Tuesday, February 3, 2026

ਸਰੋਜ ਧੀਮਾਨ ਨੇ ਸੰਭਾਲਿਆ ਜਿਲ੍ਹਾ ਖੇਡ ਅਫਸਰ ਬਠਿੰਡਾ ਦਾ ਅਹੁੱਦਾ

ਨੌਜ਼ਵਾਨਾਂ ਨੂੰ ਨਸ਼ੇ ਤਿਆਗ ਕੇ ਖੇਡਾਂ ਵੱਲ ਧਿਆਨ ਦੇਣ ਦੀ ਲੋੜ – ਸਰੋਜ ਧੀਮਾਨ

ACD Systems Digital Imaging
ACD Systems Digital Imaging

ਬਠਿੰਡਾ, 7 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ ) – ਨਸ਼ੇ ਦੀ ਮਾਰ ਹੇਠ ਆ ਰਹੀ ਨੌਜਵਾਨ ਪੀੜ੍ਹੀ ਨੂੰ ਖੇਡਾਂ ਵੱਲ ਧਿਆਨ ਦੇਣ ਦੀ ਲੋੜ ਹੈ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸਰੌਜ ਧੀਮਾਨ ਨੇ ਦਫਤਰ ਜਿਲ੍ਹਾ ਖੇਡ ਅਫਸਰ, ਬਠਿੰਡਾ ਦਾ ਚਾਰਜ ਸੰਭਾਲਣ ਉਪਰੰਤ ਪੱਤਰਕਾਰਾਂ ਨਾਲ ਪ੍ਰੈਸ ਵਾਰਤਾ ਦੌਰਾਨ ਕੀਤਾ। ਜਿਕਰਯੋਗ ਹੈ ਕਿ ਸਰੌਜ ਧੀਮਾਨ ਜਿਲ੍ਹਾ ਸਪੋਰਟਸ ਅਫਸਰ ਬਠਿੰਡਾ ਨੇ ਖੇਡ ਵਿਭਾਗ ਵਿਚ 33 ਸਾਲ ਤੋਂ ਅਥਲੈਟਿਕਸ ਕੋਚ ਲੁਧਿਆਣਾ ਵਿਖੇ ਸੇਵਾ ਨਿਭਾਉਣ ਉਪਰੰਤ ਖੇਡ ਵਿਭਾਗ ਪੰਜਾਬ ਦੁਆਰਾ ਸੀਨੀਅਰ ਅਥਲੈਟਿਕਸ ਕੋਚ ਤੋਂ ਪਦ ਉਨਤ ਕਰਦੇ ਹੋਏ ਜਿਲ੍ਹਾ ਖੇਡ ਅਫਸਰ ਬਠਿੰਡਾ ਨਿਯੁਕਤ ਕੀਤਾ ਗਿਆ ਹੈ, ਜਿਨ੍ਹਾਂ ਨੇ ਆਪਣੀ ਵਿੱਦਿਅਕ ਯੋਗਤਾ ਐਮ.ਪੀ.ਐਡ, ਐਮ.ਫਿਲ ਪੰਜਾਬੀ ਯੂਨੀਵਰਸਿਟੀ ਪਟਿਆਲਾ, 4 ਟਾਈਮ ਇੰਟਰ ਯੂਨੀਵਰਸਿਟੀ ਅਥਲੈਟਿਕਸ 100 ਮੀਟਰ ਰੇਸ, ਆਲ ਇੰਡੀਆ ਇੰਟਰ ਯੂਨੀਵਰਸਿਟੀ ਵਿਚ ਬਰਾਊਂਨਜ ਮੈਡਲ ਜੇਤੂ ਹਨ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਰਿਕਾਰਡ ਹੋਲਡਰ ਵੀ ਰਹਿ ਚੁੱਕੇ ਹਨ।
ਪ੍ਰੈਸ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਨਵ ਨਿਯੁਕਤ ਜਿਲ੍ਹਾ ਸਪੋਰਟਸ ਅਫਸਰ ਸਰੌਜ ਧੀਮਾਨ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਜੋ ਬਠਿੰਡਾ ਜਿਲ੍ਹੇ ਵਿਚ ਖਿਡਾਰੀਆਂ ਲਈ ਕਰੋੜਾਂ ਰੁਪਏ ਦਾ ਇਨਫਰਾਸੱਟਰਕਚਰ ਬਨਾਇਆ ਹੈ ਅਤੇ ਖਿਡਾਰੀਆਂ ਲਈ ਸਹੂਲਤਾਂ ਪ੍ਰਦਾਨ ਕੀਤੀਆਂ ਹਨ, ਉਨ੍ਹਾਂ ਦੀ ਸਾਂਭ ਸੰਭਾਲ ਲਈ ਹਰ ਸੰਭਵ ਯਤਨ ਕੀਤੇ ਜਾਣਗੇਂ। ਉਨ੍ਹਾਂ ਕਿਹਾ ਕਿ ਬਠਿੰਡਾ ਜਿਲ੍ਹੇ ਵਿਚ ਚੱਲ ਰਹੇ ਸਬ ਕੋਚਿੰਗ ਸੈਂਟਰਾਂ ਤੇ ਕੋਚਿਜ ਅਤੇ ਖਿਡਾਰੀਆਂ ਦੀਆਂ ਸਮੱਸਿਆਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਖੇਡਾਂ ਨੂੰ ਹੋਰ ਪ੍ਰਫੁੱਲਤ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਰਾਜੀਵ ਗਾਂਧੀ ਖੇਲ ਅਭਿਆਨ ਯੋਜਨਾ ਨੂੰ ਮੁੱਖ ਰੱਖਦਿਆਂ ਅਤੇ ਪਿੰਡਾਂ ਤੇ ਸ਼ਹਿਰਾਂ ਦੇ ਨੌਜਵਾਨ ਲੜਕੇ ਲੜਕੀਆਂ ਨੂੰ ਨਸ਼ੇ ਦੀ ਮਾਰ ਤੋਂ ਰੋਕਣ ਲਈ ਖੇਡਾਂ ਵਿਚ ਦਿਲਚਸ਼ਪੀ ਲੈੈਣ ਲਈ ਬਲਾਕ ਪੱਧਰ, ਜਿਲ੍ਹਾ ਪੱਧਰ ਦੇ ਪੇਂਡੂ ਅਤੇ ਮਹਿਲਾਂ ਖੇਡ ਮੁਕਾਬਲੇ ਕਰਵਾਏ ਜਾਂਦੇ ਹਨ। ਉਨ੍ਹਾਂ ਨੇ ਪੰਜਾਬ ਦੇ ਸਮੂਹ ਨੌਜਵਾਨ ਪੀੜ੍ਹੀ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਦੇ ਪਿੰਡਾਂ ਦੇ ਨੋਜਵਾਨਾਂ ਨੂੰ ਖੇਡਾਂ ਵਿਚ ਉਤਸ਼ਾਹਿਤ ਕਰਨ ਲਈ ਵਿਭਾਗ ਵੱਲੋਂ ਵੱਖ ਵੱਖ ਜਿਲ੍ਹਿਆਂ ਦੇ ਵੱਖ ਵੱਖ ਪਿੰਡਾਂ ਵਿਚ ਪੇਂਡੂ ਟੂਰਨਾਂਮੈਂਟ ਕਰਵਾਏ ਜਾਂਦੇ ਹਨ। ਸੋ ਉਕਤ ਟੂਰਨਾਂਮੈਂਟਾਂ ਵਿਚ ਉਕਤ ਪਿੰਡਾਂ ਦੇ ਨੌਜਵਾਨ ਲੜਕੇ ਲੜਕੀਆਂ ਨੂੰ ਖੇਡਾਂ ਵਿਚ ਭਾਗ ਲੈਣਾ ਚਾਹੀਦਾ ਹੈ ਤਾਂ ਜੋ ਉਹ ਖੇਡਾਂ ਵਿਚ ਚੰਗੀਆਂ ਪੁਜ਼ੀਸ਼ਨਾਂ ਪ੍ਰਾਪਤ ਕਰਕੇ ਆਪਣੇ ਇਲਾਕੇ ਦਾ ਨਾਮ ਰੋਸ਼ਨ ਕਰਨ। ਇਸ ਮੌਕੇ ਸਰੌਜ ਧੀਮਾਨ ਨੇ ਕਿਹਾ ਕਿ ਜੋ ਵੀ ਲੜਕੇ ਲੜਕੀਆਂ ਉਕਤ ਗੇਮਾਂ ਵਿਚ ਭਾਗ ਲੈਂਦੇ ਹਨ ਉਨ੍ਹਾਂ ਖਿਡਾਰੀ ਅਤੇ ਖਿਡਾਰਨਾਂ ਨੂੰ ਖੇਡ ਵਿਭਾਗ ਪੰਜਾਬ ਵੱਲੋਂ ਆਉਣ ਜਾਣ ਦੇ ਕਿਰਾਏ ਤੋਂ ਇਲਾਵਾ ਰਿਫਰੈਸ਼ਮੈਂਟ, ਸਰਟੀਫੀਕੇਟ ਅਤੇ ਵਿਅਕਤੀ ਇਨਾਮ ਵੀ ਦਿੱਤੇ ਜਾਂਦੇ ਹਨ। ਅੰਤ ਵਿਚ ਉਨ੍ਹਾਂ ਨੇ ਕਿਹਾ ਕਿ ਅੱਜ ਵੀ ਯੁੱਗ ਵਿਚ ਜਿੱਥੇ ਵਿਦਿਆਰਥੀ ਵਰਗ ਪੜਾਈ ਵਿਚ ਅੱਗੇ ਵਧ ਰਿਹਾ ਹੈ, ਉਸੇ ਤਰ੍ਹਾਂ ਖੇਡਾਂ ਦੇ ਮਿਆਰ ਵਿਚ ਵੀ ਅੱਗੇ ਵਧਣ ਦੀ ਸ਼ਖਤ ਲੋੜ ਹੈ। ਇਸ ਮੌਕੇ ਨਰਿੰਦਰ ਸਿੰਘ ਸਟੈਨੋ, ਬਲਵਿੰਦਰ ਸਿੰਘ ਤੈਰਾਕੀ ਕੋਚ, ਅਜੈ ਕੁਮਾਰ ਕਲਰਕ, ਰਾਜਵੰਤ ਸਿੰਘ ਹਾਕੀ ਕੋਚ, ਅਵਤਾਰ ਸਿੰਘ ਹਾਕੀ ਕੋਚ, ਮਨਪ੍ਰੀਤ ਕੌਰ ਵਾਲੀਬਾਲ, ਹਰਦੀਪ ਸਿੰਘ ਬਾਕਸਿੰਗ ਕੋਚ, ਬਲਵੀਰ ਸਿੰਘ ਬਾਕਸਿੰਗ ਕੋਚ, ਮਨਜਿੰਦਰ ਸਿੰਘ ਫੁਟਬਾਲ ਕੋਚ, ਹਰਨੇਕ ਸਿੰਘ ਅਥਲੈਟਿਕਸ ਕੋਚ, ਸੁਖਜੀਤ ਕੌਰ ਅਥਲੈਟਿਕਸ ਕੋਚ, ਹੁਕਮਜੀਤ ਕੌਰ ਵਾਲੀਬਾਲ ਕੋਚ, ਪਰਮਜੀਤ ਸਿੰਘ ਬੰਗੀ, ਅਮਰਪਾਲ ਸਿੰਘ, ਰਾਮਸੁੱਖ, ਹਰੀ ਰਾਮ, ਅਨੂਪ ਕੁਮਾਰ, ਕ੍ਰਿਸ਼ਨ ਲਾਲ ਆਦਿ ਵਿਸ਼ੇਸ਼ ਰੂਪ ਵਿਚ ਹਾਜ਼ਰ ਸਨ।

Check Also

ਨਗਰ ਨਿਗਮ ਵਲੋਂ ਸ਼ਹਿਰ ਦੇ ਪ੍ਰਮੁੱਖ ਖੇਤਰਾਂ ਵਿੱਚ ਵੱਡੇ ਪੱਧਰ ’ਤੇ ਐਂਟੀ-ਇੰਕਰੋਚਮੈਂਟ ਮੁਹਿੰਮ

ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ) – ਸ਼ਹਿਰ ਵਿੱਚ ਸੁਚਾਰੂ ਟ੍ਰੈਫਿਕ ਵਿਵਸਥਾ, ਲੋਕ ਸੁਵਿਧਾ, ਪੈਦਲ ਯਾਤਰੀਆਂ …

Leave a Reply