Thursday, March 19, 2026

ਗੁਰੂ ਨਗਰੀ ਵਿੱਚ ਸ਼ਰੇਆਮ ਘੁੰਮਦੇ ਅਵਾਰਾ ਪਸ਼ੂ

ਅਵਾਰਾ ਪਸ਼ੂਆਂ ਕਰਕੇ ਹੋ ਰਹੇ ਨੇ ਸੜ੍ਹਕਾਂ ਤੇ ਹਾਦਸੇ-ਬੱਬਰ

PPN0307201511

ਅੰਮ੍ਰਿਤਸਰ, 3 ਜੁਲਾਈ (ਗੁਰਚਰਨ ਸਿੰਘ) ਗੁਰੂ ਨਗਰੀ ਵਿੱਚ ਸੜਕਾਂ ‘ਤੇ ਅਵਾਰਾ ਪਸ਼ੂ ਆਮ ਹੀ ਘੁੰਮ ਰਹੇ ਹਨ ਅਤੇ ਇਹਨਾਂ ਪਸ਼ੂਆਂ ਕਰਕੇ ਕਈ ਲੋਕਾਂ ਨੂੰ ਹਾਦਸਿਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਸੜਕਾਂ ‘ਤੇ ਅਵਾਰਾ ਪਸ਼ੂਆਂ ਦੀ ਦਹਿਸ਼ਤ ਰਾਤ ਸਮੇਂ ਹੋਰ ਵੀ ਜਿਆਦਾ ਹੈ ਕਿਉਂਕਿ ਸ਼ਹਿਰ ਵਿੱਚ ਕਈ ਇਲਾਕੇ ਇਸ ਤਰਾਂ ਦੇ ਹਨ, ਜਿਥੇ ਰਾਤ ਨੂੰ ਲੰਘਣਾ ਮੌਤ ਨੂੰ ਸੱਦਾ ਦੇਣ ਦੇ ਬਰਾਬਰ ਹੈ।ਸ਼ਹਿਰ ਦੇ ਭੀਭ ਭਾੜ ਵਾਲੇ ਇਲਾਕਿਆਂ ਵਿੱਚ ਰਾਮਬਾਗ, ਘਿਓ ਮੰਡੀ, ਭਗਤਾਂ ਵਾਲਾ, ਲੋਹਗੜ੍ਹ, ਚਮਰੰਗ ਰੋਡ ਆਦਿ ‘ਤੇ ਅਵਾਰਾ ਪਸ਼ੂ ਆਮ ਹੀ ਨਜ਼ਰੀ ਆਉਂਦੇ ਹਨ ਅਤੇ ਸੜਕਾਂ ਤੇ ਬੈਠੇ ਰਹਿਣ ਕਾਰਨ ਟ੍ਰੈਫਿਕ ਵੀ ਪ੍ਰਭਾਵਿਤ ਹੁੰਦੀ ਹੈ।ਕਈ ਵਾਰ ਹਾਦਸਿਆਂ ਵਿੱਚ ਇਹ ਪਸ਼ੂ ਵੀ ਜਖਮੀ ਹੋ ਜਾਂਦੇ ਹਨ ਤੇ ਸੜਕ ਤੇ ਹੀ ਤੜਫਦੇ ਰਹਿੰਦੇ ਹਨ, ਇਹਨਾਂ ਦੀ ਸਾਰ ਲੈਣ ਵਾਲਾ ਕੋਈ ਨਹੀਂ ਹੈ।ਸਾਮਜਸੇਵੀ ਸੰਸਥਾ ਨਿੰਪਾ ਦੇ ਪ੍ਰਧਾਨ ਗੁਰਸ਼ਰਨ ਸਿੰਘ ਬੱਬਰ ਦਾ ਕਹਿਣਾ ਹੈ ਕਿ ਅਵਾਰਾ ਪਸ਼ੂਆਂ ਨੂੰ ਸੜਕਾਂ ਤੋਂ ਹਟਾਉਣ ਲਈ ਪ੍ਰਸ਼ਾਸਨ ਨੂੰ ਪੁੱਖਤਾ ਪ੍ਰਬੰਧ ਕਰਨੇ ਚਾਹੀਦੇ ਹਨ ਤਾਂ ਕਿ ਆਏ ਦਿਨ ਸੜਕਾਂ ‘ਤੇ ਵਾਪਰਦੇ ਹਾਦਸਿਆਂ ਤੋਂ ਰਾਹਤ ਮਿਲ ਸਕੇ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply