Friday, March 13, 2026

ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ ਅਤੇ ਭਾਰਤੀ ਡਾਕ ਵਿਭਾਗ ਵਿਚਾਲੇ ਈ-ਪੇਮੰਟ ਸਮਝੌਤਾ

PPN0807201502
ਅੰਮ੍ਰਿਤਸਰ, 8 ਜੁਲਾਈ (ਗੁਰਚਰਨ ਸਿੰਘ) – ਮੁੱਖ ਡਾਕਘਰ ਅੰਮ੍ਰਿਤਸਰ ਵਿਖੇ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ:) ਅੰਮ੍ਰਿਤਸਰ ਅਤੇ ਭਾਰਤੀ ਡਾਕ ਵਿਭਾਗ ਵਿਚਾਲੇ ਹੋਏ ਈ-ਪੇਮੰਟ ਸਮਝੌਤੇ ਦੀ ਰਸਮੀ ਸ਼ੁਰੁਆਤ ਡਾ: ਇੰਦਰਜੀਤ ਕੌਰ ਅਤੇ ਸ੍ਰੀ ਜਰਨੈਲ ਸਿੰਘ ਭੁੱਲਰ, ਸੁਪ੍ਰਡੈਂਟ ਪੋਸਟ ਆਫਿਸਿਜ਼ ਨੇ ਸਾਂਝੇ ਰੂਪ ਵਿਚ ਕੀਤੀ।
ਇਸ ਸਮਝੌਤੇ ਅਨੁਸਾਰ ਡਾਕ ਵਿਭਾਗ ਦਾਨੀ ਸੱਜਣਾ ਵੱਲੋਂ ਪਿੰਗਲਵਾੜਾ ਸੰਸਥਾ ਨੂੰ ਭੇਜੇ ਜਾਣ ਵਾਲੇ ਦਾਨ ਦੀ ਰਾਸ਼ੀ ਡਾਕਘਰ ਦੇ ਕਾਉੰਟਰ ‘ਤੇ ਪ੍ਰਾਪਤ ਕਰੇਗਾ ਅਤੇ ਇਸ ਨੂੰ ਈ-ਪੇਮੈਂਟ ਸੇਵਾ ਰਾਹੀਂ ਜਮਾਂ ਕੀਤਾ ਜਾਵੇਗਾ।ਦਾਨ ਕੀਤੀ ਰਾਸ਼ੀ ਤੁਰੰਤ ਇੰਟਰਨੇਟ ਸੇਵਾ ਰਾਹੀਂ ਪਿੰਗਲਵਾੜਾ ਸੰਸਥਾ ਦੇ ਈ-ਪੇਮੰਟ ਖਾਤੇ ਵਿਚ ਜਮਾਂ ਹੋ ਜਾਵੇਗੀ।ਇਸ ਸੇਵਾ ਦੇ ਬਦਲੇ ਦਾਨੀ ਸੱਜਣਾ ਨੂੰ ਡਾਕਘਰ ਵਿਚ ਬਹੁਤ ਹੀ ਨਾਮਾਤਰ ਫੀਸ ਅਦਾ ਕਰਨੀ ਪਵੇਗੀ।ਇਕ ਹਜ਼ਾਰ ਤਕ ਰਾਸ਼ੀ ਉਪਰ ਪੰਜ ਰੁਪੇ; ਪੰਝੀ ਸੌ ਰੁਪੇ ਤਕ ਰਾਸ਼ੀ ਉਪਰ ਦਸ ਰੁਪੇ; ਪੰਜ ਹਜ਼ਾਰ ਰੁਪੇ ਤਕ ਰਾਸ਼ੀ ਉਪਰ ਪੰਦਰਾਂ ਰੁਪੇ ਅਤੇ ਪੰਜ ਹਜ਼ਾਰ ਰੁਪੇ ਤੋਂ ਉਪਰ ਰਾਸ਼ੀ ਤੇ ਵੀਹ ਰੁਪੇ ਵਸੂਲ ਕੀਤੇ ਜਾਣਗੇ।ਇਹ ਫੀਸ ਮਨੀਆਰਡਰ ਅਤੇ ਡਰਾਫਟ ਫੀਸ ਤੋਂ ਬਹੁਤ ਹੀ ਘਟ ਹੈ ਅਤੇ ਰਕਮ ਵੀ ਜਲਦੀ ਪਹੁੰਚਦੀ ਹੈ।ਈ-ਪੇਮੈਂਟ ਸੇਵਾ ਇਸ ਤੋਂ ਪਹਿਲਾਂ ਪੰਜਾਬ ਵਿਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਵੀ ਅਪਣਾਈ ਹੋਈ ਹੈ ਜਿਸਦੇ ਰਾਹੀਂ ਵਿਦਿਅਰਥੀ ਆਪਣੀ ਫੀਸ ਡਾਕਘਰਾਂ ਵਿਚ ਈ-ਪੇਮੰਟ ਖਾਤੇ ਵਿਚ ਜਮਾਂ ਕਰਾਉਂਦੇ ਹਨ।ਇਸ ਤੋਂ ਇਲਾਵਾ ਯੂ.ਪੀ.ਏਸ.ਸੀ, ਸਟਾਫ਼ ਸਿਲੈਕਸ਼ਨ ਕਮੀਸ਼ਨ ਅਤੇ ਹੋਰ ਬਹੁਤ ਸਾਰੇ ਅਦਾਰਿਆਂ ਡਿਯਨ ਫੀਸਾਂ ਆਦਿ ਡਾਕਘਰ ਵਿਚ ਈ-ਪੇਮੰਟ ਰਾਹੀਂ ਸਵੀਕਾਰ ਕੀਤੀਆਂ ਜਾਂਦੀਆਂ ਹਨ।ਇਹ ਸੇਵਾ ਅਤੀ ਭਰੋਸੇਮੰਦ ਅਤੇ ਤੇਜ ਤਰਾਰ ਸੇਵਾ ਹੈ।ੲਸ ਮੌਕੇ ਤੇ ਸ਼੍ਰੀ ਸੂਰਜ ਪ੍ਰਕਾਸ਼, ਸੀਨੀਅਰ ਪੋਸਟਮਾਸਟਰ; ਸ਼੍ਰੀ ਵਿਕਾਸ ਸ਼ਰਮਾ, ਸਹਾਇਕ ਸੁਪ੍ਰਡੇੰਟ; ਸ਼੍ਰੀ ਕਰਮ ਚੰਦ, ਸਹਾਇਕ ਸੁਪ੍ਰਡੇੰਟ; ਸ਼੍ਰੀ ਗੁਲਸ਼ਨ ਕੁਮਾਰ, ਸੀਨੀਅਰ ਜ਼ਿਲਾ ਬਚਤ ਅਫ਼ਸਰ ਅੰਮ੍ਰਿਤਸਰ; ਸ਼੍ਰੀ ਸਚਿਨ ਸ਼ਰਮਾ; ਸ਼੍ਰੀ ਨਵੀਨ ਖਤਰੀ; ਸ਼੍ਰੀ ਮਹਿੰਦਰ ਕੁਮਾਰ ਅਤੇ ਸ਼੍ਰੀਮਤੀ ਨੀਤੀ ਰਾਵਤ ਵੀ ਹਾਜਰ ਸਨ ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …

Leave a Reply