਕਾਈਆਂ ਵੱਲੋਂ ਮਾਂ ਬੋਲੀ ਪੰਜਾਬੀ ਦੇ ਪ੍ਰਸਾਰ ਅਤੇ ਜਾਗਰੁਕਤਾ ਲਹਿਰ ਤਹਿਤ ਪਿਛਲੇ ਸਾਲ ਦੀ ਤਰ੍ਹਾਂ ਇਸ ਵਰ੍ਹੇ ਵੀ ਸਕੂਲੀ ਵਿਦਿਆਰਥੀਆਂ ਨੂੰ ਮਾਂ-ਬੋਲੀ ਪੁਰਸਕਾਰ ਪ੍ਰਦਾਨ ਕੀਤੇ ਜਾ ਰਹੇ ਹਨ। ਪੰਜਾਬੀ ਸੱਥ ਵੱਲੋਂ ਦਸਵੀਂ ਜਮਾਤ ਦੇ ਸ਼ੈਸ਼ਨ 2014-15 ਦੇ ਪੰਜਾਬ ਅਤੇ ਚੰਡੀਗੜ੍ਹ ਦੇ ਉਹਨਾਂ 45 ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਜਿਹਨਾਂ ਨੇ ਪੰਜਾਬੀ ਵਿਸ਼ੇ ਵਿਚ ਸਭ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ।ਇਹ ਜਾਣਕਾਰੀ ਸੱਥ ਮੁੱਖ ਸੇਵਾਦਾਰ ਡਾ. ਨਿਰਮਲ ਸਿੰਘ ਮਾਲਵਾ ਨੇ ਅੱਜ ਪੰਜਾਬੀ ਸੱਥ ਦੇ ਮੁੱਖ ਦਫਤਰ ਲਾਂਬੜਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦਿੱਤੀ।
ਡਾ[ਨਿਰਮਲ ਸਿੰਘ ਨੇ ਦੱਸਿਆ ਕਿ ਪੰਜਾਬੀ ਸੱਥ ਵੱਲੋਂ ਸਕੂਲੀ ਵਿਦਿਆਰਥੀਆਂ ਵਿਚ ਮਾਂ-ਬੋਲੀ ਪੰਜਾਬੀ ਦੇ ਪ੍ਰਚਾਰ ਅਤੇ ਪਸਾਰ ਦੀ ਜਾਗਰੁਕਤਾ ਲਹਿਰ ਨੂੰ ਅੱਗੇ ਤੋਰਦੇ ਹੋਏ ਸਾਲ 2015 ਵਿਚ ਵੀ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਮਾਂ-ਬੋਲੀ ਪੰਜਾਬੀ ਪੁਰਸਕਾਰ ਪ੍ਰਦਾਨ ਕੀਤੇ ਜਾ ਰਹੇ ਹਨ। ਜਿਸ ਵਿਚ ਦਸਵੀਂ ਜਮਾਤ ਵਿਚ ਪੰਜਾਬੀ ਵਿਸ਼ੇ ਵਿਚ ਸਭ ਤੋਂ ਵੱਧ ਅੰਕ ਲੈਣ ਵਾਲੇ ਵਿਦਿਆਰਥੀਆਂ ਨੂੰ ਜ਼ਿਲ੍ਹਾ ਵਾਰ ਸਨਮਾਨਿਤ ਕੀਤਾ ਜਾਵੇਗਾ। ਇਸ ਵਾਰ ਪੂਰੇ ਪੰਜਾਬ ਅਤੇ ਚੰਡੀਗੜ੍ਹ ਸਮੇਤ 45 ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਚੁਣਿਆ ਗਿਆ ਹੈ। ਡਾ[ ਨਿਰਮਲ ਸਿੰਘ ਨੇ ਦੱਸਿਆ ਕਿ ਇਸ ਪੁਰਸਕਾਰ ਵਿਚ ਸਿਰੋਪਾਉ, ਸਨਮਾਨ ਪੱਤਰ, ਗਿਆਰਾਂ ਸੌ ਰੁਪਏ ਨਕਦ ਅਤੇ ਕਿਤਾਬਾਂ ਦਾ ਸੈੱਟ ਵਿਦਿਆਰਥੀ ਨੂੰ ਭੇਟ ਕੀਤਾ ਜਾਵੇਗਾ।