Thursday, March 19, 2026

ਵੋਟਰ ਸੂਚੀਆਂ ਦਾ ਸ਼ੁਧੀਕਰਣ ਤੇ ਪ੍ਰਮਾਣੀਕਰਣ ਸਬੰਧੀ ਚੌਥਾ ਸਪੈਸ਼ਲ ਕੈਂਪ 5 ਜੁਲਾਈ ਨੂੰ- ਡੀ. ਸੀ

Anindita Mitra DCਹੁਸ਼ਿਆਰਪੁਰ, 3 ਜੁਲਾਈ (ਸਤਵਿੰਦਰ ਸਿੰਘ) – ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਨੂੰ ਗਲਤੀ ਰਹਿਤ ਬਣਾਉਣ ਦੇ ਮਕਸਦ ਨਾਲ ‘ਨੈਸ਼ਨਲ ਇਲੈਕਟੋਰਲ ਰੋਲਜ਼ ਪੀਊਰੀਫਿਕੇਸ਼ਨ ਐਂਡ ਅਥੈਂਟੀਕੇਸ਼ਨ ਪ੍ਰੋਗਰਾਮ’ (ਂਓ੍ਰਫਅਫ) ਸ਼ੁਰੂ ਕੀਤਾ ਗਿਆ ਹੈ। ਇਸ ਪ੍ਰੋਗਰਾਮ ਤਹਿਤ ਅਧਾਰ ਨੰਬਰ ਨੂੰ ਵੋਟਰ ਕਾਰਡ ਨਾਲ ਲਿੰਕ ਕੀਤਾ ਜਾ ਰਿਹਾ ਹੈ । ਉਨ੍ਹਾਂ ਦੱਸਿਆ ਕਿ 5 ਜੁਲਾਈ ਨੂੰ ਚੌਥੇ ਵਿਸ਼ੇਸ਼ ਕੈਂਪ ਦੌਰਾਨ ਸਮੂਹ ਪੋਲਿੰਗ ਸਟੇਸ਼ਨਾਂ ਤੇ ਬੂਥ ਲੈਵਲ ਅਫ਼ਸਰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੈਠਣਗੇ ਅਤੇ ਵੋਟਰਾਂ ਪਾਸੋਂ ਅਧਾਰ ਨੰਬਰ, ਮੋਬਾਇਲ ਨੰਬਰ ਅਤੇ ਈ ਮੇਲ ਆਦਿ ਦਾ ਡਾਟਾ ਇਕੱਤਰ ਕਰਨਗੇ। ਵੋਟਰ ਖੁਦ ਭਾਰਤ ਚੋਣ ਕਮਿਸ਼ਨ ਦੇ ਪੋਰਟਲ ‘ਨੈਸ਼ਨਲ ਵੋਟਰ ਸਰਵਿਸ ਪੋਰਟਲ’ (ਂੜਸ਼ਫ) ਤੇ, 51969 ਤੇ ਐਸ ਐਮ ਐਸ ਕਰਕੇ, ਈਮੇਲ ਰਾਹੀਂ, ਟੋਲ ਫਰੀ ਨੰਬਰ 1950 ਤੇ ਕਾਲ ਕਰਕੇ ਆਪਣੇ ਅਧਾਰ ਨੂੰ ਵੋਟਰ ਕਾਰਡ ਨਾਲ ਲਿੰਕ ਕਰ ਸਕਦੇ ਹਨ। 5 ਜੁਲਾਈ ਦੇ ਸਪੈਸ਼ਲ ਕੈਂਪ ਦੌਰਾਨ ਬੂਥ ਲੈਵਲ ਅਫ਼ਸਰਾਂ ਵੱਲੋਂ ਨਵੀਂ ਵੋਟ ਬਣਾਉਣ ਲਈ ਫਾਰਮ ਨੰ: 6, ਦੋਹਰੀ ਵੋਟ ਜਾਂ ਕਿਸੇ ਵੋਟਰ ਨੂੰ ਕਿਸੇ ਦੀ ਵੋਟ ਤੇ ਇਤਰਾਜ ਹੋਵੇ ਤਾਂ ਵੋਟ ਕਟਵਾਉਣ ਲਈ ਫਾਰਮ ਨੰ: 7, ਵੋਟਰ ਸੂਚੀ ਵਿੱਚ ਦਰਜ ਗਲਤ ਵੇਰਵਿਆਂ/ ਗਲਤ ਫੋਟੋ ਨੂੰ ਦਰੁਸਤ ਕਰਾਉਣ ਲਈ ਫਾਰਮ ਨੰ: 8 ਅਤੇ ਜੇਕਰ ਇੱਕ ਹੀ ਚੋਣ ਹਲਕੇ ਵਿੱਚ ਵੋਟਰ ਨੇ ਆਪਣੀ ਰਿਹਾਇਸ਼ ਬਦਲ ਲਈ ਹੈ ਤਾਂ ਉਨ੍ਹਾਂ ਪਾਸੋਂ ਫਾਰਮ ਨੰ: 8 ੳ ਭਰਵਾਏ ਜਾਣਗੇ। ਡਿਪਟੀ ਕਮਿਸ਼ਨਰ ਨੇ ਸਮੂਹ ਰਾਜਨੀਤਿਕ ਪਾਰਟੀਆਂ ਦੇ ਪ੍ਰਧਾਨਾਂ/ ਸਕੱਤਰਾਂ ਅਤੇ ਐਨ.ਜੀ.ਓਜ਼ ਨੂੰ ਵੋਟਰ ਸੂਚੀਆਂ ਦੇ ਸ਼ੁਧੀਕਰਣ ਅਤੇ ਪ੍ਰਮਾਣੀਕਰਣ ਸਬੰਧੀ ਸ਼ੁਰੂ ਕੀਤੇ ਗਏ ਭਾਰਤ ਚੋਣ ਕਮਿਸ਼ਨ ਦੇ ਕੰਮ ਵਿੱਚ ਸਹਿਯੋਗ ਦੇਣ ਲਈ ਕਿਹਾ। ਉਨ੍ਹਾਂ ਸਮੂਹ ਬੂਥ ਲੈਵਲ ਅਫ਼ਸਰਾਂ ਨੂੰ 5 ਜੁਲਾਈ ਦਿਨ ਐਤਵਾਰ ਦੇ ਵੋਟਰ ਸੂਚੀਆਂ ਦਾ ਸ਼ੁਧੀਕਰਣ ਅਤੇ ਪ੍ਰਮਾਣੀਕਰਣ ਸਬੰਧੀ ਚੌਥੇ ਸਪੈਸ਼ਲ ਕੈਂਪ ਲਈ ਹਾਜ਼ਰ ਰਹਿਣ ਲਈ ਸਖਤ ਹਦਾਇਤ ਵੀ ਕੀਤੀ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply