Sunday, September 6, 2026

ਯੂਨੀਵਰਸਿਟੀ ਦੇ 9 ਵਿਦਿਆਰਥੀਆਂ ਦੀ 3.75 ਲੱਖ ੇ ਸਾਲਾਨਾ ਪੈਕੇਜ ‘ਤੇ ਨੌਕਰੀ ਲਈ ਚੋਣ

ਅੰਮ੍ਰਿਤਸਰ, 2 ਜੁਲਾਈ (ਚਰਨਜੀਤ ਸਿੰਘ ਛੀਨਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 9 ਵਿਦਿਆਰਥੀਆਂ ਨੂੰ ਵੋਡਾਫੋਨ ਕੰਪਨੀ ਵੱਲੋਂ ਨੌਕਰੀਆਂ ਲਈ 3.75 ਲੱਖ ਰੁੁਪਏ ਸਾਲਾਨਾ ਪੈਕੇਜ ‘ਤੇ ਚੁਣ ਲਿਆ ਗਿਆ ਹੈ।  ਇੰਜੀ. ਅਮਿਤ ਚੋਪੜਾ, ਸਹਾਇਕ ਪਲੇਸਮੈਂਟ ਅਫਸਰ ਨੇ ਕਿਹਾ ਕਿ ਇਨ੍ਹਾਂ ਵਿਦਿਆਰਥੀਆਂ ਦੀ ਚੋਣ ਵੋਡਾਫੋਨ ਦੇ ਚੈਨਲ ਮੈਨੇਜਰ ਦੇ ਅਹੁਦੇ ਲਈ ਗਰੁੱਪ ਡਿਸਕਸ਼ਨ ਤੇ ਐਚ.ਆਰ. ਇੰਟਰਵਿਊ ਦੇ ਆਧਾਰ ‘ਤੇ ਕੀਤੀ ਗਈ। ਇਹ ਵਿਦਿਆਰਥੀ ਯੂਨੀਵਰਸਿਟੀ ਦੇ ਐਮ.ਬੀ.ਏ ਵਿਭਾਗ ਨਾਲ ਸਬੰਧਤ ਹਨ। ਉਨ੍ਹਾਂ ਕਿਹਾ ਕਿ ਆਉਂਦੇ ਸਮੇਂ ਦੌਰਾਨ ਬਹੁਤ ਸਾਰੀਆਂ ਬਹੁਰਾਸ਼ਟਰੀ ਕੰਪਨੀਆਂ ਕੈਂਪਸ ਪਲੇਸਮੈਂਟ ਲਈ ਯੂਨੀਵਰਸਿਟੀ ਕੈਂਪਸ ਵਿਖੇ ਆਉਣਗੀਆਂ।

Check Also

ਖਾਲਸਾ ਕਾਲਜ ਵਿਖੇ ਦੋ ਰੋਜ਼ਾ ਅੱਖਾਂ ਦੀ ਜਾਂਚ ਕੈਂਪ ਲਗਾਇਆ ਗਿਆ

ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਰੋਟਰੈਕਟ ਕਲੱਬ ਅਤੇ ਇੰਸਟੀਚਿਊਸ਼ਨਜ਼ ਇਨੋਵੇਸ਼ਨ …

Leave a Reply