ਇਸ ਤੋਂ ਇਲਾਵਾ ਦਸਵੀਂ ਜਮਾਤ ਦੇ ਪੰਜਾਬੀ ਅਧਿਆਪਕ ਨੂੰ ਸਿਰੋਪਾਉ, ਸਨਮਾਨ ਪੱਤਰ ਤੇ ਕਿਤਾਬਾਂ ਦਾ ਸੈੱਟ, ਸਕੂਲ ਪ੍ਰਿੰਸੀਪਲ ਨੂੰ ਸਿਰਪਾਉ ਅਤੇ ਸਕੂਲ ਲਾਇਬਰੇਰੀ ਲਈ ਪੁਸਤਕਾਂ ਸੈੱਟ ਭੇਟ ਕਰਨ ਤੋਂ ਇਲਾਵਾ ਵਿਦਿਆਰਥੀ ਦੇ ਮਾਪਿਆਂ ਦਾ ਸਤਿਕਾਰ ਵੀ ਇਸ ਸਨਮਾਨ ਸਮਾਗਮ ਸਮੇਂ ਕੀਤਾ ਜਾਵੇਗਾ। ਡਾ[ ਨਿਰਮਲ ਸਿੰਘ ਨੇ ਦੱਸਿਆ ਕਿ ਇਸ ਵਾਰ ਸਭ ਤੋਂ ਵੱਧ ਜਿਲ੍ਹਾ ਮੋਗਾ ਦੇ ਛੇ ਵਿਦਿਆਰਥੀ ਹਨ ਜਿਹਨਾਂ ਨੇ ਪੰਜਾਬੀ ਵਿਸ਼ੇ ਦੀ ਪ੍ਰੀਖਿਆ ਵਿਚ 150 ਵਿਚੋਂ 148 ਅੰਕ ਪ੍ਰਾਪਤ ਕਰਕੇ ਮਾਂ ਬੋਲੀ ਪੰਜਾਬੀ ਦਾ ਮਾਣ ਵਧਾਇਆ ਹੈ।
ਡਾ[ ਨਿਰਮਲ ਸਿੰਘ ਨੇ ਦੱਸਿਆ ਇਸ ਕਾਰਜ ਲਈ ਸੱਥ ਦੀਆਂ ਵੱਖ ਵੱਖ ਇਕਾਈਆਂ ਦੇ ਨਿਗਰਾਨਾਂ ਵੱਲੋਂ ਆਪਣੇ ਆਪਣੇ ਜ਼ਿਲ੍ਹੇ ਦੇ ਦਸਵੀਂ ਜਮਾਤ ਵਿਚੋਂ ਸਭ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੇ ਸਕੂਲਾਂ ਵਿਚ ਜਾ ਕੇ ਇਹ ਸਨਮਾਨ ਭੇਟ ਕੀਤੇ ਜਾਣਗੇ।ਜੋ ਕਿ ਸਕੂਲਾਂ ਦੀਆਂ ਛੁੱਟੀਆਂ ਉਪਰੰਤ ਤਹਿ ਕੀਤੇ ਪ੍ਰੋਗਰਾਮ ਅਨੁਸਾਰ ਕੀਤੇ ਜਾਣਗੇ।

Check Also

ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਜਲਦ ਕੀਤਾ ਜਾਵੇਗਾ ਸਨਮਾਨਿਤ- ਐਡਵੋਕੇਟ ਧਾਮੀ

ਅੰਤ੍ਰਿੰਗ ਕਮੇਟੀ ਨੇ ਇੱਕ-ਇੱਕ ਲੱਖ ਰੁਪਏ ਦੀ ਸਨਮਾਨ ਰਾਸ਼ੀ ਨੂੰ ਦਿੱਤੀ ਪ੍ਰਵਾਨਗੀ ਅੰਮ੍ਰਿਤਸਰ, 26 ਅਪ੍ਰੈਲ …

Leave a Reply