Wednesday, March 11, 2026

10000 ਵਰਕਰਾਂ ਦੇ ਨਾਲ ਮੰਤਰੀ ਸ਼੍ਰੀ ਅਨਿਲ ਜੋਸ਼ੀ ਹੋਣਗੇ ਅਰੁਣ ਜੇਟਲੀ ਤੇ ਵੈਨਕਿਆ ਨਾਇਡੂ ਦੀ ਰੈਲੀ ਵਿਚ ਸ਼ਾਮਿਲ

PPN0807201508

ਅਮ੍ਰਿਤਸਰ, 8 ਜੁਲਾਈ (ਗੁਰਚਰਨ ਸਿੰਘ) – ਸਥਾਨਕ ਸਰਕਾਰ ਅਤੇ ਮੈਡੀਕਲ ਸਿਖਿਆ ਤੇ ਖੋਜ ਮੰਤਰੀ ਸ਼੍ਰੀ ਅਨਿਲ ਜੋਸ਼ੀ ਦੇ ਨਿਰਦੇਸ਼ਾਂ ਅਨੁਸਾਰ ਕੇੰਪ ਦਫਤਰ ਵਿਖੇ ਹਲਕਾ ਉਤਰੀ ਦੇ ਕੋਂਸਲਰਾਂ, ਇੰਚਾਰਜ ਅਤੇ ਭਾਜਪਾ ਦੇ ਅਹੁਦੇਦਰਾਂ ਦੀ ਇਕ ਵਿਸ਼ੇਸ਼ ਬੈਠਕ ਬੁਲਵਾਈ ਗਈ।ਸ਼ਹਿਰ ਦੇ ਮੇਅਰ ਬਖਸ਼ੀ ਰਾਮ ਅਰੋੜਾ ਵਿਸ਼ੇਸ਼ ਤੋਰ ਤੇ ਬੈਠਕ ਵਿਚ ਮੋਜੂਦ ਸਨ।ਬੈਠਕ ਵਿਚ ਮੋਜੂਦ ਕਾਰਕਰਤਾਵਾਂ ਵਿਚ ਸ਼੍ਰੀ ਅਰੁਣ ਜੇਟਲੀ ਅਤੇ ਸ਼੍ਰੀ ਵੈਨਕਿਆ ਨਾਇਡੂ ਦੇ ਅੰਮ੍ਰਿਤਸਰ ਦੋਰੇ ਨੂੰ ਲੈ ਕੇ ਭਾਰੀ ਉਤਸ਼ਾਹ ਵਿਖਾਈ ਦਿੱਤਾ।ਬੈਠਕ ਵਿਚ ਫੈਸਲਾ ਲਿਤਾ ਗਿਆ ਕਿ ਸ਼੍ਰੀ ਅਨਿਲ ਦੀ ਅਗੁਵਾਈ ਵਿਚ 10000 ਤੋ ਵੱਧ ਉਤਰੀ ਹਲਕੇ ਦੇ ਕਾਰਜਕਰਤਾ ਸ਼੍ਰੀ ਅਰੁਣ ਜੇਟਲੀ ਅਤੇ ਸ਼੍ਰੀ ਨਾਇਡੂ ਦਾ ਭਰਵਾ ਸਵਾਗਤ ਕਰਨਗੇ।ਉਹਨਾਂ ਕਿਹਾ ਸ਼੍ਰੀ ਜੇਟਲੀ ਦੀ ਦਰਿਆਦਿਲੀ ਹੈ ਕਿ ਉਹਨਾਂ ਚੋਣਾ ਦੋਰਾਨ ਕੀਤੇ ਵਾਦਿਆਂ ਨੂੰ ਯਾਦ ਰਖਿਆ ਅਤੇ ਉਸਨੂੰ ਪੂਰਾ ਵੀ ਕੀਤਾ।ਸ਼੍ਰੀ ਜੇਟਲੀ ਦੇ ਵਿਸ਼ੇਸ਼ ਯਤਨਾਂ ਸਦਕਾ ਅੰਮ੍ਰਿਤਸਰ ਨੂੰ ਹੈਰੀਟੇਜ ਸਿਟੀ, ਸਮਾਰਟ ਸਿਟੀ ਅਤੇ ਆਈ.ਆਈ.ਐਮ. ਵਰਗੇ ਪ੍ਰੋਜੇਕਟ ਪਹਿਲੇ ਸਾਲ ਦੇ ਅੰਦਰ ਹੀ ਮਿਲ ਗਏ।ਇਹਨਾਂ ਪ੍ਰੋਜੇਕਟਾਂ ਨਾਲ ਨਾ ਕੇਵਲ ਸ਼ਹਿਰ ਦੀ ਨੁਹਾਰ ਬਦਲੇਗੀ ਅਤੇ ਸਗੋਂ ਸ਼ਹਿਰ ਵਾਸੀਆਂ ਲਈ ਰੋਜਗਾਰ ਦੇ ਸਾਧਨ ਵੀ ਵਧਣਗੇ।
ਇਸ ਮੋਕੇ ਤੇ ਰਾਜਾ ਜੋਸ਼ੀ, ਸੁਖਵਿੰਦਰ ਪਿੰਟੂ, ਅਮਨ ਐਰੀ, ਡਾ ਸੁਬਾਸ਼, ਪ੍ਰਿਤਪਾਲ ਫੋਜੀ, ਡਾ ਰਾਮ ਚਾਵਲਾ, ਸੁਖਵਿੰਦਰ ਸਿੰਘ, ਅਮਰਜੀਤ ਸਿੰਘ, ਭੁਪਿੰਦਰ ਹੈਪੀ, ਅਵਿਨਾਸ਼, ਅਜੇ ਮੇਹਰਾ, ਅਨੁਜ ਭੰਡਾਰੀ, ਨਰੇਸ਼ ਸ਼ਰਮਾ, ਸੁਨੀਲ ਧਵਨ, ਮਮਤਾ ਅਰੋੜਾ, ਰਕੇਸ਼ ਮਿੰਟੂ, ਰਕੇਸ਼ ਭਾਰਦਵਾਜ, ਅਨਿਲ ਮੇਹਰਾ, ਵਿਵੇਕ ਤਲਵਾਰ, ਕਮਲ ਡਾਲਮਿਆ, ਸੰਦੀਪ ਖੋਸਲਾ, ਅਮਨ ਚੰਦੀ, ਵਿਜੇ ਸ਼ਰਮਾ, ਰਵੀ ਸ਼ਰਮਾ, ਵਰਿੰਦਰ ਖੰਨਾ, ਰਾਜ ਵਧਵਾ, ਆਸ਼ੁ, ਗੋਲਡੀ, ਅਤੁਲ, ਅਮਿਤ ਧਵਨ, ਸ਼ਾਮ ਸੁੰਦਰ ਸ਼ਰਮਾ, ਅਮਰਿਕ ਸਿੰਘ, ਮਨਦੀਪ ਰੰਧਾਵਾ, ਪਵਨ ਕੁਮਾਰ ਹੈਪੀ, ਤਰਸੇਮ, ਕੁਲਦੀਪ ਸਿੰਘ, ਹਰਪ੍ਰਤਾਪ ਸਿੰਘ, ਰਜੇਸ਼ ਰੈਨਾ, ਕਮਲ ਕੁਮਾਰ ਭੁਪਿੰਦਰ ਸਿੰਘ, ਅਜੇ ਅਰੋੜਾ, ਸੁਖਦੇਵ ਸਿੰਘ ਆਦਿ ਮੋਜੂਦ ਸਨ

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …

Leave a Reply