Saturday, July 18, 2026

ਰਜਿੰਦਰ ਸਿੰਘ ਵਲੋਂ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿ) ਬਠਿੰਡਾ ਦਾ ਅਹੁਦਾ ਸੰਭਾਲਿਆ

PPN0707201517

ਬਠਿੰਡਾ, 7 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ ) – ਰਜਿੰਦਰ ਸਿੰਘ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੇਠੂਕੇ ਨੇ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿ) ਬਠਿੰਡਾ ਦਾ ਅਹੁਦਾ ਸੰਭਾਲਿਆ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ (ਸੈਸਿ) ਬਠਿੰਡਾ ਸ੍ਰੀਮਤੀ (ਡਾ) ਅਮਰਜੀਤ ਕੌਰ ਕੋਟਫੱਤਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਸ੍ਰੀ ਰਜਿੰਦਰ ਸਿੰਘ ਜੀ ਨੂੰ ਜੀ ਆਇਆਂ ਕਿਹਾ ਅਤੇ ਰਜਿੰਦਰ ਸਿੰਘ ਦੇ ਇਸ ਅਹੁਦੇ ਦੇ ਯੋਗ ਅਤੇ ਮਿਹਨਤੀ ਅਧਿਕਾਰੀ ਵਜੋਂ ਪ੍ਰਸੰਸਾ ਕੀਤੀ ।ਇਸ ਤੋਂ ਇਲਾਵਾ ਇਸ ਮੌਕੇ ਸਟੇਟ ਪ੍ਰਧਾਨ (ਗੈਸਾ) ਹਰਨੇਕ ਸਿੰਘ ਉੱਪ ਜ਼ਿਲ੍ਹਾ ਸਿੱਖਿਆ ਅਫਸਰ (ਸੈਸਿ) ਬਠਿੰਡਾ, ਸ੍ਰੀਮਤੀ ਅੰਜੂ ਗੁਪਤਾ ਉਪ ਜ਼ਿਲ੍ਹਾ ਸਿੱਖਿਆ ਅਫਸਰ (ਐਸਿ), ਬਲਜੀਤ ਸਿੰਘ ਸੰਦੋਹਾ ਜ਼ਿਲ਼ਾ ਸਾਇੰਸ ਸੁਪਰਵਾਈਜ਼ਰ ਬਠਿੰਡਾ, ਪਿੰਸੀਪਲ ਸੁਖਬੀਰ ਸਿੰਘ, ਪ੍ਰਿੰ. ਚਰਨਜੀਤ ਸਿੰਘ, ਪ੍ਰਿੰ. ਜਸਵੀਰ ਸਿੰਘ ਢਿਲੋਂ, ਪ੍ਰਿੰ. ਸੁਰਜੀਤ ਸਿੰਘ, ਪ੍ਰਿੰ. ਸੰਦੀਪ ਕੁਮਾਰ, ਪ੍ਰਿੰ. ਪ੍ਰਦੀਪ ਕੁਮਾਰ, ਪ੍ਰਿੰ. ਜੰਟ ਸਿੰਘ, ਪ੍ਰਿੰ. ਅਨੀਤਾ, ਹਰਭਜਨ ਸਿੰਘ ਸੀਨੀਆਰ ਸਹਾਇਕ ਅਤੇ ਬਰਜਿੰਦਰ ਸਿੰਘ ਸਿੰਘੇਵਾਲਾ ਆਦਿ ਹਾਜ਼ਰ ਸਨ। ਦਫਤਰੀ ਸਟਾਫ ਅਤੇ ਸਰਵ ਸਿੱਖਿਆ ਅਭਿਆਨ ਦੇ ਸਮੂਹ ਸਟਾਫ ਵੱਲੋਂ ਰਜਿੰਦਰ ਸਿੰਘ ਜੀ ਨੂੰ ਉਹਨਾਂ ਦੇ ਅਹੁਦਾ ਸੰਭਾਲਣ ਤੇ ਵਧਾਈਆਂ ਦਿੱਤੀਆਂ ਅਤੇ ਜੀ ਆਇਆਂ ਕਿਹਾ।

Check Also

ਖ਼ਾਲਸਾ ਯੂਨੀਵਰਸਿਟੀ ਵਿਖੇ ਰਾਊਂਡਗਲਾਸ ਫਾਊਂਡੇਸ਼ਨ (ਅਮਰੀਕਾ) ਦੇ ਸਹਿਯੋਗ ਨਾਲ ਵਿਸ਼ਵ ਪੱਧਰੀ ਖੇਡ ਸਟੇਡੀਅਮ ਦਾ ਕਾਰਜ਼ ਆਰੰਭ

ਅੰਮ੍ਰਿਤਸਰ, 17 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖੇਡਾਂ ਦੇ ਵਿਕਾਸ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨ …

Leave a Reply