ਅੰਮ੍ਰਿਤਸਰ, 5 ਜੁਲਾਈ (ਡਾ. ਨਰਿੰਦਰ ਸਿੰਘ,ਕੰਵਲ ਜੋਧਾਨਗਰੀ) – ”ਪੱਤਰਕਾਰੋ ਤੁਸੀ ਚਿੰਤਾ ਨਾ ਕਰੋ ਪੰਚਾਇਤਾਂ ਤੋ ਬਾਅਦ ਹੁਣ ਥੋਡੀ ਵਾਰੀ ਹੈ ਤੇ ਥੋਡੇ ਵਾਸਤੇ ਬਾਦਲ ਸਰਕਾਰ ਨੇ ਬੜੇ ਗੱਫੇ ਰੱਖੇ ਹਨ ਅਤੇ ਜਲਦੀ ਹੀ ਇਹਨਾਂ ਗੱਫਿਆਂ ਦੀ ਪਟਾਰੀ ਖੋਹਲ ਕੇ ਥੋਨੂ ਪੰਜਾਬ ਸਰਕਾਰ ਨਿਹਾਲ ਕਰ ਦੇਵੇਗੀ।”
ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੇ ਉਸੇ ਵੇਲੇ ਕੀਤਾ ਜਦੋਂ ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸ਼ੀਏਸ਼ਨ ਦੀ ਜਿਲ੍ਹਾ ਇਕਾਈ ਅੰਮ੍ਰਿਤਸਰ ਦੇ ਜਿਲ੍ਹਾ (ਸ਼ਹਿਰੀ) ਪ੍ਰਧਾਨ ਸz. ਜਗਜੀਤ ਸਿੰਘ ਜੱਗਾ ਤੇ ਜਨਰਲ ਸਕੱਤਰ ਜਸਬੀਰ ਸਿੰਘ ਖਾਸਾ ਦੀ ਅਗਵਾਈ ਹੇਠ ਪੱਤਰਕਾਰਾਂ ਦੇ ਇੱਕ ਵਫਦ ਨੇ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਪਿੰਡ ਗਹਿਰੀ ਮੰਡੀ ਵਿਖੇ ਮੰਗ ਪੱਤਰ ਸੌਂਪਦਿਆ ਕਿਹਾ ਕਿ ਬਾਦਲ ਸਾਹਿਬ ਪੰਚਾਇਤਾਂ ਨੂੰ ਤਾਂ ਤੁਸੀ ਗੱਫੇ ਦੇ ਕੇ ਖੁਸ਼ ਕਰੀ ਜਾ ਰਹੇ ਹੋ, ਪੱਤਰਕਾਰਾਂ ਨੂੰ ਵੀ ਕੋਈ ਗੱਫਾ ਦੇ ਦਿਓ ਤਾਂ ਸz. ਬਾਦਲ ਨੇ ਆਪਣੇ ਅੰਦਾਜ਼ ਵਿੱਚ ਹੀ ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਪੱਤਰਕਾਰਾਂ ਨੂੰ ਹਰ ਪ੍ਰਕਾਰ ਦੀ ਸਹੂਲਤ ਦੇਣ ਦਾ ਵਾਅਦਾ ਕਰਦਿਆਂ ਕਿਹਾ ਕਿ ਪੱਤਰਕਾਰੋ ਚਿੰਤਾ ਨਾ ਕਰੋ ਹੁਣ ਤੁਹਾਡੀ ਵਾਰੀ ਹੈ ਤੇ ਤੁਹਾਡੇ ਵਾਸਤੇ ਸਰਕਾਰ ਨੇ ਬੜੇ ਗੱਫੇ ਰੱਖੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸੋਸ਼ੀਏਸ਼ਨ ਦੇ ਜਿਲ੍ਹਾ ਜਨਰਲ ਸਕੱਤਰ ਸ. ਜਸਬੀਰ ਸਿੰਘ ਖਾਸਾ ਨੇ ਦੱਸਿਆ ਕਿ ਐਸੋਸ਼ੀਏਸ਼ਨ ਦੇ ਪ੍ਰਧਾਨ ਜਸਬੀਰ ਸਿੰਘ ਪੱਟੀ ਨੇ ਐਸੋਸ਼ੀਏਸ਼ਨ ਦੇ ਹਰ ਯੂਨਿਟ ਨੂੰ ਆਦੇਸ਼ ਦਿੱਤੇ ਹਨ ਕਿ ਜਿਥੇ ਵੀ ਮੁੱਖ ਮੰਤਰੀ ਜਾਂਦੇ ਹਨ, ਉਥੇ ਹੀ ਉਹਨਾਂ ਦੀ ਜਾਣਕਾਰੀ ਹਿੱਤ ਹਰ ਥਾਂ ‘ਤੇ ਮੰਗ ਪੱਤਰ ਦਿੱਤਾ ਜਾਵੇ ਤਾਂ ਕਿ ਸਰਕਾਰ ਸਮਝ ਸਕੇ ਕਿ ਪੱਤਰਕਾਰਾਂ ਦੇ ਵੀ ਕੋਈ ਹੱਕ ਹਨ ਤੇ ਉਹ ਆਪਣੇ ਹੱਕ ਲੈਣ ਲਈ ਜਾਗਰੂਕ ਹਨ। ਉਹਨਾਂ ਕਿਹਾ ਕਿ ਬੀਤੇ ਕਲ੍ਹ ਐਸ਼ੋਸ਼ੀਏਸ਼ਨ ਦੀ ਤਰਸਿਕਾ ਇਕਾਈ ਵੱਲੋ ਤਰਸਿੱਕਾ ਦੇ ਪ੍ਰਧਾਨ ਸ. ਗੁਰਪ੍ਰੀਤ ਸਿੰਘ ਮੱਤੇਵਾਲ ਦੀ ਅਗਵਾਈ ਹੇਠ ਮੰਗ ਪੱਤਰ ਦਿੱਤਾ ਗਿਆ ਸੀ ਤੇ ਅੱਜ ਜਿਲ੍ਹਾ ਪ੍ਰਧਾਨ (ਸ਼ਹਿਰੀ) ਸ. ਜਗਜੀਤ ਸਿੰਘ ਜੱਗਾ ਦੀ ਅਗਵਾਈ ਹੇਠ ਮੰਗ ਪੱਤਰ ਦਿੱਤਾ ਗਿਆ ਹੈ।ਉਹਨਾਂ ਕਿਹਾ ਕਿ ਪੱਤਰਕਾਰਾਂ ਨੂੰ ਟੋਲ ਪਲਾਜਾ ਮੁਆਫ ਕਰਨਾ, 58 ਸਾਲ ਦੀ ਉਮਰ ਪੂਰੀ ਕਰ ਚੁੱਕੇ ਪੱਤਰਕਾਰਾਂ ਨੂੰ 10000 ਰੁਪਏ ਮਹੀਨਾ ਪੈਨਸ਼ਨ ਦੇਣਾ, ਹਰੇਕ ਪੱਤਰਕਾਰ ਨੂੰ ਸਰਕਾਰੀ ਸ਼ਨਾਖਤੀ ਕਾਰਡ ਜਾਰੀ ਕਰਨਾ ਆਦਿ ਤੋ ਇਲਾਵਾ ਪੰਦਰਾ ਮੰਗਾਂ ਵਾਲਾ ਇੱਕ ਪੱਤਰ ਸz. ਬਾਦਲ ਨੂੰ ਸੋਪਿਆ ਗਿਆ ਤੇ ਉਹਨਾਂ ਦਾ ਪੱਤਰਕਾਰਾਂ ਪ੍ਰਤੀ ਹਾਂ ਪੱਖੀ ਹੁੰਗਾਰਾ ਸਾਬਤ ਕਰਦਾ ਸੀ ਕਿ ਜਲਦੀ ਹੀ ਪੱਤਰਕਾਰਾਂ ਨੂੰ ਕੋਈ ਪੈਕੇਜ ਦੇਣ ਦਾ ਸਰਕਾਰ ਨੇ ਫੈਸਲਾ ਕਰ ਲਿਆ ਹੈ।ਇਸ ਸਮੇ ਦੇਵਿੰਦਰ ਦੇਵਗਨ, ਕੇਵਲ ਟਿੰਕੂ. ਸੁਨੀਲ ਦੇਵਗਨ, ਜਸਬੀਰ ਸਿੰਘ ਭਕਨਾ, ਅਵਤਾਰ ਸਿੰਘ ਘਰਿੰਡਾ ਤੇ ਹੋਰ ਪੱਤਰਕਾਰ ਵੀ ਹਾਜ਼ਰ ਸਨ।
Check Also
ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ
ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …
Punjab Post Daily Online Newspaper & Print Media