Wednesday, July 1, 2026

ਡਿਜੀਟਲ ਇੰਡੀਆ ਸਪਤਾਹ ਸਬੰਧੀ ਵਿਸ਼ੇਸ਼ ਮੀਟਿੰਗ ਦਾ ਆਯੋਜਨ

PPN0307201514

ਹੁਸ਼ਿਆਰਪੁਰ, 3 ਜੁਲਾਈ (ਸਤਵਿੰਦਰ ਸਿੰਘ) – ਆਮ ਜਨਤਾ ਦੇ ਜੀਵਨ ਨੂੰ ਬੇਹਤਰ ਬਣਾਉਣ ਦੇ ਮੰਤਵ ਨਾਲ ਭਾਰਤ ਸਰਕਾਰ ਵੱਲੋਂ ਚਲਾਏ ਜਾ ਰਹੇ ਮਹੱਤਵਪੂਰਵਣ ਪ੍ਰੋਜੈਕਟ ਸਬੰਧੀ ਸਾਰੇ ਭਾਰਤ ਵਿੱਚ ਡਿਜੀਟਲ ਇੰਡੀਆ ਸਪਤਾਹ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਡਿਜੀਟਲ ਸਪਤਾਹ ਦੀ ਜਾਣਕਾਰੀ ਦੇਣ ਲਈ ਸਹਾਇਕ ਕਮਿਸ਼ਨਰ (ਜ) ਨਵਨੀਤ ਕੌਰ ਬੱਲ ਦੀ ਪ੍ਰਧਾਨਗੀ ਹੇਠ ਇੱਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਡਿਜੀਟਲ ਇੰਡੀਆ ਪ੍ਰੋਗਰਾਮ ਅਧੀਨ ਪੈਨਸ਼ਨ, ਬੱਚਿਆਂ ਦੀ ਵਜ਼ੀਫਾ ਸਕੀਮ ਅਤੇ ਹੈਲਥ ਸੇਵਾਵਾਂ ਵਿਚ ਆਨ ਲਾਈਨ ਓ.ਪੀ.ਡੀ.ਸੇਵਾਵਾਂ ਤੋਂ ਇਲਾਵਾ ਹੋਰ ਜਨਤਕ ਸੇਵਾਵਾਂ ਨੂੰ ਵੀ ਜਲਦੀ ਡਿਜੀਟਲ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਦੇ ਬਹੁਤ ਸਾਰੇ ਦਫ਼ਤਰਾਂ ਵਿਚ ਹਾਜ਼ਰੀ ਨੂੰ ਵੀ ਡਿਜੀਟਲ ਕਰ ਦਿੱਤਾ ਗਿਆ ਹੈ ਅਤੇ ਹਾਜਰੀ ਬਾਇਓ ਮੀਟਰਿਕ ਸਿਸਟਮ ਰਾਹੀਂ ਲੱਗਣੀ ਸੁਰੂ ਹੋ ਗਈ ਹੈ।ਉਨ੍ਹਾਂ ਕਿਹਾ ਕਿ ਇਸ ਤੋ ਇਲਾਵਾ ਐਸ.ਐਸ.ਪੀ. ਤੇ ਹੋਰ ਦਫ਼ਤਰਾਂ ਵਿਖੇ ਹਾਜ਼ਰੀ ਬਾਇਓ ਮੀਟਰਿਕ ਸਿਸਟਮ ਰਾਹੀਂ ਸੁਰੂ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਈ ਬੁੱਕ ਪ੍ਰਾਪਤ ਹੋਣਗੀਆਂ ਜਿਸ ਨਾਲ ਕਿਤਾਬਾਂ ਦੀ ਖਰਾਬੀ ਤੋਂ ਬਚਿਆ ਜਾ ਸਕੇਗਾ। ਉਨ੍ਹਾਂ ਕਿਹਾ ਕਿ ਡਿਜੀਟਲ ਲਾਕਰ ਵੀ ਅਧਿਕਾਰੀਆਂ ਅਤੇ ਆਮ ਲੋਕਾਂ ਲਈ ਕਾਫੀ ਮਦਦਗਾਰ ਸਾਬਿਤ ਹੋ ਸਕਦਾ ਹੈ ਇਸ ਨਾਲ ਜਰੂਰੀ ਦਸਤਾਵੇਜ਼ ਸਟੋਰ ਕੀਤੇ ਜਾ ਸਕਦੇ ਹਨ।ਉਨ੍ਹਾਂ ਦੱਸਿਆ ਕਿ ਇਸ ਸਪਤਾਹ ਦੌਰਾਨ ਜ਼ਿਲ੍ਹੇ ਵਿਚ ਵੱਖ-ਵੱਖ ਪ੍ਰੋਗਰਾਮ ਉਲੀਕੇ ਗਏ ਹਨ। ਇਸ ਤੋਂ ਇਲਾਵਾ ਇਸ ਸਪਤਾਹ ਦੌਰਾਨ ਸਕੂਲਾਂ-ਕਾਲਜਾਂ ਵਿੱਚ ਵੀ ਡਿਜਟਿਲ ਇੰਡੀਆ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ ਅਤੇ ਸਕੂਲੀ ਬੱਚਿਆਂ ਦੇ ਮੁਕਾਬਲੇ ਵੀ ਕਰਵਾਏ ਜਾਣਗੇ। ਇਸ ਤੋਂ ਇਲਾਵਾ ਸਰਕਾਰੀ ਦਫ਼ਤਰਾਂ ਵਿਚ ਬੈਨਰ ਆਦਿ ਲਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ।ਇਸ ਮੌਕੇ ਡੀ ਆਈ ਓ ਸ੍ਰੀ ਪ੍ਰਦੀਪ ਸਿੰਘ ਵੱਲੋਂ ਐਨ.ਆਈ.ਸੀ. ਵੱਲੋਂ ਵੱਖ-ਵੱਖ ਵਿਭਾਗਾਂ / ਦਫ਼ਤਰਾਂ ਵੱਲੋਂ ਹਾਜ਼ਰ ਕਰਮਚਾਰੀਆਂ ਨੂੰ ਡਿਜਟਿਲ ਲਾਕਰ, ਈ. ਆਫਿਸ ਸਬੰਧੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਹੁਣ ਸਮੂਹ ਸੇਵਾਵਾਂ ਡੀਜੀਟਾਈਜੇਸ਼ਨ ਹੋਣ ਕਰਕੇ ਕੰਮ ਵਿੱਚ ਕਾਫ਼ੀ ਤੇਜ਼ੀ, ਪਾਰਦਰਸ਼ਤਾ ਅਤੇ ਪੇਪਰ ਵਰਕ ਤੋਂ ਲੋਕਾਂ ਨੂੰ ਛੁਟਕਾਰਾ ਮਿਲੇਗਾ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਸਹਿਤ ਮਨਾਇਆ

ਅੰਮ੍ਰਿਤਸਰ, 1 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਮੀਰੀ ਪੀਰੀ ਦੇ …

Leave a Reply