ਅੰਮ੍ਰਿਤਸਰ, 3 ਜੁਲਾਈ (ਚਰਨਜੀਤ ਸਿੰਘ ਛੀਨਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਸਤੰਬਰ/ਅਕਤੂਬਰ 2015 ਵਿੱਚ ਹੋਣ ਵਾਲੀਆਂ ਸਪਲੀਮੈਂਟਰੀ ਪ੍ਰੀਖਿਆਵਾਂ ਦੇ ਪ੍ਰਾਈਵੇਟ ਵਿਦਿਆਰਥੀਆਂ ਦੇ ਫਾਰਮ ਮਿਤੀ 3.7.2015 ਤੋਂ ਮੈਨੁਅਲ ਤੌਰ ‘ਤੇ ਇੰਕੁਆਰੀ ਕਾਉਂਟਰ ‘ਤੇ ਲਏ ਜਾ ਰਹੇ ਹਨ।
ਪ੍ਰੋ. ਰੇਨੂ ਭਾਰਦਵਾਜ, ਪ੍ਰੋਫੈਸਰ ਇੰਚਾਰਜ(ਪ੍ਰੀਖਿਆਵਾਂ) ਨੇ ਦੱਸਿਆ ਕਿ ਫਾਰਮ ਬਿਨਾ ਲੇਟ ਫੀਸ ਤੋਂ 14 ਜੁਲਾਈ ਤਕ ਫਾਰਮ ਭਰੇ ਜਾਣਗੇ। ਇਸ ਤੋਂ ਬਾਅਦ 250/- ਰੁਪਏ ਲੇਟ ਫੀਸ ਨਾਲ 28 ਜੁਲਾਈ ਤਕ, 500/- ਰੁਪਏ ਲੇਟ ਫੀਸ ਨਾਲ 7 ਅਗਸਤ ਤਕ, 1000/- ਲੇਟ ਫੀਸ ਨਾਲ 19 ਅਗਸਤ ਤਕ, 2000/- ਲੇਟ ਫੀਸ ਨਾਲ 28 ਅਗਸਤ ਤਕ ਅਤੇ ਇਸ ਤੋਂ ਬਾਅਦ ਪੇਪਰ ਸ਼ੁਰੂ ਹੋਣ ਤੋਂ 10 ਦਿਨ ਪਹਿਲਾਂ ਤਕ 1000/-ਰੁਪਏ ਪ੍ਰਤੀ ਦਿਨ ਲੇਟ ਫੀਸ ਨਾਲ ਫਾਰਮ ਭਰੇ ਜਾ ਸਕਦੇ ਹਨ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਸਹਿਤ ਮਨਾਇਆ
ਅੰਮ੍ਰਿਤਸਰ, 1 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਮੀਰੀ ਪੀਰੀ ਦੇ …
Punjab Post Daily Online Newspaper & Print Media