ਹੁਸ਼ਿਆਰਪੁਰ, 3 ਜੁਲਾਈ (ਸਤਵਿੰਦਰ ਸਿੰਘ) – ਭਾਰਤ ਦੀ ਬਨਾਵਟੀ ਅੰਗ ਨਿਰਮਾਣ ਕਾਰਪੋਰੇਸ਼ਨ (ਆਰਟੀਫਿਸ਼ੀਅਲ ਲਿੰਬਜ ਮੈਨੂਫੈਕਚਰਿੰਗ ਕਾਰਪੋਰੇਸ਼ਨ ਆਫ਼ ਇੰਡੀਆ) ਦੇ ਸਹਿਯੋਗ ਨਾਲ ਮਾਰਚ ਮਹੀਨੇ ਵਿੱਚ ਜੇ.ਆਰ. ਪੋਲੀਟੈਕਨਿਕ ਕਾਲਜ ਹੁਸ਼ਿਆਰਪੁਰ ਅਤੇ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ (ਲੜਕੀਆਂ) ਦਸੂਹਾ ਵਿਖੇ ਲਗਾਏ ਗਏ ਮੁਫ਼ਤ ਸ਼ਨਾਖਤੀ ਕੈਂਪਾਂ ਵਿੱਚ ਸ਼ਨਾਖਤ ਕੀਤੇ ਗਏ ਲਾਭਪਾਤਰੀਆਂ ਨੂੰ ਲੋੜ ਅਨੁਸਾਰ ਸਹਾਇਤਾ ਮੁਹੱਈਆ ਕਰਾਉਣ ਲਈ 6 ਜੁਲਾਈ 2015 ਦਿਨ ਸੋਮਵਾਰ ਨੂੰ ਵਿੰਡਸਰ ਪੈਲਸ, ਟਾਂਡਾ ਰੋਡ ਹੁਸਿਆਰਪੁਰ ਵਿਖੇ ਇੱਕ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਨਾਖਤ ਕੀਤੇ ਗਏ ਅੰਗਹੀਣ/ਅਪੰਗ ਵਿਅਕਤੀਆਂ ਨੂੰ ਟਰਾਈਸਾਈਕਲ, ਵੀਲ੍ਹ ਚੇਅਰ, ਵਿਸਾਖੀਆਂ, ਬਨਾਵਟੀ ਅੰਗ, ਕੈਲੀਪਰ, ਕੰਨਾਂ ਨੂੰ ਸੁਣਨ ਵਾਲੀਆਂ ਮਸ਼ੀਨਾਂ, ਨੇਤਰਹੀਣ ਅਤੇ ਮਾਨਸਿਕ ਤੌਰ ਤੇ ਕਮਜ਼ੋਰ ਵਿਅਕਤੀਆਂ ਨੂੰ ਕਿੱਟਾ ਆਦਿ ਮੁਹੱਈਆ ਕਰਵਾਈ ਜਾਣਗੀਆਂ।ਸਕੱਤਰ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਸ੍ਰੀ ਨਰੇਸ਼ ਕੁਮਾਰ ਗੁਪਤਾ ਨੇ ਦੱਸਿਆ ਕਿ ਸ਼ਨਾਖਤੀ ਕੈਂਪਾਂ ‘ਚ ਸ਼ਨਾਖਤ ਹੋਏ ਲਾਭਪਾਤਰੀ ਆਪਣੇ ਨਾਲ ਸ਼ਨਾਖਤੀ ਕੈਂਪ ਦੌਰਾਨ ਜਾਰੀ ਕੀਤਾ ਗਿਆ ਟੋਕਨ/ਸਲਿੱਪ ਜਿਸ ਵਿੱਚ ਲਾਪਭਾਤਰੀ ਨੂੰ ਮਿਲਣ ਵਾਲੀ ਸਹਾਇਤਾ ਬਾਰੇ ਲਿਖਿਆ ਗਿਆ ਸੀ, ਵੀ ਨਾਲ ਲੈ ਕੇ ਆਉਣ। ਉਨ੍ਹਾਂ ਦੱਸਿਆ ਕਿ ਕੈਂਪ ਵਿੱਚ ਪਹੁੰਚਣ ਵਾਲੇ ਲਾਭਪਾਤਰੀਆਂ ਨੂੰ ਕਿਰਾਏ ਵਜੋਂ 100/- ਰੁਪਏ ਕੈਸ਼ ਦੇ ਰੂਪ ਵਿੱਚ ਦੇਣ ਤੋਂ ਇਲਾਵਾ ਰਿਫਰੈਸ਼ਮੈਂਟ ਦਾ ਵੀ ਪ੍ਰਬੰਧ ਕੀਤਾ ਗਿਆ ਹੈ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media