Saturday, September 5, 2026

ਯੂਨੀਵਰਸਿਟੀ ਵੱਲੋਂ ਪੀ.ਐਚ.ਡੀ ਦਾ ਦਾਖਲਾ ਟੈਸਟ 27 ਜੁਲਾਈ ਨੂੰ

ਅਪਲਾਈ ਕਰਨ ਦੀ ਆਖਰੀ ਮਿਤੀ 17 ਜੁਲਾਈ

ਅੰਮ੍ਰਿਤਸਰ, 2 ਜੁਲਾਈ (ਚਰਨਜੀਤ ਸਿੰਘ ਛੀਨਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਪੀ.ਐਚ.ਡੀ. ਦਾ ਦਾਖਲਾ ਟੈਸਟ 27 ਜੁਲਾਈ 2015 ਨੂੰ ਲਿਆ ਜਾਵੇਗਾ। ਅਪਲਾਈ ਕਰਨ ਦੀ ਆਖਰੀ ਮਿਤੀ 17 ਜੁਲਾਈ, 2015 ਹੋਵੇਗੀ।  ਇਸ ਬਾਰੇ ਜਾਣਕਾਰੀ ਦਿੰਦਿਆਂ ਪ੍ਰੋ. ਟੀ.ਐਸ. ਬੇਨੀਪਾਲ, ਨਿਰਦੇਸ਼ਕ ਖੋਜ ਨੇ ਦੱਸਿਆ ਕਿ ਇਹ ਟੈਸਟ 27 ਜੁਲਾਈ ਨੂੰ ਸਵੇਰੇ 11 ਤੋਂ 1.30 ਵਜੇ ਬਾਅਦ ਦੁਪਹਿਰ ਸਬੰਧਤ ਵਿਭਾਗਾਂ ਵਿਚ ਹੋਵੇਗਾ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਵਿਦਿਆਰਥੀ ਯੂਨੀਵਰਸਿਟੀ ਵੈਬਸਾਈਟ www.gndu.ac.in ਤੋਂ ਲੈ ਸਕਦੇ ਹਨ ਅਤੇ 0183-2258844 ‘ਤੇ ਸੰਪਰਕ ਕਰ ਸਕਦੇ ਹਨ।

Check Also

ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਘਰ-ਘਰ ਪਹੁੰਚਾਉਣ ਲਈ ਚੁਣੇ ਹੋਏ ਨੁਮਾਇੰਦਿਆਂ ਦੀ ਜਿਲ੍ਹਾ ਪੱਧਰੀ ਵਰਕਸ਼ਾਪ

ਅੰਮ੍ਰਿਤਸਰ, 4 ਸਤੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਰਕਾਰ ਦੀਆਂ ਲੋਕ ਭਲਾਈ …

Leave a Reply