Sunday, February 22, 2026

ਇਟਲੀ ਵਿਖੇ ਸਿੰਘ ਸਾਹਿਬ ਨਾਲ ਮਮੂਲੀ ਤਕਰਾਰ ਨੂੰ ਸ਼ੋਸਲ ਮੀਡੀਆ ‘ਤੇ ਪ੍ਰਚਾਰਨਾ ਮੰਦਭਾਗਾ -ਵਿਸ਼ਵ ਸਿੱਖ ਪ੍ਰਚਾਰਕ ਸੰਸਥਾ

ਅੰਮ੍ਰਿਤਸਰ, 1 ਜੁਲਾਈ (ਪੰਜਾਬ ਪੋਸਟ ਬਿਊਰੋ) – ਵਿਸ਼ਵ ਸਿੱਖ ਪ੍ਰਚਾਰਕ ਸੰਸਥਾ ਦੇ ਦਫ਼ਤਰ ਵਿਚ ਗਿਆਨੀ ਜੋਗਿੰਦਰ ਸਿੰਘ ਅਜ਼ਾਦ ਦਫ਼ਤਰ/ਮੀਡੀਆ ਸਕੱਤਰ ਨੇ ਪ੍ਰੈਸ ਨੂੰੰ ਸੰਬੋਧਨ ਕਰਦਿਆਂ ਆਖਿਆ ਕਿ ਸੰਸਥਾ ਦੇ ਪ੍ਰਧਾਨ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਪਰਵਾਨਾ ਅਤੇ ਜਨ: ਸਕੱਤਰ ਗਿਆਨੀ ਜਸਵਿੰਦਰ ਸਿੰਘ ਦਰਦੀ ਨਾਲ ਇਟਲੀ ਦੇ ਸ਼ਹਿਰ ਰਿਜੋਮੀਲੀਆ ਦੇ ਗੁਰਦੁਆਰਾ ਸਾਹਿਬ ਵਿਖੇ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨਾਲ ਹੋਈ ਮੰਦਭਾਗੀ ਤਕਰਾਰ ਸਬੰਧੀ ਗੰਭੀਰ ਵਿਚਾਰਾਂ ਕਰਨ ਉਪਰੰਤ ਕਿਹਾ ਕਿ ਉਪਰੋਕਤ ਵਰਤਾਰਾ ਸਿੱਖ ਕੌਮ ਦੇ ਸਰਵਉੱਚ ਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਪਦਵੀ (ਜਥੇਦਾਰ) ਨੂੰ ਪ੍ਰਭਾਵਿਤ ਕਰਦਾ ਹੈ।ਅੱਜ ਕੱਲ ਸ਼ੋਸਲ ਮੀਡੀਆ ਆਪ ਮੁਹਾਰਾ ਹੋਇਆ ਫਿਰਦਾ ਹੈ ਅਤੇ ਇਸ ਵੱਲੋਂ ਜਿਸ ਦ੍ਰਿਸ਼ਟੀਕੋਣ ਤੋਂ ਆਮ ਅਤੇ ਮਮੂਲੀ ਤਕਰਾਰ ਨੂੰ ਜੋ ਰੂਪ ਦਿੱਤਾ ਗਿਆ ਹੈ, ਉਸ ਦੀ ਵਿਸ਼ਵ ਸਿੱਖ ਪ੍ਰਚਾਰਕ ਸੰਸਥਾ ਪੁਰਜੋਰ ਨਿਖੇਧੀ ਕਰਦੀ ਹੈ।
ਸ਼ੋਸਲ ਮੀਡੀਆ ‘ਤੇ ਕੁੱਝ ਨਾਮ-ਨਿਹਾਦ ਸੰਸਥਾਵਾਂ, ਸੁਸਾਇਟੀਆਂ ਅਤੇ ਵਿਅਕਤੀ ਆਪਣੀ ਅਸਲ ਆਈ.ਡੀ ਛੁਪਾ ਕੇ ਆਪਣੇ ਹੀ ਬੇਹੂਦਾ ਦ੍ਰਿਸ਼ਟੀਕੋਣ ਤੋਂ ਵੀਡੀਓ ਕਲਿਪਾਂ, ਬਿਆਨਬਾਜ਼ੀਆਂ ਅਤੇ ਹੁੱਲੜਬਾਜ਼ੀਆਂ ਵਿਚ ਗਲਤਾਨ ਰਹਿੰਦੀਆਂ ਹਨ। ਇਹ ਕਿਸੇ ਵੀ ਪ੍ਰਕਾਰ ਦੇ ਕਾਨੂੰਨੀ ਜਾਂ ਸਮਾਜਿਕ ਬੰਧਨਾਂ ਦੀ ਪ੍ਰਵਾਹ ਨਹੀਂ ਕਰਦੀਆਂ। ਇਹਨਾਂ ਦੀ ਕੋਝੀ ਹਰਕਤ, ਬਿਆਨਬਾਜ਼ੀ ਅਤੇ ਹੁਲੜਬਾਜ਼ੀ ਸਿੱਖ ਕੌਮ, ਸਰਵ-ਉੱਚ ਸੰਸਥਾਂਵਾਂ ਅਤੇ ਪਦਵੀਆਂ ਦੇ ਮਾਣ-ਸਨਮਾਨ ਨੂੰ ਬਦਨਾਮ ਕਰਦੀ ਹੈ।ਭਾਵੇਂ ਇਹਨਾਂ ਦੀਆਂ ਅਜਿਹੀਆਂ ਹਰਕਤਾਂ ਕਾਮਯਾਬ ਨਹੀਂ ਹੁੰਦੀਆਂ, ਪਰ ਫਿਰ ਵੀ ਦੇਸ਼-ਵਿਦੇਸ਼ ਦੀਆਂ ਸ਼ਰਧਾਵਾਨ ਸੰਗਤਾਂ ਅਤੇ ਵਿਸ਼ੇਸ਼ ਕਰਕੇ ਪ੍ਰਦੇਸ਼ ਦੀਆਂ ਸਰਕਾਰਾਂ ਅਤੇ ਸਮਾਜ ਵਿਚ ਗਲਤ ਪ੍ਰਭਾਵ ਜਾਂਦਾ ਹੈ। ਵਿਸ਼ਵ ਸਿੱਖ ਪ੍ਰਚਾਰਕ ਸੰਸਥਾ ਇਸ ਮੰਦਭਾਗੇ ਦ੍ਰਿਸ਼ਟੀਕੋਣ ਦੀ ਭਰਵੀਂ ਨਿਖੇਧੀ ਕਰਦੀ ਹੈ। ਸੰਸਥਾ ਇਹ ਵੀ ਅਪੀਲ ਕਰਦੀ ਹੈ ਕਿ ਦੇਸ਼ ਅਤੇ ਵਿਦੇਸ਼ ਵਿਚ ਅਜਿਹੀਆਂ ਸਨਮਾਨਤ ਸਖਸ਼ੀਅਤਾਂ ਨੂੰ ਬੁਲਾਉਣ ਲੱਗਿਆਂ ਅਜਿਹੇ ਅਨਸਰਾਂ ਤੋਂ ਸੁਚੇਤ ਰਹਿਣ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply